ਹੁੱਡਾ ਲਈ ਵਧੀ ਮੁਸੀਬਤ, CBI ਨੇ ਮਾਰੇ ਛਾਪੇ

27ਚੰਡੀਗੜ੍, 21 ਮਈ ( ਪੀਡੀ ਬੇਉਰੋ ) ਪੰਚਕੂਲਾ ਵਿੱਚ ਪਲਾਟ ਵੰਡ ਘੁਟਾਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਅੱਜ ਸ਼ਨੀਵਾਰ ਨੂੰ ਪੰਚਕੂਲਾ ਵਿੱਚ ਕਈ ਥਾਵਾਂ ‘ਤੇ ਛਾਪੇ ਮਾਰੇ। ਸੀ.ਬੀ.ਆਈ. ਨੇ ਪੰਚਕੂਲਾ ਦੇ 6, 11 ਤੇ 17 ਸੈਕਟਰ ਵਿੱਚ ਕਾਫੀ ਪੁਣਛਾਣ ਕੀਤੀ ਗਈ।
ਸੀ.ਬੀ.ਆਈ. ਦੀ ਇਸ ਰੇਡ ਨਾਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਲਈ ਮੁਸੀਬਤ ਵਧਦੀ ਨਜ਼ਰ ਆ ਰਹੀ ਹੈ। ਹਰਿਆਣਾ ਦੀ ਪਿਛਲੀ ਹੁੱਡਾ ਸਰਕਾਰ ਦੇ ਕਾਰਜਕਾਲ ਦੌਰਾਨ ਕਥਿਤ ਤੌਰ ‘ਤੇ ਪੰਚਕੂਲਾ ਵਿੱਚ ਪਲਾਟ ਵੰਡ ਘੁਟਾਲਾ ਹੋਇਆ ਸੀ। ਇਲਜ਼ਾਮ ਲੱਗੇ ਸਨ ਕਿ ਸਰਕਾਰ ਨੇ ਨਿਯਮਾਂ ਨੂੰ ਛਿੱਕੇ ‘ਤੇ ਟੰਗ ਕੇ ਪੰਚਕੂਲਾ ਵਿੱਚ 14 ਉਦਯੋਗਿਕ ਪਲਾਟ ਅਲਾਟ ਕੀਤੇ ਸਨ। ਪਲਾਟ ਲੈਣ ਵਾਲਿਆਂ ਵਿੱਚ ਜ਼ਿਆਦਾਤਰ ਸਾਬਕਾ ਮੁੱਖ ਮੰਤਰੀ ਹੁੱਡਾ ਦੇ ਨੇੜਲੇ ਰਿਸ਼ਤੇਦਾਰ ਸ਼ਾਮਲ ਸਨ।ਹੁੱਡਾ ਸਰਕਾਰ ਦੇ ਕਾਰਜਕਾਲ ਦੌਰਾਨ ਸਾਲ 2011 ਵਿੱਚ ਉਦਯੋਗਿਕ ਪਲਾਟ ਵੰਡਣ ਲਈ ਅਰਜ਼ੀਆਂ ਮੰਗੀਆਂ ਸਨ। ਹੁੱਡਾ ਕੋਲ 582 ਅਰਜ਼ੀਆਂ ਆਈਆਂ ਸਨ ਜਿਨ੍ਹਾਂ ਵਿੱਚ ਅਲਾਟਮੈਂਟ ਲਈ 14 ਦੀ ਚੋਣ ਕੀਤੀ ਗਈ ਸੀ। ਭਾਜਪਾ ਸਰਕਾਰ ਨੇ ਆਉਂਦੇ ਹੀ ਇਸ ਮਾਮਲੇ ਦੀ ਜਾਂਚ ਵਿਜੀਲੈਂਸ ਬਿਊਰੋ ਦੇ ਹਵਾਲੇ ਕੀਤੀ ਸੀ। ਇਸ ਮਗਰੋਂ ਮਾਮਲਾ ਸੀ.ਬੀ.ਆਈ. ਨੂੰ ਸੌਂਪ ਦਿੱਤਾ ਗਿਆ ਸੀ।

468 ad

Submit a Comment

Your email address will not be published. Required fields are marked *