ਹਿਮਾਚਲ ‘ਚ ਬੱਸ ਖਾਈ ‘ਚ ਡਿੱਗਣ ਨਾਲ 20 ਮਰੇ, 7 ਜ਼ਖਮੀ

ਸ਼ਿਮਲਾ- ਇੱਥੋਂ ਦੀ 65 ਕਿਲੋਮੀਟਰ ਦੂਰ ਬਸੰਤਪੁਰ, ਕਿੰਗਲ ਰਾਜਮਾਰਗ ‘ਤੇ ਕਟਾਰਘਾਟ ‘ਚ ਇਕ ਬੱਸ ਦੇ ਖਾਈ ‘ਚ ਡਿੱਗ ਜਾਣ ਨਾਲ ਘੱਟੋਂ-ਘੱਟ 20 ਲੋਕਾਂ ਦੀ ਮੌਤ ਹੋ ਗਈ Bus Accidentਅਤੇ 7 ਹੋਰ ਜ਼ਖਮੀ ਹੋ ਗਏ।
ਹਿਮਾਚਲ ਸੜਕ ਟ੍ਰਾਂਸਪੋਰਟ ਨਿਗਮ ਦੀ ਬੱਸ 30 ਤੋਂ ਜ਼ਿਆਦਾ ਯਾਤਰੀਆਂ ਨੂੰ ਲੈ ਕੇ ਸ਼ਿਮਲਾ ਤੋਂ ਸਵੇਰਾਖੁਦ ਜਾ ਰਹੀ ਸੀ ਜਦੋਂ ਇਹ ਹਾਦਸਾ ਹੋਇਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਸ਼ਿਮਲਾ ਦੇ ਪੁਲਸ ਸੁਪਰਡੈਂਟ ਡੀ. ਡਬਲਿਊ ਨੇਗੀ ਨੇ ਦੱਸਿਆ ਕਿ ਹੁਣ ਤੱਕ 17 ਲਾਸ਼ਾਂ ਨੂੰ ਕੱਢਿਆ ਜਾ ਚੁੱਕਾ ਹੈ ਅਤੇ ਕੁਝ ਲਾਸ਼ਾਂ ਬੱਸ ਦੇ ਮਲਬੇ ‘ਚ ਫਸੀਆਂ ਹਨ। ਜ਼ਖਮੀਆਂ ਨੂੰ ਇੰਦਰਾ ਗਾਂਧੀ ਮੈਡੀਕਲ ਕਾਲਜ ਹਸਪਤਾਲ ‘ਚ ਦਾਖਲ ਕਰਾਇਆ ਗਿਆ ਹੈ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਬੱਸ ਦਾ ਚਾਲਕ ਵਾਹਨ ਤੋਂ ਕੁੱਦ ਗਿਆ ਸੀ ਅਤੇ ਉਹ ਸੁਰੱਖਿਅਤ ਦੱਸਿਆ ਗਿਆ ਹੈ। 
ਮਰਨ ਵਾਲਿਆਂ ਦੀ ਪਛਾਣ ਅਜੇ ਤੱਕ ਨਹੀਂ ਹੋ ਸਕੀ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ। ਮੁੱਖ ਮੰਤਰੀ ਵੀਰਭਦਰ ਸਿੰਘ ਨੇ ਸ਼ਿਮਲਾ ਜ਼ਿਲਾ ਪ੍ਰਸ਼ਾਸਨ ਤੋਂ ਰਾਹਤ ਅਤੇ ਬਚਾਅ ਕਾਰਜ ਯੁੱਧ ਪੱਧਰ ਤੱਕ ਚਲਾਉਣ ਨੂੰ ਕਿਹਾ ਹੈ। ਮੁੱਖ ਮੰਤਰੀ ਨੇ ਹਸਪਤਾਲ ਦਾ ਵੀ ਦੌਰਾ ਕੀਤਾ ਅਤੇ ਜ਼ਖਮੀਆਂ ਦਾ ਹਾਲ ਜਾਣਿਆ। ਉਨ੍ਹਾਂ ਨੇ ਹਸਪਤਾਲ ਪ੍ਰਸ਼ਾਸਨ ਨੂੰ ਜ਼ਖਮੀਆਂ ਨੂੰ ਹਰ ਸੰਭਵ ਮੈਡੀਕਲ ਮਦਦ ਦੇਣ ਨੂੰ ਕਿਹਾ।

468 ad