ਹੇਰਾਲਡ ਕੇਸ : ਸੋਨੀਆ, ਰਾਹੁਲ ਦੀ ਪਟੀਸ਼ਨ ‘ਤੇ ਸਵਾਮੀ ਨੂੰ ਨੋਟਿਸ ਜਾਰੀ

ਨਵੀਂ ਦਿੱਲੀ- ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਨੂੰ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਹੋਰਨਾਂ ਵਲੋਂ ਦਾਇਰ ਪਟੀਸ਼ਨਾਂ ‘ਤੇ ਨੋਟਿਸ ਜਾਰੀ ਕੀਤਾ। ਇਹ ਨੋਟਿਸ ਬੰਦ ਹੋ ਚੁੱਕੇ ਅਖਬਾਰ ਨੈਸ਼ਨਲ ਹੇਰਾਲਡ ਦਾ ਮਾਲਕੀ ਹਾਸਲ ਕਰਨ ਵਿਚ ਕਥਿਤ ਤੌਰ ‘ਤੇ ਧੋਖਾਧੜੀ ਅਤੇ ਧਨ ਦੀ ਘਪੇਲਬਾਜ਼ੀ ਦੇ ਮਾਮਲੇ Swamiਵਿਚ ਜਾਰੀ ਕੀਤਾ ਗਿਆ ਹੈ। ਜਸਟਿਸ ਵੀ. ਪੀ. ਵੈਸ਼ ਨੇ 5 ਅਗਸਤ ਨੂੰ ਦੁਪਹਿਰ ਢਾਈ ਵਜੇ ਪਟੀਸ਼ਨਾਂ ‘ਤੇ ਸੁਣਵਾਈ ਦੀ ਤਾਰੀਖ ਤੈਅ ਕੀਤੀ ਹੈ। ਸੋਨੀਆ ਗਾਂਧੀ ਵਲੋਂ ਸਾਬਕਾ ਕਾਨੂੰਨ ਮੰਤਰੀ ਅਤੇ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਅਦਾਲਤ ਤੋਂ ਹੇਠਲੀ ਅਦਾਲਤ ਵਿਚ ਚਲ ਰਹੀ ਕਾਰਵਾਈ ‘ਤੇ ਰੋਕ ਲਾਉਣ ਦੀ ਮੰਗ ਕੀਤੀ। ਜਸਟਿਸ ਵੈਸ਼ ਨੇ ਕਿਹਾ ਕਿ ਮਾਮਲਾ ਹੇਠਲੀ ਅਦਾਲਤ ਵਿਚ ਸੁਣਵਾਈ ਲਈ 5 ਅਗਸਤ ਨੂੰ ਸੂਚੀਬੱਧ ਹੈ। ਕਾਂਗਰਸ ਨੇਤਾਵਾਂ ਨੇ ਸਵਾਮੀ ਦੀ ਸ਼ਿਕਾਇਤ ‘ਤੇ ਹੇਠਲੀ ਦੇ ਉਨ੍ਹਾਂ ਨੂੰ ਤਲਬ ਕਰਨ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ।  
ਸੁਣਵਾਈ ਦੌਰਾਨ ਸਵਾਮੀ ਨੇ ਦੋਸ਼ ਲਾਇਆ ਕਿ ਉਨ੍ਹਾਂ ਨੇ ਪਟੀਸ਼ਨਾਂ ਦੀ ਕਾਪੀ ਦਿੱਤੇ ਬਿਨਾਂ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਸੋਨੀਆ ਗਾਂਧੀ ਨੇ ਸ਼ਿਕਾਇਤ ਨੂੰ ਵੀ ਰੱਦ ਕਰਨ ਦੀ ਮੰਗ ਕੀਤੀ ਹੈ। ਹੇਠਲੀ ਅਦਾਲਤ ਨੇ 26 ਜੂਨ ਨੂੰ ਸੋਨੀਆ ਗਾਂਧੀ, ਰਾਹੁਲ, ਵੋਰਾ, ਪਾਰਟੀ ਜਨਰਲ ਸਕੱਤਰ ਆਸਕਰ ਫਰਨਾਂਡੀਸ, ਸੁਮਨ ਦੁੱਬੇ ਨੂੰ 7 ਅਗਸਤ ਨੂੰ ਆਪਣੇ ਸਾਹਮਣੇ ਹਾਜ਼ਰ ਹੋਣ ਨੂੰ ਕਿਹਾ ਸੀ। 
ਕੀ ਸੀ ਮਾਮਲਾ-
ਭਾਜਪਾ ਨੇਤਾ ਸੁਬਰਮਣੀਅਮ ਸਵਾਮੀ ਨੇ ਸੋਨੀਆ ਗਾਂਧੀ, ਉੱਪ ਪ੍ਰਧਾਨ ਰਾਹੁਲ ਗਾਂਧੀ ਸਮੇਤ 6 ਲੋਕਾਂ ‘ਤੇ ਦੋਸ਼ ਲਾਇਆ ਸੀ ਕਿ ਯੰਗ ਇੰਡੀਆ ਕੰਪਨੀ ਨੇ ਨੈਸ਼ਨਲ ਹੇਰਾਲਡ ਵਿਚ ਜੋ 90 ਕਰੋੜ ਲਾਏ ਸਨ, ਉਹ ਨਿਯਮਾਂ ਦੇ ਖਿਲਾਫ ਸੀ। ਜਦੋਂ ਕਿ ਹਕੀਕਤ ਇਹ ਸੀ ਕਿ ਨੈਸ਼ਨਲ ਹੇਰਾਲਡ ਦੀ ਕੀਮਤ ਬਾਜ਼ਾਰ ਵਿਚ ਹਜ਼ਾਰਾਂ ਕਰੋੜ ਸੀ। ਯੰਗ ਇੰਡੀਆ ‘ਚ ਸੋਨੀਆ, ਰਾਹੁਲ, ਮੋਤੀਲਾਲ ਵੋਰਾ, ਆਸਕਰ ਫਰਨਾਂਡੀਸ ਸਮੇਤ 6 ਲੋਕ ਸਨ।

468 ad