ਹੁਣ ਚੌਲਾਂ ਵਿਚ ਵੀ ਡਰੱਗ ਆਉਣ ਲੱਗੀ, ਬਰੈਂਪਟਨ ਦੇ ਅੰਮ੍ਰਿਤਪਾਲ ਸਣੇ ਤਿੰਨ ਗ੍ਰਿਫਤਾਰ

drug bags

drug in rice
ਚਿੱਟੇ ਚੌਲ ਜਿਹਨਾਂ ਨੇ ਪੁੰਨ ਕੀਤੇ
ਟਰਾਂਟੋ- ਕੈਨੇਡਾ ਦੀਆਂ ਫੈਡਰਲ ਏਜੰਸੀਆਂ ਨੇ ਚੌਲਾਂ ਦੇ ਕੰਟੇਨਰਾਂ ਵਿਚ ਲੁਕੋ ਕੇ ਲਿਆਂਦੇ ਗਏ ਨਸ਼ੀਲੇ ਪਦਾਰਥਾਂ ਦੀ ਇਕ ਵੱਡੀ ਖੇਪ ਬਰਾਮਦ ਕੀਤੀ ਹੈ। ਸਮੁੰਦਰੀ ਜਹਾਜ਼ਾਂ ਰਾਹੀਂ ਆਏ ਇਹਨਾਂ ਚੌਲਾਂ ਦੇ ਕੰਟੇਨਰ ਵਿਚੋਂ 72.8 ਕਿਲੋ ਕੈਟਾਮਾਈਨ ਅਤੇ 23.6 ਕਿਲੋ ਨੌਰਫੀਡ੍ਰਾਈਨ ਬਰਾਮਦ ਕੀਤੀ ਹੈ। ਇਸ ਦੇ ਮੱਦੇਨਜ਼ਰ ਪੁਲਿਸ ਨੇ ਟਰਾਂਟੋ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਰਹਿਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਹਨਾਂ ਵਿਚੋਂ ਇਕ ਪੰਜਾਬੀ ਵੀ ਸ਼ਾਮਲ ਹੈ।
ਨਸ਼ੀਲੇ ਪਦਾਰਥਾਂ ਦੀ ਇਹ ਖੇਪ ਟਰਾਂਟੋ ਦੇ ਇਕ ਸਮੁੰਦਰੀ ਕੰਟੇਨਰ ਵਿਚੋਂ ਬਰਾਮਦ ਹੋਈ ਹੈ। ਇਹ ਨਸ਼ੀਲਾ ਪਦਾਰਥ ਭਾਰਤ ਤੋਂ ਆਏ ਚੌਲਾਂ ਦੇ 500 ਕੰਟੇਨਰਾਂ ਵਿਚੋਂ ਇਕ ਵਿਚ ਸ਼ਾਮਲ ਸੀ। ਜਦੋਂ ਮੌਂਟਰੀਅਲ
ਬੰਦਰਗਾਹ ਤੇ ਇਸ ਦੀ ਜਾਂਚ ਕੀਤੀ ਗਈ ਤਾਂ ਸੁਰੱਖਿਆ ਏਜੰਸੀਆਂ ਨੂੰ ਹੈਰਾਨੀ ਹੋਈ, ਇਸ ਤੋਂ ਬਾਅਦ ਫੈਡਰਲ ਏਜੰਸੀਆਂ ਨੇ ਇਸ ਦੀ ਵਿਆਪਕ ਜਾਂਚ ਕੀਤੀ ਅਤੇ ਇਸ ਪਿੱਛੇ ਕੰਮ ਕਰਦੇ ਲੋਕਾਂ ਦੀ ਭਾਲ ਆਰੰਭ ਕੀਤੀ। ਇਸ ਤੋਂ ਬਾਅਦ ਚੌਲਾਂ ਦੇ ਕਰੀਬ 500 ਥੈਲਿਆਂ ਦੀ ਜਾਂਚ ਕੀਤੀ ਗਈ। ਕੈਨੇਡਾ ਵਿਚ ਸੰਗਠਿਤ ਅਪਰਾਧਾਂ ਦੀਆਂ ਲੜੀਆਂ ਇਕ ਤੋਂ ਦੂਜੀ ਥਾਂ ਤੇ ਜੁੜੀਆਂ ਮਿਲਦੀਆਂ ਹਨ। ਆਰæ ਸੀæ ਐਮæ ਪੀæ ਦੇ ਟੀਕ ਕਮਾਂਡਰ ਇੰਸਪੈਕਟਰ ਡੀਨ ਡਿਕਸਨ ਦਾ ਕਹਿਣਾ ਹੈ ਕਿ ਨਸ਼ੀਲੇ ਪਦਾਰਥਾਂ ਦਾ ਕੈਨੇਡਾ ਵਿਚ ਇਕ ਵੱਡਾ ਸਾਮਰਾਜ ਹੈ, ਜਿਸ ਦੇ ਵਿਦੇਸ਼ਾਂ ਵਿਚ ਵੀ ਸਬੰਧ ਹਨ। ਇਸ ਕਰਕੇ ਕਿਸੇ ਵੀ ਥਾਂ ਅਤੇ ਕਿਸੇ ਵੀ ਤਰੀਕੇ ਨਾਲ ਨਸ਼ੀਲੇ ਪਦਾਰਥ ਇੱਕੇ ਆਸਾਨੀ ਨਾਲ ਪਹੁੰਚਾਏ ਜਾ ਰਹੇ ਹਨ। ਆਰæ ਸੀæ ਐਮæ ਪੀæ ਨੇ ਚੌਲਾਂ ਵਿਚ ਲੁਕੋ ਕੇ ਨਸ਼ੇ ਲਿਆਉਣ ਦੇ ਜ਼ੁਲਮ ਵਿਚ ਬਰੈਂਪਟਨ ਦੇ ਰਹਿਣ ਵਾਲੇ 35 ਸਾਲਾ ਅਮਰਿਤਬਾਲ ਗਿੱਲ ਸਮੇਤ ਡੈਫਰਿਨ ਕਾਉਂਟੀ ਦੇ ਰਹਿਣ ਵਾਲੇ 57 ਸਾਲਾ ਇਟਾਲੋ ਮਾਲਜ਼ੋਈ ਅਤੇ 49 ਸਾਲਾ ਔਰਲੀਆ ਦੇ ਰਹਿਣ ਵਾਲੇ ਕੇਵਿਨ ਗੋਵਿਨਲੋਕ ਨੂੰ ਗ੍ਰਿਫਤਾਰ ਕੀਤਾ ਹੈ।

468 ad