ਹਲਕਾ ਖਡੂਰ ਸਾਹਿਬ ਤੋਂ ਬ੍ਰਹਮਪੁਰਾ ਜੇਤੂ

ਹਲਕਾ ਖਡੂਰ ਸਾਹਿਬ ਤੋਂ ਬ੍ਰਹਮਪੁਰਾ ਜੇਤੂ

ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਮਾਝੇ ਦੇ ਜਰਨੈਲ ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੀ ਸਰਦਾਰੀ ਬਰਕਰਾਰ ਰੱਖਦੇ ਹੋਏ ਆਪਣੇ ਵਿਰੋਧੀ ਕਾਂਗਰਸ ਆਈ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੂੰ 1 ਲੱਖ 569 ਵੋਟਾਂ ਨਾਲ ਹਰਾ ਕੇ ਜਿੱਤ ਦਾ ਸਿਹਰਾ ਅਕਾਲੀ ਦਲ ਦੇ ਸਿਰ ਬੰਨ੍ਹਿਆ। ਪੂਰੇ ਖਡੂਰ ਸਾਹਿਬ ਹਲਕੇ ਵਿਚ ਰਣਜੀਤ ਸਿੰਘ ਬ੍ਰਹਮਪੁਰਾ ਨੇ 4 ਲੱਖ 67 ਹਜ਼ਾਰ 332 ਵੋਟਾਂ ਹਾਸਲ ਕੀਤੀਆਂ ਜਦਕਿ ਵਿਰੋਧੀ ਕਾਂਗਰਸ ਆਈ ਦੇ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ 3 ਲੱਖ 66 ਹਜ਼ਾਰ 763 ਵੋਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਦੀਪ ਸਿੰਘ ਨੇ 1 ਲੱਖ 44 ਹਜ਼ਾਰ 521 ਵੋਟਾਂ ਅਤੇ ਸਿਮਰਨਜੀਤ ਸਿੰਘ ਮਾਨ ਨੇ ਸਿਰਫ 13 ਹਜ਼ਾਰ 990 ਵੋਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਖਡੂਰ ਸਾਹਿਬ ਹਲਕੇ ਵਿਚ 5624 ਵੋਟਰਾਂ ਨੇ ਈ.ਵੀ.ਐੱਮ ਮਸ਼ੀਨ ਦੇ ਰਿਜੈਕਟ ਬਟਨ ਦੱਬੇ। ਇਸ ਮੌਕੇ ਬਲਵਿੰਦਰ ਸਿੰਘ ਧਾਲੀਵਾਲ ਰਿਟਰਨਿੰਗ ਅਫ਼ਸਰ ਨੇ ਜੇਤੂ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਜਿੱਤ ਦਾ ਸਰਟੀਫਿਕੇਟ ਦਿੱਤਾ।

468 ad