ਹੁਣ ਨਹੀਂ ਲੱਗਦਾ ‘ਆਪ’ ਦਾ ਦਾਅ : ਬਾਦਲ

ਬਠਿੰਡਾ: ਲੋਕ ਸਭਾ ਚੋਣਾਂ ਦੌਰਾਨ ਪੰਜਾਬ ‘ਚੋ ਚਾਰ ਸੀਟਾਂ ਕੱਢਣ ਵਾਲੀ ਆਮ ਆਦਮੀ ਪਾਰਟੀ ਨੂੰ ਆਉਣ ਵਾਲੇ ਸਮੇਂ ‘ਚ ਪੰਜਾਬ ਤੋਂ ਕੋਈ ਵੀ ਸੀਟ ਹਾਸਿਲ ਨਹੀਂ ਹੋਵੇਗੀ। ਇਹ Badalਕਹਿਣਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦਾ ਜੋ ਕਿ ਚੋਣਾਵੀ ਵਿਸ਼ੇ ‘ਤੇ ਆਪ ਦਾ ਸਿਆਸੀ ਭਵਿੱਖ ਦਸ ਰਹੇ ਸਨ। ਬਠਿੰਡਾ ਪੁੱਜੇ ਬਾਦਲ ਕੋਲੋਂ ਜਦੋਂ ਜ਼ਿਮਨੀ ਚੋਣਾਂ ‘ਚ ‘ਆਪ’ ਤੋਂ ਖਤਰੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ‘ਆਪ’ ਦਾ ਦਾਅ ਬਿਲਕੁਲ ਨਹੀਂ ਲਗੇਗਾ।
ਵਿਸ਼ਵਾਸ ਹੋਣਾ ਜਿੰਨਾ ਜ਼ਰੂਰੀ ਹੈ ਉਨਾ ਹੀ ਜ਼ਰੂਰੀ ਅਤਿ ਵਿਸ਼ਵਾਸ ਨੂੰ ਆਪਣੇ ਤੋਂ ਦੂਰ ਰੱਖਣਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਅਕਾਲੀ ਦਲ ਅਜਿਹੇ ਹੀ ਬਿਆਨ ਦਿੰਦਾ ਸੀ ਫਿਰ ਝਾੜੂ ਦਾ ਝਾੜੂ ਵੇਖ ਕੇ ਪਾਰਟੀ ਨੂੰ ਚੰਡੀਗੜ੍ਹ ‘ਚ ਬੈਠਕਾਂ ਕਰਨੀਆਂ ਪੈ ਗਈਆ ਸਨ।

468 ad