ਹੁਣ ਚੋਰ ਵੀ ਟਸ਼ਨ ਨਾਲ ਚੋਰੀ ਕਰਦੇ ਆ!

ਅੰਮ੍ਰਿਤਸਰ-ਸ਼ਹਿਰ ਦੇ ਕਸਬਾ ਭਿੱਖੀਵਿੰਡ ਦੇ ਪਿੰਡ ਬੂੜ ਚੰਦ ਦੇ ਗੁਰਦੁਆਰਾ ਸਾਹਿਬ ‘ਚ ਬੀਤੀ ਰਾਤ ਚੋਰਾਂ ਵਲੋਂ ਕਰੀਬ 60,000 ਦੀ ਨਕਦੀ ਅਤੇ ਸਮਾਨ ਚੋਰੀ ਕੀਤਾ ਗਿਆ। ਕਮੈਰਿਆਂ ਦੀ ਫੁਟੇਜ ਤੋਂ ਪੁਲਸ ਨੇ ਇਕ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਗੁਰਦੁਆਰਾ ਸਾਹਿਬ ਦੇ chorਸੇਵਾਦਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ‘ਚ ਸਥਾਪਿਤ ਗੁਰਦੁਆਰੇ ‘ਚ ਚੋਰਾਂ ਨੇ ਬੀਤੀ ਰਾਤ ਨੂੰ ਕੰਧ ਟੱਪ ਕੇ ਗੁਰਦੁਆਰੇ ‘ਚ ਦਾਖਲ ਹੋ ਗਏ।
ਇਨ੍ਹਾਂ ਚੋਰਾਂ ਨੇ ਜੁੱਤੀਆਂ ਪਾਈਆਂ ਹੋਈਆਂ ਸਨ ਅਤੇ ਕਿਰਪਾਨਾਂ ਵੀ ਉਨ੍ਹਾਂ ਦੇ ਕੋਲ ਸਨ। ਚੋਰਾਂ ਦੀ ਫੁਟੇਜ ਕੈਮਰਿਆਂ ‘ਚ ਕੈਦ ਹੋ ਗਈ ਪਰ ਇਹ ਚੋਰ ਇੰਨੇ ਚਲਾਕ ਨਿਕਲੇ ਕਿ ਚੋਰੀ ਕਰਨ ਤੋਂ ਪਹਿਲਾਂ ਆਪਣਾ ਟਸ਼ਨ ਦਿਖਾਉਂਦੇ ਹੋਏ ਉਨ੍ਹਾਂ ਨੇ ਕੈਮਰੇ ਤੋੜ ਦਿੱਤੇ। ਫਿਰ ਉਨ੍ਹਾਂ ਨੇ ਗੋਲਕ ‘ਚੋਂ 60 ਹਜ਼ਾਰ ਦੀ ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ। ਪੁਲਸ ਤੋਂ ਮਿਲੀ ਇਤਲਾਹ ਦੇ ਆਧਾਰ ‘ਤੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਿਸ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ। ਪੁਲਸ ਵਲੋਂ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

468 ad