ਹੁਣ ਬਿਜਲੀ ਮਹਿਕਮੇ ਨੇ ਰੱਖਿਆ ਬਿਲ ਵਧਾਉਣ ਦਾ ਪ੍ਰਸਤਾਵ

ਟਰਾਂਟੋ- ਟਰਾਂਟੋ ਹਾਈਡ੍ਰੋ ਨੇ ਸਰਕਾਰ ਦੇ ਮੂਹਰੇ ਆਪਣੀਆਂ ਯੋਜਨਾਵਾਂ ਦੇ ਲਈ ਫੰਡ ਜੁਟਾਉਣ ਵਾਸਤੇ ਸਰਕਾਰ ਕੋਲ ਇਕ ਬੇਨਤੀ ਪੱਤਰ ਪੇਸ਼ ਕੀਤਾ ਹੈ, ਜਿਸ ਵਿਚ ਮੰਗ ਕੀਤੀ ਹੈ ਕਿ ਅਗਲੇਰੇ ਸਮੇਂ ਵਿਚ ਵਧਦੀ ਮੰਗ, ਬਿਜਲੀ ਲਾਈਨਾਂ ਵਿਚ ਤਬਦੀਲੀ, ਮੌਸਮੀ ਚੁਣੌਤੀਆਂ ਨਾਲ ਨਜਿੱਠਣ ਲਈ ਉਸ ਨੂੰ ਵਾਧੂ ਫੰਡਾਂ ਦੀ ਲੋੜ ਹੈ। ਕਰੀਬ 4 ਬਿਲੀਅਨ ਡਾਲਰ ਦੇ Electricity Torantoਇਹਨਾਂ ਫੰਡਾਂ ਦੀ ਪੂਰਤੀ ਦੇ ਲਈ ਬਿਜਲੀ ਦੇ ਬਿਲ ਵਧਾਏ ਜਾਣ। ਜੇਕਰ ਟਰਾਂਟੋ ਹਾਈਡ੍ਰੋ ਦੀ ਇਹ ਮੰਗ ਮੰਨ ਲਈ ਜਾਂਦੀ ਹੈ ਤਾਂ ਰਿਹਾਇਸ਼ੀ ਖਪਤਕਾਰਾਂ ਦੇ ਉਤੇ 3æ54 ਡਾਲਰ ਪ੍ਰਤੀ ਮਹੀਨੇ ਦਾ ਹੋਰ ਖਰਚਾ ਵੱਧ ਜਾਵੇਗਾ। ਅਗਲੇਰੇ ਸਮੇਂ ਦੀ ਇਸ ਯੋਜਨਾ ਮੁਤਾਬਕ ਬਿਜਲੀ ਦੀਆਂ ਦਰਾਂ 2æ5 ਫੀਸਦੀ ਅਗਲੇ ਸਾਲ ਵਧਾਈਆਂ ਜਾਣ ਅਤੇ 3æ10 ਡਾਲਰ ਪ੍ਰਤੀ ਮਹੀਨਾ ਪ੍ਰਤੀ ਖਪਤਕਾਰ ਤੇ ਹੋਰ ਭਾਰ ਪਾ ਕੇ ਇਹ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਇਹ ਬੇਨਤੀ ਪੱਤਰ ਉਨਟਾਰੀਓ ਊਰਜਾ ਬੋਰਡ ਦੇ ਵਿਚਾਰ ਅਧੀਨ ਹੈ। ਟਰਾਂਟੋ ਹਾਈਡ੍ਰੇ 7,33,00 ਖਪਤਾਰਾਂ ਨੂੰ ਸੇਵਾਵਾਂ ਦਿੱਤਾ ਹੈ। ਕੰਪਨੀ ਦੇ ਮੁਖੀ ਐਨਥਨੀ ਹੈਨਿਸ ਦਾ ਕਹਿਣਾ ਹੈ ਕਿ ਸਾਨੂੰ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਣ ਲਈ ਪੈਸੇ ਦੀ ਲੋੜ ਹੈ।

468 ad