ਹੁਣ ਫੌਜੀ ਖੇਡ ਰਹੇ ਨੇ ਖੂਨੀ ਖੇਡ, ਅੱਤਵਾਦੀਆਂ ਦੇ ਵੱਢੇ ਗਲੇ

ਨਾਈਜੀਰੀਆ- ਪਿਛਲੇ ਕਈ ਮਹੀਨਿਆਂ ਤੋਂ ਵੱਖਵਾਦੀ ਸੰਗਠਨ ਬੋਕੋ ਹਰਮ ਵਲੋਂ ਜਾਰੀ ਹਿੰਸਾ ਨੂੰ ਰੋਕਣ ਲਈ ਨਾਈਜੀਰੀਆਈ ਫੌਜ ਅੱਤਵਾਦੀਆਂ ਖਿਲਾਫ ਵੱਡੇ ਪੱਧਰ ‘ਤੇ ਕਾਰਵਾਈ ਕਰ ਰਹੀ ਹੈ ਪਰ ਮਨੁੱਖੀ ਅਧਿਕਾਰ ਸੰਸਥਾਵਾਂ ਵਲੋਂ ਫੌਜ ਵਲੋਂ ਅਖਤਿਆਰ ਕੀਤੇ ਗਏ ਹਿੰਸਕ ਤਰੀਕੇ ਦੀ ਜੰਮ ਕੇ ਨਿਖੇਧੀ ਵੀ ਕੀਤੀ ਜਾ ਰਹੀ ਹੈ। ਮਨੁੱਖੀ ਅਧਿਕਾਰ Terrioristਸੰਸਥਾ ਐਮਨੈਸਟੀ ਇੰਟਰਨੈਸ਼ਨਲ ਨੇ ਇਕ ਫੁਟੇਜ ਜਾਰੀ ਕੀਤੀ ਹੈ, ਜਿਸ ‘ਚ ਨਾਈਜੀਰੀਆਈ ਫੌਜੀ ਬੋਕੋ ਹਰਮ ਦੇ ਸ਼ੱਕੀ ਅੱਤਵਾਦੀਆਂ ਦਾ ਗਲਾ ਰੇਤਦੇ ਹੋਏ ਦਿਖਾ ਰਹੇ ਹਨ। ਇਸ ਤੋਂ ਇਲਾਵਾ ਤਸਵੀਰਾਂ ਰਾਹੀਂ ਫੌਜ ਦੇ ਕਈ ਹੋਰ ਕਰੂਰ ਅਪਰਾਧਾਂ ਦਾ ਖੁਲਾਸਾ ਕੀਤਾ ਗਿਆ ਹੈ। 
ਮਨੁੱਖੀ ਅਧਿਕਾਰ ਸੰਸਥਾਵਾਂ ਮੁਤਾਬਕ, ਅੱਤਵਾਦੀਆਂ ਖਿਲਾਫ ਕਾਰਵਾਈ ਦੌਰਾਨ ਫੌਜ, ਸ਼ੱਕੀਆਂ ਨੂੰ ਅਣਮਨੁੱਖੀ ਤਸੀਹੇ ਦੇ ਰਹੀ ਹੈ। ਬੋਕੋ ਹਰਮ ਨਾਈਜੀਰੀਆ ‘ਚ ਇਸਲਾਮਿਕ ਕਾਨੂੰਨ ਲਾਗੂ ਕਰਨਾ ਚਾਹੁੰਦਾ ਹੈ। 
ਐਮਨੈਸਟੀ ਇੰਟਰਨੈਸ਼ਨਲ ਵਲੋਂ ਜਾਰੀ ਤਸਵੀਰਾਂ ਦੀ ਪ੍ਰਮਾਣਿਕਤਾ ਸਾਬਿਤ ਨਹੀਂ ਹੋ ਸਕੀ ਹੈ। ਇਸ ਸਬੰਧ ‘ਚ ਐਮਨੈਸਟੀ ਦਾ ਕਹਿਣਾ ਹੈ ਕਿ 14 ਮਾਰਚ ਨੂੰ ਉੱਤਰੀ-ਪੂਰਬ ਸ਼ਹਿਰ ਮੈਦੁਗਿਰੀ ਸਥਿਤ ਗੀਵਾ ਬੈਰਕ ਦੇ ਬੰਦੀ ਗ੍ਰਹਿ ‘ਚ ਬੋਕੋ ਹਰਮ ਦੇ ਅੱਤਵਾਦੀਆਂ ਦੇ ਹਮਲੇ ਤੋਂ ਬਾਅਦ ਇਨ੍ਹਾਂ ਜੰਗੀ ਅਪਰਾਧਾਂ ਨੂੰ ਅੰਜਾਮ ਦਿੱਤਾ ਗਿਆ। 
ਉਥੇ ਹੀ ਦੂਜੇ ਪਾਸੇ ਨਾਈਜੀਰੀਆ ਡਿਫੈਂਸ ਬੁਲਾਰੇ ਮੇਜਰ ਜਨਰਲ ਕ੍ਰਿਸ ਓਲੁਕੋਲੇਦ ਨੇ ਦੱਸਿਆ ਕਿ ਫੌਜ ਵਲੋਂ ਕੀਤੇ ਗਏ ਇਸ ਕਥਿਤ ਅਪਰਾਧ ਨੂੰ ਸੀਨੀਅਰ ਫੌਜੀ ਅਧਿਕਾਰੀਆਂ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। 
ਓਲੁਕੋਲੇਦ ਨੇ ਦੱਸਿਆ ਕਿ ਫੁਟੇਜ ‘ਚ ਦਿਖ ਰਹੀ ਥਾਂ ਸਾਡੀ ਆਪ੍ਰੇਸ਼ਨਲ ਹੱਦ ਤੋਂ ਬਾਹਰ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਪਤਾ ਲਗਣਾ ਚਾਹੀਦਾ ਹੈ ਕਿ ਸਾਡੇ ਸਿਸਟਮ ‘ਚ ਅਜਿਹੇ ਅਪਰਾਧ ਕਿੰਝ ਹੋ ਰਹੇ ਹਨ। ਇਸ ਤਸਵੀਰਾਂ ‘ਚ ਕੀਤੀਆਂ ਗਈਆਂ ਕਰੂਰ ਹਰਕਤਾਂ ਨੂੰ ਦਿਖਾਇਆ ਗਿਆ ਹੈ। ਜਦੋਂ ਕਿ ਦੂਜੇ ਪਾਸੇ ਲਾਸ਼ਾਂ ਦਾ ਢੇਰ ਲੱਗਾ ਹੋਇਆ ਹੈ।
ਇਸੇ ਦੌਰਾਨ ਇਕ ਨੌਜਵਾਨ ਨੂੰ ਟੋਏ ਨੇੜੇ ਲੰਮਾ ਪਾ ਕੇ ਮਿਲਟਰੀ ਦੇ ਕੱਪੜੇ ਪਹਿਣਾ ਕੇ ਚਾਕੂ ਨਾਲ ਉਸਦੀ ਗਰਦਨ ਵੱਢੀ ਜਾਂਦੀ ਹੈ। ਇਸ ਤੋਂ ਬਾਅਦ ਮਾਰੇ ਗਏ ਨੌਜਵਾਨ ਦੇ ਧੜ ਨੂੰ ਟੋਏ ‘ਚ ਸੁੱਟ ਦਿੱਤਾ ਜਾਂਦਾ ਹੈ।

468 ad