ਹਾਰ ਤੋਂ ਬਾਅਦ ‘ਗੁਲ’ ਨੇ ਲਗਾਇਆ ‘ਕਿਰਨ’ ਨੂੰ ਗਲੇ

ਚੰਡੀਗੜ੍ਹ—ਚੰਡੀਗੜ੍ਹ ‘ਚ ਆਮ ਆਦਮੀ ਪਾਰਟੀ ਦੀ ਉਮੀਦਾਵਰ ਗੁਲ ਪਨਾਗ ਭਾਵੇਂ ਇਸ ਸੀਟ ‘ਤੇ ਜਿੱਤ ਦਰਜ ਕਰਕੇ ਸੰਸਦ ਵਿਚ Gul Panagਜਾਣ ਦਾ ਸੁਪਨਾ ਪੂਰਾ ਨਹੀਂ ਕਰ ਸਕੀ ਪਰ ਉਸ ਨੇ ਫਿਰ ਵੀ ਖੁੱਲ੍ਹੇ ਦਿਲ ਨਾਲ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਨੂੰ ਗਲੇ ਲਗਾ ਕੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ। ਇਸ ਦੌਰਾਨ ਉਹ ਕੁਝ ਭਾਵੁਕ ਵੀ ਹੋ ਗਈ। ਗੁਲ ਪਨਾਗ ਸਵੇਰ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਵੀ ਪਹਿਲਾਂ ਕਾਊਂਟਿੰਗ ਸੈਂਟਰ ਵਿਚ ਜਾ ਕੇ ਬੈਠ ਗਈ ਸੀ। ਦੂਜੇ ਪਾਸੇ ਇਸ ਸੀਟ ‘ਤੇ ਮੁਕਾਬਲੇ ਵਿਚ ਹਾਰੇ ਕਾਂਗਰਸ ਨੇਤਾ ਪਵਨ ਕੁਮਾਰ ਬਾਂਸਲ ਦੀ ਕੋਠੀ ਦੇ ਬਾਹਰ ਵੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸੁੰਨਸਾਨ ਛਾਈ ਰਹੀ। ਜਿੱਤ ਤੋਂ ਬਾਅਦ ਭਾਜਪਾ ਦੇ ਸਮਰਥਕਾਂ ਨੇ ਢੋਲ-ਧਮੱਕੇ ਦੇ ਨਾਲ ਕਿਰਨ ਖੇਰ ਦਾ ਸੁਆਗਤ ਕੀਤਾ। ਇਸ ਦੌਰਾਨ ਕਿਰਨ ਖੇਰ ਨੇ ਚੰਡੀਗੜ੍ਹ ਵਿਚ ਜੇਤੂ ਰੈਲੀ ਵੀ ਕੱਢੀ।

468 ad