ਹਵਾ ‘ਚ ਗੂੰਜੀ ਦਰਦਨਾਕ ਚੀਕ, ਸੁਣ ਕੇ ਤੜਫ ਗਏ ਲੋਕ

ਰੋਮ —ਇਟਲੀ ਦੇ ਸ਼ਹਿਰ ਮਾਨਤੋਵਾ ਦੁਪਹਿਰ ਦੇ 2 ਵਜ ਕੇ 15 ਮਿੰਟ ‘ਤੇ ਹਵਾ ਵਿਚ ਆਤਮਾ ਨੂੰ ਡਰਾਉਣ ਅਤੇ ਲੂ ਕੰਡੇ ਖੜੇ ਕਰ ਦੇਣ ਵਾਲੀ ਚੀਕ ਸੁਣਾਈ ਦਿੱਤੀ । ਉਸ ਸਮੇਂ Childਸ਼ਾਇਦ ਇੱਕ ਮਾਂ ਆਪਣੀ ਇਕਲੌਤੀ ਡੇਢ ਸਾਲ ਦੀ ਬੱਚੀ ਨੂੰ ਹਮੇਸ਼ਾ ਲਈ ਖੋਹਣ ਜਾ ਰਹੀ ਸੀ । ਬੱਚੀ ਦਾ ਨਾਮ ਗੁਰਲੀਨ ਕੌਰ ਸੀ ਅਤੇ ਜਿਸ ਦੀ ਕੱਲ ਦੁਪਹਿਰ ਇਕ ਬੇਹੂਦਾ ਕਾਰ ਹਾਦਸੇ ਵਿਚ ਮੌਤ ਹੋ ਗਈ। ਗੁਰਲੀਨ ਕੌਰ ਰੋਦੀਗੋ ਦੀ ਗਲੀ ਕੰਤਾਰਾਨਾ ਨੰਬਰ 4 ਵਿਖੇ ਆਪਣੇ ਘਰ ਦੇ ਵਿਹੜੇ ਵਿਚ ਖੇਡ ਰਹੀ ਸੀ ਕਿ ਉਨ੍ਹਾਂ ਦੀ 54 ਸਾਲਾ ਗੁਆਂਢਣ ਆਪਣੀ ਪੋਤੀ ਨੂੰ ਨਾਲ ਲੈ ਕੇ ਸਕੂਲ ਤੋਂ ਘਰ ਆਈ ਤਾਂ ਉਹ ਗੁਰਲੀਨ ਨੂੰ ਨਾ ਦੇਖ ਸਕੀ ਅਤੇ ਉਸ ਉੱਪਰ ਗੱਡੀ ਚੜ੍ਹਾ ਦਿੱਤੀ। ਬੱਚੀ ਨੂੰ ਤੁਰੰਤ ਡਾਕਟਰੀ ਸੇਵਾ ਵੀ ਮੁਹੱਈਆ ਕਰਵਾਈ ਗਈ ਅਤੇ ਹੈਲੀਕਾਪਟਰ ਰਾਹੀਂ ਵਰੋਨਾ ਸ਼ਹਿਰ ਦੇ ਹਸਪਤਾਲ ਬੋਰਗੋ ਤਰੰਤੋ ਵਿਖੇ ਵੀ ਲਿਜਾਇਆ ਗਿਆ ਪਰ ਬਦਕਿਸਮਤੀ ਨਾਲ ਥੋੜ੍ਹੀ ਦੇਰ ਬਾਅਦ ਹੀ ਬੱਚੀ ਦੀ ਮੌਤ ਹੋ ਗਈ । ਇਹ ਹਾਦਸਾ ਬੱਚੀ ਦੇ ਪਿਤਾ ਪਰਮਿੰਦਰ ਸਿੰਘ ਦੀਆਂ ਅੱਖਾਂ ਸਾਹਮਣੇ ਵਾਪਰਿਆ, ਜੋ ਕਿ ਲੇਵੋਨੀ ਦੀ ਕਾਸਤੈਲੇਕੀਓ ਵਿਖੇ ਵਰਕਰ ਹੈ, ਜੋ ਇਟਲੀ ਵਿਚ 10 ਸਾਲਾਂ ਤੋਂ ਰਹਿ ਰਿਹਾ ਸੀ।

468 ad