ਹਾਂਗਕਾਂਗ ਦੇ ਡੁੱਬੇ ਜਹਾਜ਼ ਦੇ ਚਾਲਕ ਦਲ ਦਾ ਕੋਈ ਅਤਾ-ਪਤਾ ਨਹੀਂ

ਹਾਂਗਕਾਂਗ- ਹਾਂਗਕਾਂਗ ਦੇ ਆਸ-ਪਾਸ ਦੇ ਸਮੁੰਦਰੀ ਇਲਾਕਿਆਂ ‘ਚ ਤਕਰੀਬਨ 24 ਘੰਟੇ ਪਹਿਲਾਂ ਡੁਬੇ ਮਾਲਵਾਹਕ ਚੀਨੀ ਜਹਾਜ਼ ਦੇ 11 ਲਾਪਤਾ ਚਾਲਕ ਦਲ ਮੈਂਬਰਾਂ ਦੀ ਭਾਲ ‘ਚ ਚੀਨ ਨੇ ਮੰਗਲਵਾਰ ਨੂੰ ਹਵਾਈ ਅਤੇ ਸਮੁੰਦਰੀ ਰਸਤਿਆਂ ‘ਤੇ ਪੂਰੇ ਖੇਤਰ ਦੀ ਪੜਤਾਲ ਕੀਤੀ। ਸੀਮੈਂਟ ਲੈ ਕੇ ਜਾ ਰਿਹਾ ਜਹਾਜ਼ ਝੋਂਗ ਸ਼ਿੰਗ 2 ਸੋਮਵਾਰ ਨੂੰ ਤੜਕੇ ਇਕ ਹੋਰ ਜਹਾਜ਼ ਨਾਲ ਟਕਰਾਉਣ ਤੋਂ ਬਾਅਦ ਡੁੱਬ ਗਿਆ ਸੀ। ਉਹ ਹਾਂਗਕਾਂਗ ਫੌਜੀ ਸਰਹੱਦ ਨੇੜੇ ਪੋ ਤੋਈ ਟਾਪੂ ਨੇੜੇ ਡੁੱਬ ਗਿਆ। ਇਸ ਜਹਾਜ਼ ਨਾਲ ਚਾਲਕ ਦਲ ਦੇ ਕੁਲ 12 ਲੋਕ ਡੁੱਬੇ ਸਨ। ਉਨ੍ਹਾਂ ‘ਚ ਚਾਲਕ ਦਲ ਦਾ 46 ਸਾਲਾ ਚੀਨੀ ਮੈਂਬਰ ਹੀ ਅਜੇ ਤੱਕ ਜੀਵਤ ਬੱਚਿਆ ਹੈ। ਉਸ ਨੂੰ ਨੇੜਿਓਂ ਲੰਘ ਰਹੀ ਮੱਛੀ ਫੜਨ ਵਾਲੀ ਇਕ ਕਿਸ਼ਤੀ ਨੇ ਬਚਾਇਆ ਸੀ। ਚੀਨ ਦੀ ਸਰਕਾਰੀ ਏਜੰਸੀ ਦੀ ਖਬਰ ਅਨੁਸਾਰ ਚਾਲਕ ਦਲ ਦੇ ਲਾਪਤਾ ਮੈਂਬਰਾਂ ਨੂੰ ਲੱਭਣ ਲਈ ਚੀਨੀ ਅਧਿਕਾਰੀਆਂ ਨੇ 15 ਜਹਾਜ਼ ਅਤੇ ਤਿੰਨ ਹੈਲੀਕਾਪਟਰ ਲਗਾਏ ਹਨ। ਹਾਂਗਕਾਂਗ ਨੇ ਵੀ ਇਸ ਕੰਮ ‘ਚ ਇਕ ਹੈਲੀਕਾਪਟਰ ਅਤੇ 8 ਰਾਹਤ ਕਿਸ਼ਤੀਆਂ ਲਗਾਈਆਂ ਹਨ ਪਰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ ਹੈ। ਹਾਂਗਕਾਂਗ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਅਸੀਂ ਜਹਾਜ਼ ਦਾ ਮਲਬਾ ਅਤੇ ਚਾਲਕ ਦਲ ਦੇ ਲਾਪਤਾ 11 ਮੈਂਬਰਾਂ ਨੂੰ ਲੱਭਣ ਦੀ ਅਜੇ ਵੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦਾ ਕਾਰਨ ਅਜੇ ਤੱਕ ਪਤਾ ਨਹੀਂ ਹੈ ਅਤੇ ਉਸ ਦੀ ਜਾਂਚ ਕੀਤੀ ਜਾ ਰਹੀ ਹੈ।

468 ad