ਹਿੰਦੂ ਲੀਡਰ ਤੋਗੜੀਆ ਦੇ ਰਿਸ਼ਤੇਦਾਰ ਸਮੇਤ 3 ਕਤਲ

18ਸੂਰਤ, 15 ਮਈ ( ਪੀਡੀ ਬੇਉਰੋ ) ਸ਼ਹਿਰ ਦੀ ਨਗਰ ਨਿਗਮ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਪ੍ਰਵੀਨ ਤੋਗੜੀਆ ਦੇ ਰਿਸ਼ਤੇਦਾਰ ਭਾਰਤ ਤੋਗੜੀਆ ਸਮੇਤ ਤਿੰਨ ਲੋਕਾਂ ਦਾ ਕਤਲ ਕਰ ਦਿੱਤਾ ਗਿਆ ਹੈ। ਅਣਪਛਾਤੇ ਮੁਲਜ਼ਮਾਂ ਨੇ ਇਹ ਕਤਲ ਤੇਜ਼ਧਾਰ ਹਥਿਆਰਾਂ ਨਾਲ ਸ਼ਹਿਰ ਦੇ ਅਸ਼ਵਨੀ ਕੁਮਾਰ ਰੋਡ ‘ਤੇ ਕੀਤੇ ਹਨ।ਪੁਲਿਸ ਮੁਤਾਬਕ ਇਸ ਹਮਲੇ ‘ਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ, ਜਦਕਿ ਇੱਕ ਜ਼ਖਮੀ ਹੋਇਆ ਹੈ। ਹਮਲਾਵਰ ਇਸ ਕਤਲਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਡੀਸੀਪੀ ਜਗਦੀਸ਼ ਪਟੇਲ ਮੁਤਾਬਕ ਅਣਪਛਾਤੇ ਹਮਲਾਵਰਾਂ ਨੇ ਚਾਕੂਆਂ ਨਾਲ ਚਾਰ ਲੋਕਾਂ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਤਿੰਨਾਂ ਦੀ ਜਾਨ ਚਲੀ ਗਈ ਤੇ ਇੱਕ ਗੰਭੀਰ ਜਖਮੀ ਹੋਇਆ ਹੈ।
ਇਸ ਹਮਲੇ ‘ਚ ਮਰਨ ਵਾਲਿਆਂ ‘ਚੋਂ ਇੱਕ ਦਾ ਨਾਮ ਭਰਤ ਪਟੇਲ ਹੈ। ਉਹ ਸੂਰਤ ਨਗਰ ਨਿਗਮ ‘ਚ ਵਿਰੋਧੀ ਧਿਰ ਲੀਡਰ ਪ੍ਰਫੁਲ ਪਟੇਲ ਦਾ ਭਰਾ ਸੀ। ਦੂਸਰੇ ਦੋ ਵਿਅਕਤੀਆਂ ਦੀ ਪਹਿਚਾਣ ਬਾਲੂ ਹਿਰਾਨੀ ਤੇ ਅਸ਼ੋਕ ਪਟੇਲ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਕਤਲ ਦਾ ਮਾਲ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

468 ad

Submit a Comment

Your email address will not be published. Required fields are marked *