ਹਾਈਵੇ 410 ਤੇ ਹਾਦਸਾ, ਪੈਦਲ ਯਾਤਰੀ ਦੀ ਮੌਤ

ਬਰੈਂਪਟਨ- ਅੱਜ ਕੁਈਨ ਸਟ੍ਰੀਟ ਤੋਂ ਸਟੀਲਸ ਐਵੇਨਿਊ ਤੱਕ ਹਾਈਵੇ 410 ਦੀ ਇਕ ਲੇਨ ਉਸ ਵਕਤ ਬੰਦ ਹੋ ਗਈ, ਜਦੋਂ ਇਕ ਹਾਦਸੇ ਵਿਚ ਇਕ ਪੈਦਲ ਤੁਰਿਆ ਜਾ ਰਿਹਾ Accidentਵਿਅਕਤੀ ਮਾਰਿਆ ਗਿਆ। ਪੁਲਿਸ ਮੁਤਾਬਕ ਇਹ ਹਾਦਸਾ ਦੀ ਫੇਟ ਵੱਜਣ ਕਾਰਨ ਵਾਪਰਿਆ। ਇਸ ਵਿਅਕਤੀ ਦੇ ਕਾਫੀ ਸੱਟਾਂ ਵੱਜੀਆਂ ਅਤੇ ਹਸਪਤਾਲ ਤੱਕ ਪਹੁੰਚਦਿਆਂ ਇਯ ਦੀ ਮੌਤ ਹੋ ਗਈ। ਸਥਾਨਕ ਪੁਲਿਸ ਅਧਿਕਾਰੀ ਕੈਰੀ ਸਕਿਮਡ ਨੇ ਦੱਸਿਆ ਕਿ ਇਸ ਹਾਦਸੇ ਦੀ ਜਾਂਚ ਦੇ ਕਾਰਨ ਸੜਕ ਨੂੰਬੰਦ ਕੀਤਾ ਗਿਆ ਸੀ, ਜੋ ਸ਼ਾਮੀ ਕਰੀਬ 3 ਵਜੇ ਖੋਲ੍ਹ ਦਿੱਤੀ ਗਈ। ਮਾਰੇ ਗਏ ਵਿਅਕਤੀ ਦਾ ਨਾਂ ਫਿਲਹਾਲ ਪਤਾ ਨਹੀਂ ਲੱਗ ਸਕਿਆ ਸੀ।

468 ad