ਹਰਿਆਣਾ ਦੇ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ ਬਾਦਲ- ਝੀਂਡਾ

Jheendaਹਰਿਆਣਾ- ਹਰਿਆਣਾ ’ਚ ਵੱਖ ਐਸ. ਜੀ. ਐਮ. ਸੀ. ਬਣਨ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਵਿਰੋਧ ’ਤੇ ਐਚ. ਐਸ. ਜੀ. ਪੀ. ਸੀ. ਦੇ ਚੇਅਰਮੈਨ ਜਗਦੀਸ਼ ਸਿੰਘ ਝੀਂਡਾ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਝੀਂਡਾ ਨੇ ਕਿਹਾ ਹੈ ਕਿ ਬਾਦਲ ਆਪਣੀ ਲੜਾਈ ਹਾਰ ਚੁੱਕੇ ਹਨ। ਉਹ ਵੋਟ ਅਤੇ ਨੋਟ ਦੀ ਸਿਆਸਤ ਕਰਨ ’ਤੇ ਤੁਲੇ ਹੋਏ ਹਨ। ਉਨ੍ਹਾਂ ਕਿਹਾ ਕਿ ਬਾਦਲ ਹਰਿਆਣਾ ਦੇ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਹਰਿਆਣਾ ਦੀ ਵੱਖਰੀ ਸ਼੍ਰੋਮਣੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦਾ ਵਿਰੋਧ ਕਰਦੇ ਹੋਏ ਬਾਦਲ ਨੇ ਅਸਤੀਫੇ ਦੀ ਧਮਕੀ ਤੱਕ ਦੇ ਦਿੱਤੀ ਸੀ।

468 ad