ਹਿੰਦੁਸਤਾਨ ਵਿੱਚ ਪਹਿਲੀ ਵਾਰ ਦੋ ਮਹਿਲਾਵਾਂ ਨੂੰ ਦਿੱਤੀ ਜਾਵੇਗੀ ਫਾਂਸੀ

fansi women

ਹਿੰਦੁਸਤਾਨ ਵਿੱਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ ਕਿ ਦੋ ਮਹਿਲਾਵਾਂ ਨੂੰ ਫਾਂਸੀ ਦਿੱਤੀ ਜਾਵੇਗੀ। 13 ਬੱਚੇ ਅਗਵਾ ਕਰਨ ਅਤੇ ਉਨ੍ਹਾਂ ਵਿੱਚੋਂ 9 ਨੂੰ ਜਾਨੋਂ ਮਾਰਨ ਦੇ ਦੋਸ਼ ਵਿੱਚ ਸਜ਼ਾ ਭੋਗ ਰਹੀਆਂ ਇਹ ਮਹਿਲਾਵਾਂ ਨੂੰ ਸ਼ਨਿੱਚਰਵਾਰ ਤੋਂ ਬਾਅਦ ਕਿਸੇ ਵੀ ਦਿਨ ਫਾਂਸੀ ਦਿੱਤੀ ਜਾ ਸਕਦੀ ਹੈ। ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਿਛਲੇ ਮਹੀਨੇ ਇਨ੍ਹਾਂ ਦੀ ਰਹਿਮ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਤੇ ਫਿਰ ਬਾਅਦ ਵਿੱਚ ਸਰਕਾਰ ਨੇ ਕਾਰਵਾਈ ਨੂੰ ਜਾਰੀ ਰੱਖਿਆ। ਇਹ ਸਾਰੀ ਕਾਰਵਾਈ ਸ਼ਨਿੱਚਰਵਾਰ ਨੂੰ ਖਤਮ ਹੋ ਜਾਵੇਗੀ। ਕੋਲਾਪੁਰ ਦੀਆਂ ਨਿਵਾਸੀ ਰੇਣੁਕਾ ਛਿੰਦੇ ਅਤੇ ਸੀਮਾ ਗੁਵਿੱਤ ਦੋਵੇਂ ਭੈਣਾਂ ਹਨ। ਇਨ੍ਹਾਂ ਦੋਵਾਂ ਵੱਲੋਂ ਆਪਣੀ ਮਾਂ ਅੰਜਨਾ ਬਾਈ ਗੁਵਿਤ ਨਾਲ ਮਿਲ ਕੇ ਬੱਚਿਆਂ ਨੂੰ ਅਗਵਾ ਕੀਤਾ ਜਾਂਦਾ ਸੀ ਅਤੇ ਫਿਰ ਉਨ੍ਹਾਂ ਤੋਂ ਭੀਖ ਮੰਗਵਾਈ ਜਾਂਦੀ ਸੀ। ਜਦੋਂ ਕੁੱਛ ਬੱਚੇ ਉਨ੍ਹਾਂ ਦੇ ਕਹੇ ਮੁਤਾਬਿਕ ਨਹੀਂ ਚੱਲੇ ਤਾਂ ਉਨ੍ਹਾਂ ਬੱਚਿਆਂ ਨੂੰ ਜਾਨੋਂ ਮਾਰ ਦਿੱਤਾ। ਫਿਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਦੋਵਾਂ ਭੈਣਾਂ ਦੀ ਮਾਂ ਅੰਜਨਾ ਬਾਈ ਦੀ ਯਰਵਦਾ ਜੇਲ੍ਹ ਵਿੱਚ ਮੌਤ ਹੋ ਗਈ ਸੀ। ਜਦਕਿ ਜੱਜ ਵੱਲੋਂ ਦੋਸ਼ੀ ਮਲਿਾਵਾਂ ਦੇ ਪਿਤਾ ਨੂੰ ਬਾਇਜ਼ੱਤ ਰਿਹਾਅ ਕਰ ਦਿੱਤਾ ਗਿਆ ਸੀ।

468 ad