ਹੁਸ਼ਿਆਰਪੁਰ ‘ਚ ਗੰਦਾ ਪਾਣੀ ਪੀਣ ਨਾਲ 23 ਬੱਚੇ ਬੀਮਾਰ

ਹੁਸ਼ਿਆਰਪੁਰ-ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ ਦੇ ਤਲਵੜਾ ‘ਚ 23 ਸਕੂਲੀ ਵਿਦਿਆਰਥੀ ਗੰਦਾ ਪਾਣੀ ਪੀਣ ਤੋਂ ਬਾਅਦ ਬੀਮਾਰ ਹੋ ਗਏ Waterਹਨ।  ਬੀਮਾਰ ਹੋਏ ਬੱਚਿਆਂ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਦੀ ਪਾਣੀ ਵਾਲੀ ਟੈਂਕੀ ‘ਚੋਂ ਹੀ ਇਨ੍ਹਾਂ ਬੱਚਿਆਂ ਨੇ ਪਾਣੀ ਪੀਤਾ ਸੀ, ਜਿਸ ਤੋਂ ਬਾਅਦ ਉਹ ਅਚਾਨਕ ਬੀਮਾਰ ਪੈ ਗਏ। ਫਿਲਹਾਲ ਹਸਪਤਾਲ ‘ਚ ਇਨ੍ਹਾਂ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

468 ad