ਹਲਵਾਈਆਂ ਤੇ ਢੋਲੀਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ 16 ਮਈ ਦਾ

ਜਲੰਧਰ- ਇਕ ਪਾਸੇ ਜਿਥੇ ਲੋਕ ਸਭਾ ਚੋਣਾਂ ਤਕਰੀਬਨ ਸ਼ਾਂਤਮਈ ਨਾਲ ਸੰਪੰਨ ਹੋ ਗਈਆਂ ਹਨ ਅਤੇ ਹਰ ਸਿਆਸੀ ਪਾਰਟੀਆਂ ਦੇ ਲੀਡਰਾਂ, ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ, Dholiਲੋਕਾਂ ਆਦਿ ਵਲੋਂ ਆਪੋ-ਆਪਣੀ ਪਾਰਟੀ ਦੀ ਜਿੱਤ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ ਉਥੇ ਦੂਜੇ ਪਾਸੇ ਕਈ ਅਜਿਹੇ ਵੀ ਹਨ ਜਿਨ੍ਹਾਂ ਨੂੰ ਕਿਸੇ ਦੀ ਵੀ ਜਿੱਤ-ਹਾਰ ਦਾ ਕੋਈ ਫਿਕਰ ਨਹੀਂ ਕਿਉਂਕਿ ਉਨ੍ਹਾਂ ਦੇ ਹਿਸਾਬ ਨਾਲ ਜਿੱਤੇ ਜਿਹੜਾ ਮਰਜ਼ੀ ਅਤੇ ਹਾਰੇ ਬੇਸ਼ੱਕ ਕੋਈ ਵੀ ਉਨ੍ਹਾਂ ਦਾ ਕੰਮ ਤਾਂ 16 ਮਈ ਨੂੰ ਖੂਬ ਚੱਲਣ ਦੀ ਸੰਭਾਵਨਾ ਹੈ । ਇਸ ਤਰ੍ਹਾਂ ਦੇ ਲੋਕ ਹਨ, ਜੋ ਆਪਣੇ ਪੇਸ਼ੇ ਤੋਂ ਹਲਵਾਈ, ਢੋਲੀ, ਫੁੱਲਾਂ ਦੇ ਹਾਰ ਬਣਾਉਣ ਵਾਲੇ ਆਦਿ ਹਨ। ਜਿਨ੍ਹਾਂ ਦੇ ਕਹਿਣ ਅਨੁਸਾਰ ਉਨ੍ਹਾਂ ਨੂੰ ਕਿਸੇ ਦੀ ਜਿੱਤ-ਹਾਰ ਦਾ ਕੋਈ ਫਿਕਰ ਨਹੀਂ ਕਿਉਂਕਿ ਉਨ੍ਹਾਂ ਅਨੁਸਾਰ ਹਾਰੇ ਜਿਹੜਾ ਮਰਜ਼ੀ ਫਿਰ ਵੀ ਉਨ੍ਹਾਂ ਦਾ ਕੰਮ ਕਾਫੀ ਚਲੇਗਾ 16 ਮਈ ਨੂੰ। ਇਸ ਸੰਬੰਧੀ ਜਦੋਂ ‘ਜਗ ਬਾਣੀ’ ਟੀਮ ਨੇ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਉਕਤ ਲੋਕਾਂ ਦੀ ਲੋਕ ਸਭਾ ਚੋਣਾਂ ਦੇ 16 ਮਈ ਨੂੰ ਆਉਣ ਵਾਲੇ ਨਤੀਜਿਆਂ ਬਾਰੇ ਰਾਇ ਲਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਭਰਾਵਾ 16 ਮਈ ਨੂੰ ਚੋਣ ਨਤੀਜੇ ਜਿਸ ਤਰ੍ਹਾਂ ਦੇ ਵੀ ਮਰਜ਼ੀ ਆਉਣ ਤਾਂ ਵੀ ਉਨ੍ਹਾਂ ਦੇ ਕੰਮ ਵਿਚ ਤੇਜ਼ੀ ਆਉਣ ਦੀ ਕਾਫੀ ਉਮੀਦ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ-ਜਦੋਂ ਵੀ ਕਿਸੇ ਵੀ ਤਰ੍ਹਾਂ ਦੀਆਂ ਚੋਣਾਂ ਵਿਚ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੇ ਸਮਰਥਕ ਕਾਫੀ ਮਾਤਰਾ ਵਿਚ ਲੱਡੂ ਮੰਗਵਾਉਂਦੇ, ਢੋਲੀ ਨੂੰ ਲੈ ਕੇ ਆਉਂਦੇ, ਉਮੀਦਵਾਰ ਦੀ ਜਿੱਤ ਦਾ ਸਵਾਗਤ ਕਰਨ ਲਈ ਹਾਰ ਮੰਗਵਾਏ ਜਾਂਦੇ ਤਾਂ ਜੋ ਜਿੱਤ ਦੀ ਖੁਸ਼ੀ ਨੂੰ ਬਿਆਨ ਕੀਤਾ ਜਾਵੇ, ਇਸ ਤਰ੍ਹਾਂ ਇਹੀ ਕਾਰੋਬਾਰ ਹੈ ਜੋ ਚੋਣਾਂ ਦੇ ਨਤੀਜਿਆਂ ਵਿਚ ਤਕਰੀਬਨ ਜ਼ਿਆਦਾ ਚਮਕਦਾ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਲੱਡੂ ਜਿਥੇ ਬਿਨਾਂ ਸਿਆਸੀ ਪਾਰਟੀ ਦਾ ਮਤਭੇਦ ਕੀਤੇ ਹਰ ਇਕ ਜਿੱਤੇ ਉਮੀਦਵਾਰਾਂ, ਸਮਰਥਕਾਂ ਆਦਿ ਦੀ ਖੁਸ਼ੀ ਨੂੰ ਮਿੱਠੇ ਨਾਲ ਜਿੱਤ ਬਿਆਨ ਕਰਦੇ ਹਨ ਉਥੇ ਢੋਲ ਦੀ ਥਾਪ ਅਤੇ ਜਿੱਤੇ ਉਮੀਦਵਾਰ ਦੇ ਗਲ ਵਿਚ ਪਾਏ ਹਾਰ ਉਨ੍ਹਾਂ ਦੀ ਜਿੱਤ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੇ ਹਨ । ਉਨ੍ਹਾਂ ਦਾ ਕਹਿਣਾ ਸੀ ਕਿ ਸੂਬੇ ਵਿਚ ਜਿਸ ਪਾਰਟੀ ਦੀ ਵੀ ਜਿੱਤ ਹੋਵੇ ਇਹ ਬਿਨਾਂ ਕਿਸੇ ਮਤਭੇਦ ਦੇ ਆਪਣੀ ਮਿਠਾਸ, ਢੋਲਾਂ ਦੀ ਥਾਪ ਅਤੇ ਫੁੱਲਾਂ ਦੇ ਹਾਰ ਉਨ੍ਹਾਂ ਦੀ ਖੁਸ਼ੀ ਨੂੰ ਹਰ ਪਾਸੇ ਬਿਖੇਰ ਦਿੰਦੇ ਹਨ, ਇਨ੍ਹਾਂ ਤੋਂ ਬਗੈਰ ਖੁਸ਼ੀ ਬਿਆਨ ਕਰਨੀ ਇਕ ਤਰ੍ਹਾਂ ਨਾਲ ਨਾਮੁਮਕਿਨ ਹੈ । ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਕਦੇ ਵੀ ਚੋਣਾਂ ਤੋਂ ਬਾਅਦ ਕਿਸੇ ਦੀ ਜਿੱਤ-ਹਾਰ ਦਾ ਅੰਦਾਜ਼ਾ ਨਹੀਂ ਲਗਾਇਆ, ਸਗੋਂ ਪ੍ਰਮਾਤਮਾ ਕੋਲ ਇਹੀ ਅਰਦਾਸ ਕਰਦੇ ਰਹਿੰਦੇ ਹਾਂ ਕਿ ਚੋਣਾਂ ਅਤੇ ਚੋਣ ਨਤੀਜੇ ਸ਼ਾਤਮਈ ਹੋਣ ਕਿਉਂਕਿ ਉਨ੍ਹਾਂ ਦਾ ਕਾਰੋਬਾਰ ਲੋਕਾਂ ਦੀ ਖੁਸ਼ੀ ਨਾਲ ਜੁੜਿਆ ਹੁੰਦਾ ਹੈ ਜੇ ਲੋਕ ਖੁਸ਼ ਅਤੇ ਸੂਬੇ ਵਿਚ ਸ਼ਾਂਤੀ ਹੋਵੇਗੀ ਤਾਂ ਹੀ ਉਨ੍ਹਾਂ ਦਾ ਕਾਰੋਬਾਰ ਵਧੀਆ ਤਰੀਕੇ ਨਾਲ ਚਲੇਗਾ । ਇਸ ਸੰਬੰਧੀ ਉਕਤ ਲੋਕਾਂ ਦਾ ਕਹਿਣਾ ਸੀ ਕਿ ੧੬ ਮਈ ਦੇ ਚੋਣ ਨਤੀਜਿਆਂ ਦੇ ਮੱਦੇਨਜ਼ਰ ਉਨ੍ਹਾਂ ਨੇ ਖਾਸ ਤਿਆਰੀ ਕਰ ਰੱਖੀ ਹੈ ਤਾਂ ਜੋ ਉਹ ਜਿਥੇ ਉਮੀਦਵਾਰਾਂ, ਉਨ੍ਹਾਂ ਦੇ ਸਮਰਥਕਾਂ ਦੀਆਂ ਲੋੜਾਂ ‘ਤੇ ਖਰੇ ਉਤਰ ਸਕਣ ।

468 ad