ਹਾਰ ਤੋਂ ਬਾਅਦ ਬੋਲੇ ਕੇਜਰੀਵਾਲ, ‘ਧੰਨਵਾਦ ਕਾਸ਼ੀ’

ਹਾਰ ਤੋਂ ਬਾਅਦ ਬੋਲੇ ਕੇਜਰੀਵਾਲ, 'ਧੰਨਵਾਦ ਕਾਸ਼ੀ' (ਵੀਡੀਓ)

ਵਾਰਾਣਸੀ ਤੋਂ ਭਾਜਪਾ ਦੇ ਪ੍ਰਧਾਨ ਮੰਤਰੀ ਸੀਟ ਦੇ ਉਮੀਦਵਾਰ ਨਰਿੰਦਰ ਮੋਦੀ ਖਿਲਾਫ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਨੇ ਕਰਾਰੀ ਹਾਰ ਤੋਂ ਬਾਅਦ ਕਿਹਾ ਕਿ ਇਹ ਚੋਣ ਸਾਡੇ ਲਈ ਨਹੀਂ ਹੈ, ਜਨਤਾ ਲਈ ਹੈ। ਇਸ ਲਈ ਜਿੱਤ ਅਤੇ ਹਾਰ ਸਾਡੇ ਲਈ ਨਹੀਂ ਹੈ। ਕੇਜਰੀਵਾਲ ਨੇ ਵਾਰਾਣਸੀ ਦੀ ਜਨਤਾ ਦਾ ਧੰਨਵਾਦ ਅਦਾ ਕਰਦੇ ਹੋਏ ਕਿਹਾ ਕਿ ਮੈਨੂੰ ਕਾਸ਼ੀ ਦੇ ਲੋਕਾਂ ਤੋਂ ਬਹੁਤ ਪਿਆਰ ਮਿਲਿਆ, ਇਸ ਲਈ ਸਭ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਪੰਜਾਬ ‘ਚ 4 ਸੀਟਾਂ ‘ਤੇ ਮਿਲ ਰਹੀ ਚੜਤ ‘ਤੇ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਪੰਜਾਬ ‘ਚ ਪਾਰਟੀ ਨੂੰ ਇੰਨਾ ਸਮਰਥਨ ਮਿਲੇਗਾ ਅਤੇ ਦਿੱਲੀ ‘ਚ ਇੰਨਾ ਘੱਟ। ਆਉਣ ਵਾਲੇ 2-3 ਦਿਨਾਂ ‘ਚ ਇਸ ਦੀ ਚਰਚਾ ਕੀਤੀ ਜਾਵੇਗੀ।

468 ad