ਹੁਣ ਮੋਦੀ ਦੀ ਜਨਮ ਤਰੀਕ ਨੂੰ ਲੈ ਕੇ ਚੁੱਕੇ ਕਾਂਗਰਸ ਨੇ ਸਵਾਲ

10ਨਵੀਂ ਦਿੱਲੀ, 2 ਮਈ ( ਪੀਡੀ ਬੇਉਰੋ ) ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਨਮ ਤਰੀਕ ‘ਤੇ ਸਵਾਲ ਚੁੱਕੇ ਹਨ। ਕਾਂਗਰਸ ਨੇਤਾ ਸ਼ਕਤੀ ਸਿੰਘ ਗੋਹਿਲ ਨੇ ਕਿਹਾ ਹੈ ਕਿ ਪੀ. ਐੱਮ. ਮੋਦੀ ਦੇ ਕਾਲਜ ‘ਚ ਜੋ ਜਨਮ ਤਰੀਕ ਹੈ, ਉਹ ਉਨ੍ਹਾਂ ਦੇ ਚੋਣ ਹਲਫਨਾਮੇ ਤੋਂ ਵੱਖਰੀ ਹੈ। ਸ਼ਕਤੀ ਸਿੰਘ ਗੋਹਿਲ ਨੇ ਕਾਲਜ ਦਾ ਪੁਰਾਣਾ ਰਜਿਸਟਰ ਦਿਖਾਉਂਦੇ ਹੋਏ ਕਿਹਾ ਕਿ ਕਾਲਜ ‘ਚ ਪੀ. ਐੱਮ. ਮੋਦੀ ਦੀ ਜਨਮ ਤਰੀਕ 29 ਅਗਸਤ 1949 ਲਿਖੀ ਹੈ ਜਦੋਂਕਿ ਲੋਕਸਭਾ ਦੇ ਚੋਣ ਹਲਫਨਾਮੇ ‘ਚ 17 ਸਤੰਬਰ 1950 ਦੱਸੀ ਗਈ ਸੀ। ਗੋਹਿਲ ਨੇ ਕਿਹਾ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਵੱਖ-ਵੱਖ ਜਨਮ ਤਰੀਕਾਂ ਦੇ ਪਿੱਛੇ ਕੀ ਕਾਰਨ ਹੈ? ਉਨ੍ਹਾਂ ਦੇ ਪਾਸਪੋਰਟ ਜਾਂ ਪੈਨ ਕਾਰਡ ਅਤੇ ਹੋਰ ਦਸਤਾਵੇਜ਼ਾਂ ‘ਚ ਉਨ੍ਹਾਂ ਦੀ ਜਨਮ ਤਰੀਕ ਕੀ ਹੈ?

 

468 ad

Submit a Comment

Your email address will not be published. Required fields are marked *