ਹਿੰਦੂ ਪ੍ਰੈਸ ਅਤੇ ਮੁਤੱਸਵੀ ਆਗੂ ਸਿੱਖ ਕੌਮ ਨੂੰ ਤਾਂ ਬਦਨਾਮ ਕਰਨ ਵਿਚ ਮੋਹਰੀ, ਪਰ ਬਾਪੂ ਆਸਾਰਾਮ, ਕਠੂਆ ਘਟਨਾ ਦੇ ਦੋਸ਼ੀ ਅਤੇ ਮੁਸਲਿਮ ਕੌਮ ਦੇ ਕਾਤਲਾਂ ਨੂੰ ਬਲਾਤਕਾਰੀ ਤੇ ਕਾਤਲ ਕਹਿਣ ਤੋਂ ਕਿਉਂ ਭੱਜ ਰਹੀ ਹੈ ? : ਮਾਨ

ਫ਼ਤਹਿਗੜ੍ਹ ਸਾਹਿਬ, 26 ਅਪ੍ਰੈਲ (ਡੇਲੀ ਬਿਊਰੋ) “ਅਮਲੀ ਰੂਪ ਵਿਚ ਸਮੁੱਚੀ ਮਨੁੱਖਤਾ ਲਈ ਸਰਬੱਤ ਦਾ ਭਲਾ ਮੰਗਣ ਵਾਲੀ, ਬੀਤੇ ਸਮੇਂ ਵਿਚ ਬਾਹਰੀ ਧਾੜਵੀਆਂ ਤੋਂ ਹਿੰਦੂਆਂ ਦੀਆਂ ਧੀਆਂ-ਭੈਣਾਂ ਦੀ ਇੱਜ਼ਤ ਦੀ ਰਾਖੀ ਕਰਨ ਵਾਲੀ ਅਤੇ ਸਰਹੱਦਾਂ ਉਤੇ ਹਿੱਕ ਡਾਹਕੇ ਮੌਤ ਨੂੰ ਮਖੌਲਾ ਕਰਨ ਵਾਲੀ ਸਿੱਖ ਕੌਮ ਨੂੰ ਤਾਂ ਮੁਤੱਸਵੀ ਹੁਕਮਰਾਨ ਅਤੇ ਹਿੰਦੂ ਪ੍ਰੈਸ ਜਿਸ ਵਿਚ ਦਾ ਟ੍ਰਿਬਿਊਨ, ਇੰਡੀਅਨ ਐੇਕਸਪ੍ਰੈਸ, ਟਾਈਮਜ਼ ਆਫ਼ ਇੰਡੀਆ, ਹਿੰਦੂਸਤਾਨ ਟਾਈਮਜ਼ ਦੇ ਨਾਲ-ਨਾਲ ਬਿਜਲਈ ਮੀਡੀਆ 1984 ਤੋਂ ਹੀ ਅੱਤਵਾਦੀ, ਗਰਮਦਲੀਏ, ਸ਼ਰਾਰਤੀ ਅਨਸਰ ਅਤੇ ਵੱਖਵਾਦੀ ਆਦਿ ਬਦਨਾਮਨੁੰਮਾ ਨਾਮ ਦੇ ਕੇ ਸਿੱਖ ਕੌਮ ਵਿਰੁੱਧ ਨਫ਼ਰਤ ਪੈਦਾ ਕਰਦੇ ਆ ਰਹੇ ਹਨ । ਪਰ ਹੁਣ ਜਦੋਂ ਸਮੁੱਚੇ ਇੰਡੀਆਂ ਵਿਚ ਮਾਸੂਮ ਬੱਚੀਆਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਮਾਸੂਮ ਜਿੰਦਾ ਨੂੰ ਮੌਤ ਦੇ ਮੂੰਹ ਵਿਚ ਧਕੇਲਣ ਵਾਲੇ ਬਾਪੂ ਆਸਾਰਾਮ, ਸਿਰਸੇਵਾਲਾ ਸਾਧ, ਕਠੂਆ ਵਿਖੇ ਬਲਾਤਕਾਰੀ ਹਿੰਦੂ ਅਤੇ 2002 ਵਿਚ ਮੁਸਲਿਮ ਕੌਮ ਦਾ ਕਤਲੇਆਮ ਕਰਨ ਵਾਲੇ ਅਤੇ ਉਨ੍ਹਾਂ ਦੀਆਂ ਬੀਬੀਆਂ ਦੀਆਂ ਨਗਨ ਬਲਾਤਕਾਰੀ ਵੀਡੀਓਜ ਬਣਾਉਣ ਵਾਲੇ ਸਮਾਜ ਵਿਰੋਧੀ ਹਿੰਦੂ ਅਪਰਾਧੀਆ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਦਿਨ-ਦਿਹਾੜੇ ਸ਼ਰਮਨਾਕ ਕਾਰੇ ਹੋ ਰਹੇ ਹਨ, ਤਾਂ ਹਿੰਦੂ ਪ੍ਰੈਸ ਅਤੇ ਹੁਕਮਰਾਨਾਂ ਵੱਲੋਂ ਅਜਿਹੇ ਬਲਾਤਕਾਰੀਆ ਤੇ ਕਾਤਲਾਂ ਨੂੰ ਹੁਣ ਅਜਿਹੇ ਨਾਮ ਦੇਣ ਤੋਂ ਕਿਉਂ ਭੱਜ ਰਹੇ ਹਨ ?”

ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਹੁਕਮਰਾਨਾਂ ਅਤੇ ਇਥੋਂ ਦੀ ਹਿੰਦੂ ਪ੍ਰੈਸ ਅਤੇ ਬਿਜਲਈ ਮੀਡੀਏ ਦੀ ਨਿਰਪੱਖਤਾ ਉਤੇ ਅਤੇ ਪੀਲੀ ਪੱਤਰਕਾਰੀ ਉਤੇ ਡੂੰਘਾਂ ਸਵਾਲ ਕਰਦੇ ਹੋਏ ਸਮਾਜਿਕ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਦੋਸ਼ ਲਗਾਉਦੇ ਹੋਏ ਇਕ ਪ੍ਰੈਸ ਬਿਆਨ ਵਿਚ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਹੁਣ ਇਨ੍ਹਾਂ ਬਲਾਤਕਾਰੀਆਂ ਅਤੇ ਕਾਤਲ ਹਿੰਦੂਆਂ ਨੂੰ ਸਿੱਖ ਕੌਮ ‘ਬਲਾਤਕਾਰੀ ਅਤੇ ਕਾਤਲ’ ਐਲਾਨੇ ਤਾਂ ਕਿਹੋ ਜਿਹਾ ਲੱਗੇਗਾ ? ਉਨ੍ਹਾਂ ਕਿਹਾ ਕਿ ਜੇਕਰ ਪ੍ਰੈਸ ਅਤੇ ਮੀਡੀਏ ਨੇ ਉਪਰੋਕਤ ਸਿੱਖ ਕੌਮ ਪ੍ਰਤੀ ਮੰਦਭਾਵਨਾ ਰੱਖਣ ਵਾਲੀਆ ਮੁਤੱਸਵੀ ਤਾਕਤਾਂ ਅਤੇ ਫਿਰਕੂ ਆਗੂਆਂ ਦੀਆਂ ਸਮਾਜ ਵਿਰੋਧੀ ਕਾਰਵਾਈਆ ਨੂੰ ਨੰਗਾ ਕਰਨ ਦੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਸਿਧਾਤਾਂ ਅਤੇ ਨਿਯਮਾਂ ਉਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਲਈ ਇਹ ਹੁਕਮਰਾਨ ਅਤੇ ਇਥੋਂ ਦੀ ਹਿੰਦੂ ਪ੍ਰੈਸ ਇਨਸਾਫ਼ ਅਤੇ ਬਰਾਬਰਤਾ ਦੇ ਹੱਕ ਦਿਵਾਉਣ ਦੇ ਸਾਰੇ ਦਰਵਾਜੇ ਬੰਦ ਕਰਨ ਦੀ ਭੂਮਿਕਾ ਨਿਭਾਅ ਰਹੀ ਹੋਵੇਗੀ, ਜੋ ਕਿ ਇਨਸਾਨੀ ਅਤੇ ਜਮਹੂਰੀਅਤ ਪੱਖੀ ਅਸੂਲਾਂ ਤੇ ਨਿਯਮਾਂ ਦਾ ਘਾਣ ਕਰਨ ਦੇ ਤੁੱਲ ਅਮਲ ਹੋਣਗੇ ਅਤੇ ਸਦਾ ਲਈ ਅਜਿਹੀ ਪੀਲੀ ਪੱਤਰਕਾਰੀ ਵਾਲੀ ਪ੍ਰੈਸ ਉਤੇ ਕੌਮਾਂਤਰੀ ਪੱਧਰ ਤੇ ਵੱਡਾ ਧੱਬਾ ਲੱਗ ਜਾਵੇਗਾ ਅਤੇ ਘੱਟ ਗਿਣਤੀ ਕੌਮਾਂ ਲਈ ਇਥੇ ਇਨਸਾਫ਼ ਨਾਮ ਦੀ ਕੋਈ ਚੀਜ ਨਹੀਂ ਬਚੇਗੀ । ਇਸ ਲਈ ਇਹ ਜ਼ਰੂਰੀ ਹੈ ਕਿ ਪ੍ਰੈਸ ਅਤੇ ਮੀਡੀਆ ਕਿਸੇ ਇਕ ਫਿਰਕੇ ਜਾਂ ਕਿਸੇ ਇਕ ਕੌਮ ਨਾਲ ਜੁੜਕੇ ਪੱਖਪਾਤੀ ਅਮਲ ਬਿਲਕੁਲ ਨਾ ਕਰੇ ਅਤੇ ਜਿਥੇ ਕਿੱਤੇ ਵੀ ਜ਼ਬਰ-ਜੁਲਮ ਜਾਂ ਬੇਇਨਸਾਫ਼ੀ ਹੁਕਮਰਾਨਾਂ ਵੱਲੋਂ ਜਾਂ ਬਹੁਗਿਣਤੀ ਵੱਲੋਂ ਹੁੰਦੀ ਹੈ ਉਸ ਵਿਰੁੱਧ ਉਹ ਨਿਰਪੱਖਤਾ ਨਾਲ ਆਵਾਜ਼ ਉਠਾਉਣ ਦੀ ਜ਼ਿੰਮੇਵਾਰੀ ਨਿਭਾਵੇ । ਤਦ ਹੀ ਇਥੇ ਸਥਾਈ ਤੌਰ ਤੇ ਅਮਨ-ਚੈਨ ਸਥਾਪਿਤ ਹੋ ਸਕੇਗਾ, ਵਰਨਾ 24 ਅਪ੍ਰੈਲ ਨੂੰ ਨਾਗਪੁਰ ਵਿਖੇ ਸਮੁੱਚੀਆਂ ਘੱਟ ਗਿਣਤੀ ਕੌਮਾਂ ਭਾਰਤੀ ਮੁਕਤੀ ਪਾਰਟੀ, ਬਾਮਸੇਫ, ਲਿੰਗਾਇਤ ਧਰਮ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਐਸ਼ਸੀ/ਐਸ਼ਟੀ, ਓਬੀਸੀ ਸਭ ਕਬੀਲਿਆ ਵੱਲੋਂ ਜੋ ‘ਪਰਿਵਰਤਨ ਰੈਲੀ’ ਸੁਰੂ ਕੀਤੀ ਗਈ ਹੈ, ਉਸਦੇ ਆਉਣ ਵਾਲੇ ਨਤੀਜਿਆ ਤੋਂ ਪ੍ਰਭਾਵਿਤ ‘ਸਮੁੱਚੇ ਵਰਗਾਂ ਲਈ ਖ਼ਾਲਸਾ ਰਾਜ’ ਕਾਇਮ ਕਰਨ ਲਈ ਕੋਈ ਵੀ ਤਾਕਤ ਨਹੀਂ ਰੋਕ ਸਕੇਗੀ ।

468 ad

Submit a Comment

Your email address will not be published. Required fields are marked *