ਹਵਾਈ ਅੱਡੇ ‘ਤੇ ਹਮਲੇ ‘ਚ 22 ਲੋਕਾਂ ਦੀ ਜਾਨ ਗਈ

ਤ੍ਰਿਪੋਲੀ —ਲੀਬੀਆ ਦੀ ਅੰਤਰਿਮ ਸਰਕਾਰ ਨੇ ਕਿਹਾ ਹੈ ਕਿ ਰਾਜਧਾਨੀ ਤ੍ਰਿਪੋਲੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ ਕੰਟਰੋਲ ਨੂੰ ਲੈ ਕੇ ਹੋਏ ਸੰਘਰਸ਼ ਵਿਚ ਮਿਲੀਸ਼ੀਆ ਨੇ 22 ਲੋਕਾਂ Tripoliਨੂੰ ਮਾਰ ਦਿੱਤਾ।
ਅੱਜ ਤੜਕੇ ਜਾਰੀ ਇਕ ਬਿਆਨ ਵਿਚ ਉਸ ਨੇ ਕਿਹਾ ਕਿ ਹਥਿਆਰਬੰਦ ਸਮੂਹਾਂ ਨੇ ਨਾਗਰਿਕ ਟਿਕਾਣਿਆਂ ‘ਤੇ ਗੋਲੀਬਾਰੀ ਕਰਕੇ ਉਨ੍ਹਾਂ ਨੂੰ ਖਤਰੇ ਵਿਚ ਪਾ ਦਿੱਤਾ ਅਤੇ ਸੈਂਕੜੇ ਪਰਿਵਾਰਾਂ ਨੂੰ ਵਿਸਥਾਪਿਤ ਕਰ ਦਿੱਤਾ। ਸ਼ਨੀਵਾਰ ਨੂੰ ਇਸ ਸੰਘਰਸ਼ ਵਿਚ ਹਾਲ ਦੇ ਹਫਤਿਆਂ ਵਿਚ 200 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ।
ਲੀਬੀਆ, 2011 ਦੀ ਕ੍ਰਾਂਤੀ ਤੋਂ ਬਾਅਦ ਭਿਆਨਕ ਹਿੰਸਾ ਦੀ ਗ੍ਰਿਫਤ ਵਿਚ ਹੈ। ਇਸ ਕ੍ਰਾਂਤੀ ਨੇ ਲੰਬੇ ਸਮੇਂ ਤੋਂ ਤਾਨਾਸ਼ਾਹ ਰਹੇ ਮੁਅੰਮਰ ਗੱਦਾਫੀ ਦੀ ਗੱਦੀ ‘ਤੇ ਕਬਜ਼ਾ ਕਰ ਲਿਆ ਸੀ। ਤੱਟੀ ਸ਼ਹਿਰ ਮਿਸਰਾਟਾ ਦੇ ਇਸਲਾਮਿਕ ਮਿਲੀਸ਼ੀਆ ਨੇ ਹਵਾਈ ਅੱਡੇ ‘ਤੇ ਹਮਲਾ ਕੀਤਾ ਅਤੇ ਉਸ ਨੂੰ ਜਿੰਟਾਨ ਦੇ ਮਿਲੀਸ਼ੀਆ ਤੋਂ ਆਪਣੇ ਕਬਜ਼ੇ ਵਿਚ ਲੈਣ ਦੀ ਕੋਸ਼ਿਸ਼ ਕੀਤੀ।

468 ad