ਹੂਡਾਕ ਤੇ ਹੋਰਵੈਥ ਚੋਣ ਮੁਹਿੰਮ ਤੇ, ਪ੍ਰੀਮੀਅਰ ਵਿਨ ਛੁੱਟੀ ਤੇ

ਟਰਾਂਟੋ- ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਲੀਡਰ ਟਿਮ ਹੂਡਾਕ ਅਤੇ ਐਨæ ਡੀæ ਪੀæ ਲੀਡਰ ਐਂਡਰਾ ਹੋਰਵੈਥ ਨੇ ਅੱਜ ਫਿਰ ਚੋਣ ਪ੍ਰਚਾਰ ਆਰੰਭ ਕੀਤਾ, ਜਦਕਿ Tim Hudakਪ੍ਰੀਮੀਅਰ ਕੈਥਲੀਨ ਵਿਨ ਨੇ ਅੱਜ ਛੁੱਟੀ ਕਰਨ ਦਾ ਫੈਸਲਾ ਕੀਤਾ। ਵਿਰੋਧੀ ਧਿਰ ਦੇ ਲੀਡਰ ਟਿਮ ਹੂਡਾਕ ਅੱਜ ਵਿਟਬੇ ਵਿਚ ਨਜ਼ਰ ਆਏ ਅਤੇ ਇਸ ਤੋਂ ਬਾਅਦ ਉਹ ਟਰਾਂਟੋ ਪਹੁੰਚ ਰਹੇ ਹਨ, ਜਦਕਿ ਹੋਰਵੈਥ ਨੇ ਅੱਜ ਟਰਾਂਟੋ, ਕਿੰਗਸਟਨ ਅਤੇ ਪੀਟਰਬ੍ਰੋ ਵਿਚ ਚੋਣ ਪ੍ਰਚਾਰ ਕਰਨ ਦਾ ਪ੍ਰੋਗਰਾਮ ਉਲੀਕਿਆ। ਤਿੰਨ ਲੀਡਰਾਂ ਦੀ ਸਾਂਝੀ ਬਹਿਸ 3 ਜੂਨ ਨੂੰ ਟਰਾਂਟੋ ਵਿਚ ਹੋਵੇਗੀ। 90 ਮਿੰਟ ਦੀ ਇਹ ਬਹਿਸ ਸ਼ਾਮੀ 6:30 ਵਜੇ ਆਰੰਭ ਹੋਵੇਗੀ ਅਤੇ ਕਈ ਪ੍ਰਮੁੱਖ ਚੈਨਲਾਂ ਉਤੇ ਸਿੱਧਾ ਪ੍ਰਸਾਰਣ ਹੋਵੇਗਾ। ਸ਼ੁੱਕਰਵਾਰ ਦੇ ਚੋਣ ਪ੍ਰਚਾਰ ਦਰਮਿਆਨ ਪ੍ਰੀਮੀਅਰ ਕੈਥਲੀਲ ਵਿਨ ਨੇ ਕਿਹਾ ਕਿ ਉਹ ਨਰਸਾਂ ਨੂੰ ਹੋਰ ਅਧਿਕਾਰ ਦੇਣਗੇ ਅਤੇ ਉਹਨਾਂ ਨੂੰ ਸੀ-ਟੀ ਸਕੈਨ ਆਦਿ ਟੈਸਟ ਦੇਖਣ ਦੀ ਵੀ ਆਗਿਆ ਹੋਵੇਗੀ।

468 ad