ਹੁਣ ਮੁੱਕਾ ਮਾਰਨ ਦੀ ਸਜ਼ਾ ਹੋਵੇਗੀ 10 ਸਾਲ

ਮੈਲਬੋਰਨ- ਆਸਟ੍ਰੇਲੀਆ ਦੀ ਵਿਕਟੋਰੀਆ ਸਰਕਾਰ ਜਲਦੀ ਹੀ ਇੱਕ ਅਜਿਹਾ ਕਾਨੂੰਨ ਹੋਂਦ ਵਿੱਚ ਲੈ ਕੇ ਆ ਰਹੀ, ਜਿਸ ਅਨੁਸਾਰ ਭੀੜ-ਭੜੱਕੇ ਵਾਲੀਆਂ ਥਾਵਾਂ, ਜਨਤਕ ਥਾਵਾਂ ਵਿੱਚ ਛੋਟੀ ਜਿਹੀ ਬਹਿਸ ਦੌਰਾਨ ਆਪਾ ਖੋਹ ਕੇ ਮੁੱਕਾ ਮਾਰਨ ਵਾਲਿਆਂ ਨੂੰ ਘੱਟੋਂ-ਘੱਟ 10 ਸਾਲ ਦੀ ਸਜ਼ਾ ਹੋਵੇਗੀ। ਵਿਕਟੋਰੀਆ ਦੇ ਪ੍ਰੀਮਿਅਰ ਡੇਵਿਡ ਨੈਪਥਾਇਨ ਨੇ ਇਸ Mukkaਕਾਨੂੰਨ ਬਾਰੇ ਦਸਦਿਆਂ ਕਿਹਾ ਕਿ ਇਹ ਕਾਨੂੰਨ ਖਾਸ ਕਰ ਉਹਨਾਂ ਲੋਕਾਂ ਲਈ ਬਣਾਇਆ ਗਿਆ ਹੈ, ਜੋ ਕਿ ਜਲਦ ਹੀ ਆਪਾ ਗੁਆ ਬੈਠਦੇ ਹਨ ਅਤੇ ਆਪਣੀ ਕਾਇਰਤਾ ਦੇ ਸਬੂਤ ਦਿੰਦੇ ਹੋਏ ਇਸ ਤਰ੍ਹਾਂ ਦੀ ਹਰਕਤ ਕਰਦੇ ਹਨ। ਇਥੇ ਹਿੰਸਾ ਦੀ ਕੋਈ ਥਾਂ ਨਹੀ ਹੈ। ਉਨ੍ਹਾਂ ਇਹ ਵੀ ਦਸਿਆ ਕਿ ਪਿਛਲੇ ਕੁਝ ਸਾਲਾਂ ‘ਚ ਬਹੁਤ ਲੋਕ ਇਸ ਤਰਾਂ ਦੀ ਹਿੰਸਾ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ। ਇਸ ਕਾਨੰਨ ਅਧੀਨ ਖਾਸ ਕਰਕੇ ਗੁਸੈਲ ਲੋਕਾਂ ਨੂੰ ਭਾਰੀ ਕੀਮਤ ਚੁਕਾਉਣੀ ਪੈ ਸਕਦੀ ਹੈ। ਸੂਬਾ ਸਰਕਾਰ ਨੇ ਇਹ ਕਾਨੂੰਨ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ ਹੈ ਅਤੇ ਉਮੀਦ ਹੈ ਕਿ ਇਹ ਕਾਨੂੰਨ ਇਸ ਸਾਲ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਲਾਗੂ ਹੋ ਜਾਵੇਗਾ।

 

468 ad