ਹਾਕੀ ਇੰਡੀਆਂ ਨੇ ਅਰਜਨ ਐਵਾਰਡ ਲਈ ਉਲੰਪੀਅਨ ਧਰਮਵੀਰ ਸਿੰਘ ਦੇ ਨਾਂ ਦੀ ਸਿਫਾਰਸ਼ ਕੀਤੀ

ਫ਼ਿੰਨਲੈਂਡ 9 ਮਈ (ਵਿੱਕੀ ਮੋਗਾ) ਹਾਕੀ ਇੰਡੀਆ ਨੇ ਇਸ ਸਾਲ ਅਰਜਨ ਐਵਾਰਡ ਦੇ ਲਈ ਪੰਜਾਬ ਦੇ ਰੋਪੜ ਜ਼ਿਲੇ ਦੇ ਪਿੰਡ ਖਹਿਰਾਬਾਦ ਦੇ ਜੰਮਪਲ ਸਟਾਰ ਮਿੱਡਫ਼ੀਲਡਰ ਧਰਮਵੀਰ ਸਿੰਘ ਸਮੇਤ ਤਿੰਨ ਹੋਰ ਖਿਡਾਰੀਆਂ ਵੀ. ਆਰ. ਰਘੂਨਾਥ, ਤੁਸ਼ਾਰ ਖਾਂਡੇਕਰ ਅਤੇ ਸਾਬਕਾ ਖਿਡਾਰੀ ਭਰਤ ਛੇਤਰੀ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਧਰਮਵੀਰ dharmaਸਿੰਘ ਲੰਡਨ ਉਲੰਪਿਕ 2012 ਵਿੱਚ ਭਾਰਤੀ ਟੀਮ ਦਾ ਮੈਂਬਰ ਰਿਹਾ ਹੈ।ਏਸ਼ੀਅਨ ਗੇਮਜ਼ 2010 ਵਿੱਚ ਭਾਰਤੀ ਟੀਮ ਨੂੰ ਕਾਂਸੀ ਦਾ ਤਮਗਾ ਅਤੇ 2010 ਦਿੱਲੀ ਵਿੱਚ ਹੋਈਆਂ ਕਾਮਨਵੈਲਥ ਖੇਡਾਂ ਵਿੱਚ ਚਾਂਦੀ ਦਾ ਤਮਗਾ ਦਿਵਾਉਣ ਵਿੱਚ ਧਰਮਵੀਰ ਸਿੰਘ ਦਾ ਅਹਿਮ ਯੋਗਦਾਨ ਰਿਹਾ ਹੈ। ਮੌਜੂਦਾ ਸਮੇਂ ਧਰਮਵੀਰ ਸਿੰਘ ਨੀਦਰਲੈਂਡ ਚ ਹੋਣ ਵਾਲੇ ਵਿਸ਼ਵ ਕੱਪ ਦੀ ਤਿਆਰੀ ਲਈ ਦਿੱਲੀ ਵਿੱਚ ਚੱਲ ਰਹੇ ਅਭਿਆਸ ਕੈਂਪ ਵਿੱਚ ਆਪਣਾ ਪਸੀਨਾ ਵਹਾ ਰਿਹਾ ਹੈ।ਮਿੱਠਬੋਲੜੇ ਸੁਭਾਅ ਦੇ ਇਸ ਸਟਾਰ ਖਿਡਾਰੀ ਨੇ ਹੋਈ ਗੱਲਬਾਤ ਦੌਰਾਨ ਦੱਸਿਆ ਕਿ ਇਸ ਮਹਾਨ ਐਵਾਰਡ ਲਈ ਹਾਕੀ ਇੰਡੀਆ ਵਲੋਂ ਉਸਦੇ ਨਾਮ ਦੀ ਸਿਫਾਰਸ਼ ਕੀਤੇ ਜਾਣ ਤੇ ਉਹ ਬਹੁਤ ਖੁਸ਼ ਹੈ ਤੇ ਜੇ ਉਹ ਇਸ ਐਵਾਰਡ ਲਈ ਚੁਣਿਆ ਜਾਂਦਾ ਹੈ ਤਾਂ ਉਸ ਲਈ ਇਹ ਦਿਨ ਖੁਸ਼ੀਆਂ ਭਰਿਆ ਹੋਵੇਗਾ। ਵਿਸ਼ਵ ਕੱਪ ਦੀ ਤਿਆਰੀ ਬਾਰੇ ਪੁੱਛਣ ਤੇ ਉਸਨੇ ਦੱਸਿਆ ਕਿ ਹਰ ਖਿਡਾਰੀ ਦਾ ਸੁਪਨਾ ਇਸ ਕੱਪ ਨੂੰ ਜਿੱਤਣ ਦਾ ਹੁੰਦਾ ਹੈ ਅਤੇ ਇਸ ਲਈ ਭਾਰਤੀ ਟੀਮ ਦੇ ਸਾਰੇ ਖਿਡਾਰੀ ਪੂਰੀ ਮਿਹਨਤ ਕਰ ਰਹੇ ਹਨ ਅਤੇ ਉਹ ਆਪਣੇ ਦੇਸ਼ ਨੂੰ ਦੂਸਰੀ ਵਾਰ ਇਸ ਕੱਪ ਨੂੰ ਭਾਰਤ ਲਿਆਉਣ ਵਿੱਚ ਆਪਣਾ ਪੂਰਾ ਜ਼ੋਰ ਲਵੇਗਾ। ਹਾਕੀ ਇੰਡੀਆ ਨੇ ਉਨ੍ਹਾਂ ਖਿਡਾਰੀਆਂ ਅਤੇ ਕੋਚਾਂ ਦੇ ਨਾਮ ਦਾ ਐਲਾਨ ਵੀ ਕੀਤਾ, ਜਿਨਾਂ ਦੇ ਨਾਮ ਦੀ ਸਿਫਾਰਸ਼ ਕੌਮੀ ਖੇਡ ਪੁਰਸਕਾਰ 2014 ਦੇ ਲਈ ਕੀਤੀ ਗਈ ਹੈ। ਇਨ੍ਹਾਂ ਪੁਰਸਕਾਰਾਂ ਵਿਚ ਅਰਜਨ ਪੁਰਸਕਾਰ, ਧਿਆਨ ਚੰਦ ਜੀਵਨ ਭਰ ਦੀਆਂ ਉਪਲਬਧੀਆਂ ਲਈ ਪੁਰਸਕਾਰ, ਦ੍ਰੋਣਾਚਾਰੀਆ ਪੁਰਸਕਾਰ ਸ਼ਾਮਿਲ ਹਨ। ਧਿਆਨ ਚੰਦ ਜੀਵਨ ਭਰ ਦੀਆਂ ਉਪਲਬਧੀਆਂ ਪੁਰਸਕਾਰ ਦੇ ਲਈ ਹਾਕੀ ਇੰਡੀਆ ਨੇ ਮਹਿਲਾ ਟੀਮ ਦੀ ਸਾਬਕਾ ਕਪਤਾਨ ਸੁਮਾਰੀ ਟੇਟੇ ਦੇ ਨਾਮ ਦੀ ਸਿਫਾਰਿਸ਼ ਕੀਤੀ ਹੈ। ਉਹ ਸੀਨੀਅਰ ਕੌਮੀ ਮਹਿਲਾ ਟੀਮ ਦੀ ਕੋਚ ਵੀ ਹੈ। ਜੂਨੀਅਰ ਮਹਿਲਾ ਹਾਕੀ ਟੀਮ ਦੇ ਕੋਚ ਰੋਮੇਸ਼ ਪਠਾਨੀਆ ਦੇ ਨਾਮ ਦੀ ਸਿਫਾਰਿਸ਼ ਦ੍ਰੋਣਾਚਾਰੀਆ ਪੁਰਸਕਾਰ ਲਈ ਕੀਤੀ ਗਈ ਹੈ।

468 ad