ਹੈਰੋਇਨ ਤਸਕਰ ਦੇ ਭਾਜਪਾ ਨਾਲ ਸਬੰਧ ਹਨ : ਕਾਂਗਰਸ

ਹੈਰੋਇਨ ਤਸਕਰ ਦੇ ਭਾਜਪਾ ਨਾਲ ਸਬੰਧ ਹਨ : ਕਾਂਗਰਸ

ਗੁਜਰਾਤ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਰਜੁਨ ਮੋਢਵਾਡਿਆ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਰਾਜ ਦੇ ਸਲਾਇਆ ਨਿਵਾਸੀ ਜਿਸ ਵਪਾਰੀ ਦੀ ਕਿਸ਼ਤੀ ਤੋਂ ਕੈਨੀਆ ਦੇ ਤੱਟ ‘ਤੇ 1600 ਕਰੋੜ ਰੁਪਏ ਦੀ ਹੈਰੋਇਨ ਫੜੀ ਗਈ ਸੀ, ਉਸ ਦੇ ਭਾਜਪਾ ਨਾਲ ਸਬੰਧ ਹਨ। ਮੋਢਵਾਡਿਆ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਸਲਾਇਆ ਨਿਵਾਸੀ ਹਾਜ਼ੀ ਬਸ਼ੀਰ ਦਾ ਭਰਾ ਹਾਜ਼ੀ ਭਾਜਪਾ ਦਾ ਮੈਂਬਰ ਹੈ। ਹਾਜ਼ੀ ਬਸ਼ੀਰ ਨੇ ਹੀ ਉਹ ਜਹਾਜ਼ ਕਿਰਾਏ ‘ਤੇ ਲਿਆ ਸੀ ਜਿਸ ਤੋਂ ਆਸਟ੍ਰੇਲੀਆਈ ਜਲ ਸੈਨਿਕਾਂ ਨੇ ਪਿਛਲੇ ਮਹੀਨੇ 1023 ਕਿਲੋ ਹੈਰੋਇਨ ਜ਼ਬਤ ਕੀਤੀ ਸੀ। ਹਾਜ਼ੀ ਪਰਿਵਾਰ ਨੇ ਹੀ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਜਾਮਨਗਰ ਅਤੇ ਦਵਾਰਕਾ ਦੀ ਸਦਭਾਵਨਾ ਯਾਤਰਾ ਦੇ ਆਯੋਜਨ ‘ਚ ਮੁੱਖ ਭੂਮਿਕਾ ਨਿਭਾਈ ਸੀ। ਕਾਂਗਰਸ ਨੇਤਾ ਨੇ ਦੋਸ਼ ਲਗਾਇਆ ਕਿ ਇਨ੍ਹਾਂ ਕਾਰਨਾਂ ਤੋਂ ਇਸ ਮਾਮਲੇ ਦੀ ਜਾਂਚ ਨੂੰ ਰਾਜ ਦੀਆਂ ਏਜੰਸੀਆਂ ਅੱਗੇ ਨਹੀਂ ਵਧਾ ਰਹੀਆਂ ਹਨ। ਮੋਢਵਾਡਿਆ ਨੇ ਇਹ ਦੋਸ਼ ਵੀ ਦੋਹਰਾਇਆ ਕਿ ਮੋਦੀ ਦੇ ਸੂਰਤ ਦੇ ਹਵਾਲਾ ਕਾਰੋਬਾਰੀ ਅਫਰੋਜ਼ ਫੱਟਾ ਨਾਲ ਵੀ ਸਬੰਧ ਹਨ। ਉਨ੍ਹਾਂ ਕਿਹਾ ਕਿ ਮੋਦੀ ਆਪਣੇ ਭਾਸ਼ਣਾਂ ‘ਚ ਦੇਸ਼ ਦੀ ਸੁਰੱਖਿਆ ‘ਤੇ ਬਿਆਨ ਤਾਂ ਦੇ ਰਹੇ ਹਨ ਪਰ ਖੁਦ ਉਨ੍ਹਾਂ ਦੇ ਰਾਜ ਗੁਜਰਾਤ ਦੇ ਤੱਟ ਸੁਰੱਖਿਅਤ ਨਹੀਂ ਹਨ। ਇਨ੍ਹਾਂ ਦੀ ਸੁਰੱਖਿਆ ਦੇ ਨਾਂ ‘ਤੇ ਜੋ ਕੁਝ ਵੀ ਕੀਤਾ ਜਾ ਰਿਹਾ ਹੈ ਉਹ ਕਗਜ਼ਾਂ ਤੱਕ ਹੀ ਸੀਮਿਤ ਹੈ।

468 ad