ਹੈਦਰਾਬਾਦ ‘ਚ ਕਰਫਿਊ ਲਾਗੂ, ਦੋ ਧਿਰਾਂ ਵਿਚਾਲੇ ਝੜਪ

ਹੈਦਰਾਬਾਦ- ਪੁਰਾਣੇ ਸ਼ਹਿਰ ਦੇ ਕਿਸ਼ਨਬਾਗ ਇਲਾਕੇ ‘ਚ ਕਥਿਤ ਤੌਰ ‘ਤੇ ਧਾਰਮਿਕ ਝੰਡਾ ਸਾੜੇ ਜਾਣ ਕਾਰਨ ਫਿਰਕੂ ਝੜਪ ਹੋਣ ਨਾਲ ਬੁੱਧਵਾਰ ਨੂੰ 3 ਲੋਕ ਮਾਰੇ ਗਏ। ਪੁਲਸ ਨੇ ਇਲਾਕੇ ‘ਚ ਕਰਫਿਊ ਲਾਗੂ ਕਰ ਦਿੱਤਾ ਹੈ। ਭੀੜ ਨੂੰ ਤਿਤਰ-ਬਿਤਰ ਕਰਨ ਲਈ ਪੁਲਸ ਨੇ Hadrabadਗੋਲੀਆਂ ਵੀ ਚਲਾਉਣੀਆਂ ਪਈਆਂ। ਘਟਨਾ ਵਿਚ ਕੁਝ ਪੁਲਸਕਰਮੀਆਂ ਤੋਂ ਇਲਾਵਾ 19 ਲੋਕ ਜ਼ਖਮੀ ਹੋ ਗਏ। ਆਂਧਰਾ ਪ੍ਰਦੇਸ਼ ਦੇ ਐਡੀਸ਼ਨਲ ਪੁਲਸ ਜਨਰਲ ਡਾਇਰੈਕਟਰ ਵੀ. ਐਸ. ਕੇ. ਕੌਮੁਦੀ ਨੇ ਦੱਸਿਆ ਕਿ ਇਸ ਘਟਨਾ ‘ਚ ਘੱਟ ਤੋਂ ਘੱਟ ਦੋ ਲੋਕਾਂ ਦੀ ਜਾਨ ਗਈ। ਅਸੀਂ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੇ ਹਾਂ, ਤਾਂ ਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਲੋਕ ਗੋਲੀਬਾਰੀ ‘ਚ ਮਾਰੇ ਗਏ ਜਾਂ ਝੜਪਾਂ ‘ਚ। ਉਨ੍ਹਾਂ ਦੱਸਿਆ ਕਿ ਅਸ਼ਾਂਤ ਇਲਾਕੇ ‘ਚ ਸਿਟੀ ਪੁਲਸ ਨਾਲ ਹੀ ਤੁਰੰਤ ਕਾਰਵਾਈ ਫੋਰਸ ਦੀਆਂ ਤਿੰਨ ਕੰਪਨੀਆਂ ਅਤੇ ਆਂਧਰਾ ਪ੍ਰਦੇਸ਼ ਸਪੈਸ਼ਲ ਪੁਲਸ ਦੀਆਂ ਦੋ ਕੰਪਨੀਆਂ ਨਾਲ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਸਿਟੀ ਪੁਲਸ ਕਮਿਸ਼ਨਰ ਅਨੁਰਾਗ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਦੋ ਸਮੂਹਾਂ ਵਿਚ ਦੰਗੇ ਦੀ ਇਕ ਘਟਨਾ ਹੋਈ ਅਤੇ ਸਥਿਤੀ ਹੁਣ ਪੂਰੀ ਤਰ੍ਹਾਂ ਕਾਬੂ ਵਿਚ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਹਿਰ ‘ਚ ਸ਼ਾਂਤੀ ਅਤੇ ਸੁਰੱਖਿਆ ਯਕੀਨੀ ਕਰ ਰਹੇ ਹਾਂ। ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਗਸ਼ਤੀ ਵਾਹਨ ਨਿਕਲੇ ਹੋਏ ਹਨ। ਦੋ ਭਾਈਚਾਰਿਆਂ ਦਰਮਿਆਨ ਝੜਪਾਂ ਕਾਰਨ ਪੁਰਾਣੇ ਸ਼ਹਿਰ ਵਿਚ ਤਣਾਅ ਵੱਧ ਗਿਆ ਹੈ, ਜਿਸ ਤੋਂ ਬਾਅਦ ਐਡੀਸ਼ਨਲ ਬਲਾਂ ਨੂੰ ਉੱਥੇ ਰਵਾਨਾ ਕੀਤਾ ਗਿਆ ਹੈ। ਦੋਹਾਂ ਭਾਈਚਾਰਿਆਂ ਦੇ ਕੁਝ ਮੈਂਬਰਾਂ ਨੇ ਇਕ-ਦੂਜੇ ‘ਤੇ ਪਥਰਾਅ ਕੀਤਾ, ਵਾਹਨਾਂ ਅਤੇ ਘਰਾਂ ‘ਤੇ ਵੀ ਹਮਲਾ ਕੀਤਾ।

468 ad