ਹੁਣ ਮੋਦੀ ਦੀ ਥਾਂ ਸੰਘ ਹੋਇਆ ਅੱਗੇ

Gujarat state Chief Minister Narendra Mo

ਕਾਂਗਰਸ ਨੇ ਸੰਘ ਪ੍ਰਮੁੱਖ ਮੋਹਨ ਭਾਗਵਤ ਨਾਲ ਮੁਲਾਕਾਤ ਨੂੰ ਲੈ ਕੇ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ‘ਤੇ ਨਿਸ਼ਾਨਾ ਵਿੰਨਦੇ ਹੋਏ ਐਤਵਾਰ ਨੂੰ ਕਿਹਾ ਕਿ ਮੋਦੀ ਦਾ ਰਿਮੋਟ ਸੰਘ ਦੇ ਹੱਥ ‘ਚ ਹੈ। ਕਾਂਗਰਸ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਮੰਤਰੀ ਰਿਮੋਟ ਕੰਟਰੋਲ ਦੀ ਗੱਲ ਕਰਦੇ ਰਹਿੰਦੇ ਹਨ, ਪਰ ਸੰਘ ਪ੍ਰਮੁੱਖ ਨਾਲ ਉਨ੍ਹਾਂ ਦੀਆਂ ਮੁਲਾਕਾਤਾਂ ਇਸ ਗੱਲ ਨੂੰ ਦਰਸ਼ਾਉਂਦੀਆਂ ਹਨ ਕਿ ਉਨਾਂ ਦਾ ਰਿਮੋਟ ਸੰਘ ਦੇ ਹੱਥ ‘ਚ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਆਖਰੀ ਗੇੜ ਦਾ ਪ੍ਰਚਾਰ ਖਤਮ ਹੋਣ ਤੋਂ ਬਾਅਦ ਮੋਦੀ ਨੇ ਸੰਘ ਹੈਡ ਕੁਆਰਟਰ ਪਹੁੰਚ ਕੇ ਭਾਗਵਤ ਨਾਲ ਮੁਲਾਕਾਤ ਕੀਤੀ ਸੀ। ਇਸ ਮੌਕੇ ‘ਤੇ ਸੰਘ ਦੇ ਹੋਰ ਸੀਨੀਅਰ ਨੇਤਾ ਯਥਾ ਭਈਆਜੀ ਜੋਸ਼ੀ ਅਤੇ ਸੁਰੇਸ਼ ਸੋਨੀ ਵੀ ਮੌਜੂਦ ਸਨ। ਉਹ 2 ਘੰਟੇ ਤੱਕ ਸੰਘ ਹੈਡ ਕੁਆਰਟਰ ‘ਚ ਰਹੇ। ਇਸ ਤੋਂ ਬਾਅਦ ਐਤਵਾਰ ਸਵੇਰ ਨੂੰ ਪਾਰਟੀ ਪ੍ਰਧਾਨ ਰਾਜਨਾਥ ਸਿੰਘ ਦਿੱਲੀ ਦੇ ਝੰਡੇਵਾਲ ਸਥਿਤ ਸੰਘ ਦਫਤਰ ਪੁੱਜੇ ਅਤੇ ਉੱਥੇ ਕਰੀਬ 2 ਘੰਟੇ ਰਹੇ। ਮੰਨਿਆ ਜਾ ਰਿਹਾ ਹੈ ਕਿ ਰਣਨੀਤੀ ‘ਤੇ ਸੰਘ ਪ੍ਰਮੁੱਖ ਨਾਲ ਚਰਚਾ ਕੀਤੀ। ਚੋਣ ਨਤੀਜੇ ਤੋਂ ਪਹਿਲਾਂ ਇਨਾਂ ਮੁਲਾਕਾਤਾਂ ਦੇ ਕਈ ਰਾਜਨੀਤਿਕ ਅਰਥ ਸਮਝੇ ਜਾ ਰਹੇ ਹਨ।

468 ad