ਹਰੇਕ ਭਾਰਤੀ ਹਿੰਦੂ ਨਹੀ ਹੋ ਸਕਦਾ – ਸਰਨਾ

LDH-parmjit-sarna

ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਰ.ਐਸ. ਐਸ ਮੁੱਖੀ ਮੋਹਨ ਭਾਗਵਤ ਵੱਲੋ ਇੱਕ ਵਾਰੀ ਫਿਰ ਸਿੱਖਾਂ ਨੂੰ ਹਿੰਦੂ ਦੱਸਣ ਵਾਲੀ ਕੀਤੀ ਗਈ ਬਿਆਨਬਾਜੀ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਭਾਰਤ ਦੇਸ ਵੱਖ ਵੱਖ ਧਰਮ੍ਯਾਂ ਤੇ ਭਾਸ਼ਾਵਾਂ ਦਾ ਦੇਸ ਹੈ ਅਤੇ ਇਥੇ ਰਹਿਣ ਵਾਲੇ ਵੱਖ ਵੱਖ ਧਰਮਾਂ ਦੇ ਲੋਕਾਂ ਦੇ ਸੁਮੇਲ ਨਾਲ ਹੀ ਭਾਰਤ ਦੇ ਇੱਕ ਗੁਲਦਸਤਾ ਬਣਾਇਆ ਜਾਂਦਾ ਹੈ ਪਰ ਹਰੇਕ ਭਾਰਤੀ ਹਿੰਦੂ ਨਹੀ ਹੋ ਸਕਦਾ। ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਭਾਰਤ ਵਿੱਚ ਕਈ ਧਰਮਾਂ, ਜਾਤਾਂ ਤੇ ਕਬੀਲਿਆ ਆਦਿ ਦੇ ਲੋਕ ਵੱਸਦੇ ਹਨ ਜਿਹਨਾਂ ਦੇ ਵੱਖ ਵੱਖ ਧਾਰਮਿਕ ਤੇ ਸਮਾਜਿਕ ਅਕੀਦੇ ਹਨ ਅਤੇ ਉਹ ਆਪਣੇ ਆਪਣੇ ਧਰਮਾਂ ਅਨੁਸਾਰ ਆਪਣੇ ਤਿਉਹਾਰ ਅਜਾਦਾਨਾ ਤੌਰ ਤੇ ਮਨਾਉਦੇ ਹਨ। ਉਹਨਾਂ ਕਿਹਾ ਕਿ ਭਾਰਤੀ ਸੰਵਿਧਾਨ ਵਿੱਚ ਵੀ ਵੱਖ ਵੱਖ ਧਰਮਾਂ,ਜਾਤਾਂ ਤੇ ਕਬੀਲਿਆ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਹਰ ਕਬੀਲਾ ਜਿਥੇ ਦੇਸ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਵਚਨਬੱਧ ਹੈ ਉਥੇ ਉਸ ਦੇ ਧਾਰਮਿਕ ਅਕੀਦੇ ਵਿੱਚ ਕਿਸੇ ਵੀ ਦੂਸਰੇ ਧਰਮ ਦੇ ਧਰਮਾਤਮਾ ਨੂੰ ਦਖਲ ਅੰਦਾਜੀ ਕਰਨ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਭਾਗਵੰਤ ਨੇ ਪਹਿਲਾਂ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਦੱਸ ਕੇ ਸਿੱਖ ਪੰਥ ਦੀ ਤੌਹੀਨ ਕਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਸਮੁੱਚੇ ਦੇਸ ਵਾਸੀਆ ਤੇ ਟਿੱਪਣੀ ਕਰਦਿਆ ਕਿਹਾ ਹੈ ਕਿ ਜਿਸ ਤਰ•ਾ ਕਿਸੇ ਦੂਸਰੇ ਦੇਸ ਦੇ ਲੋਕ ਉਥੋ ਦੇ ਵਸਨੀਕ ਤੇ ਦੇਸ ਦੀ ਰਾਸ਼ਟਰੀਅਤਾ ਦੇ ਨਾਮ ਨਾਲ ਹੀ ਜਾਣੇ ਜਾਂਦੇ ਹਨ ਉਸੇ ਤਰ•ਾ ਹਿੰਦੋਸਤਾਨ ਵਿੱਚ ਵੀ ਹਰੇਕ ਹਿੰਦੋਸਤਾਨੀ ਹੀ ਰਹਿ ਸਕਦਾ ਹੈ। ਭਾਗਵਤ ਦੇ ਇਸ ਬਿਆਨ ਨੂੰ ਮੰਦਭਾਗਾ ਕਰਾਰ ਦਿੰਦਿਆ ਸ੍ਰ ਸਰਨਾ ਨੇ ਜਵਾਬ ਦਿੰਦਿਆ ਕਿਹਾ ਕਿ ਵੱਖ ਵੱਖ ਦੇਸਾਂ ਵਿੱਚ ਵੱਖ ਵੱਖ ਧਰਮਾਂ ਦੇ ਲੋਕ ਵੱਸਦੇ ਹਨ ਜਿਹਨਾਂ ਨੂੰ ਰਾਸ਼ਟਰਵਾਦੀ ਤਾਂ ਕਿਹਾ ਜਾ ਸਕਦਾ ਹੈ ਪਰ ਕਿਸੇ ਵੀ ਇੱਕ ਧਰਮ ਦੀ ਲੜੀ ਵਿੱਚ ਨਹੀ ਪਰੋਇਆ ਜਾ ਸਕਦਾ।ਉਹਨਾਂ ਕਿਹਾ ਕਿ ਗੁਆਢੀ ਮੁਲਕ ਪਾਕਿਸਤਾਨ ਵਿੱਚ ਵੱਸਦੇ ਰਾਸ਼ਟਰਵਾਦੀ ਤਾਂ ਹੋ ਸਕਦੇ ਹਨ ਪਰ ਸਾਰੇ ਬਸ਼ਿੰਦੇ ਮੁਸਲਮਾਨ ਨਹੀ ਹੋ ਸਕਦੇ ਕਿਉਕਿ ਪਾਕਿਸਤਾਨ ਵਿੱਚ ਹਿੰਦੂ, ਸਿੱਖ ਅਤੇ ਇਸਾਈ ਵੀ ਵੱਸਦੇ ਹਨ ਜਿਹਨ†ਾਂ ਦੇ ਆਪਣੇ ਆਪਣੇ ਵੱਖਰੇ ਵੱਖਰੇ ਅਕੀਦੇ ਹਨ ਅਤੇ ਕਿਸੇ ਦੇ ਧਰਮ ਵਿੱਚ ਵੀ ਕੋਈ ਦੂਸਰਾ ਧਰਮ ਦਖਲਅੰਦਾਜੀ ਨਹੀ ਕਰਦਾ। ਉਹਨਾਂ ਕਿਹਾ ਕਿ ਭਾਰਤ ਵਿੱਚਵੱਖ ਵੱਖ ਧਰਮਾਂ ਦੇ ਲੋਕ ਵੱਸਦੇ ਪਰ ਸਾਰਿਆ ਨੂੰ ਹਿੰਦੂ ਨਹੀ ਕਿਹਾ ਜਾ ਸਕਦਾ। ਉਹਨਾਂ ਕਿਹਾ ਕਿ ਭਾਗਵਤ ਦੇ ਬਿਆਨ ਦੇਸ ਦੀ ਏਕਤਾ ਤੇ ਅਖੰਡਤਾਂ ਨੂੰ ਖੰਡਿਤ ਕਰਨ ਵਾਲੇ ਹਨ ਜਿਹਨਾਂ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਥੋੜੀ ਹੈ। ਉਹਨਾਂ ਕਿਹਾ ਕਿ ਜੇਕਰ ਭਾਗਵਤ ਨੂੰ ਇਹ ਭਰਮ ਹੈ ਕਿ ਦੇਸ ਦੇ ਲੋਕਾਂ ਨੇ ਭਾਜਪਾ ਨੂੰ ਵੋਟਾਂ ਪਾ ਕੇ ਸਰਕਾਰ ਬਣਾਈ ਹੈ ਤਾਂ ਉਹ ਸਿਰਫ ਭਾਜਪਾ ਵੱਲੋਂ ਪੇਸ਼ ਕੀਤੇ ਗਏ ਲੋਕ ਲੁਭਾਉ ਨਾਅਰਿਆ ਅਤੇ ਕਾਂਗਰਸ ਦੀਆ ਨਲਾਇਕੀਆ ਕਰਕੇ ਵੋਟਾਂ ਪਾਈਆ ਹਨ ਨਾ ਕਿ ਹਿੰਦੂ, ਹਿੰਦੀ ਤੇ ਹਿੰਦੂਤਵੀ ਸੋਚ ਨੂੰ ਮੁੱਖ ਰੱਖ ਕੇ ਪਾਈਆ ਹਨ। ਉਹਨਾਂ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹੋਰ ਆਗੂਆ ਦਾ ਧਿਆਨ ਭਾਗਵਤ ਦੇ ਬਿਆਨਾ ਵੱਲ ਦਿਵਾਉਦਿਆ ਕਿਹਾ ਕਿ ਉਹ ਭਾਗਵਤ ਨੂੰ ਨੱਥ ਪਾਉਣ ਤਾਂ ਕਿ ਦੇਸ ਦੀ ਏਕਤਾ ਤੇ ਅਖੰਡਤਾ ਬਣੀ ਰਹਿ ਸਕੇ।

468 ad