ਹਰਿਆਣਾ ਦੇ ਗੁਰਦੁਆਰਿਆਂ ਦੇ ਝਗੜੇ ਬਾਰੇ ਪੰਜਾਬ ਦੀ ਭਾਜਪਾ ਚੁੱਪ

bjp

ਹਰਿਆਣਾ ਦੇ ਗੁਰਦੁਆਰਿਆਂ ਦਾ ਕਬਜ਼ਾ ਲੈਣ ਦੇ ਮੁੱਦੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ ਜੀ ਪੀ ਸੀ) ਅਤੇ ਹਰਿਆਣਾ ਕਮੇਟੀ ਦੇ ਮੈਂਬਰਾਂ ਵਿਚਾਲੇ ਹੋਈ ਹਿੰਸਾ ਬਾਰੇ ਪੰਜਾਬ ਭਾਜਪਾ ਨੇ ਪੂਰ ਤਰ੍ਹਾਂ ਨਾਲ ਚੁੱਪ ਧਾਰ ਲਈ ਹੈ।

ਹਰਿਆਣਾ ਦੇ ਗੁਰਦੁਆਰਾ ਪ੍ਰਬੰਧ ਦੇ ਝਗੜੇ ਦੀ ਹਿੰਸਾ ਦੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਾਂਗਰਸੀ ਨੇਤਾਵਾਂ ਨੇ ਖੁੱਲ੍ਹ ਕੇ ਆਲੋਚਨਾ ਕੀਤੀ ਹੈ, ਪਰ ਭਾਜਪਾ ਇਸ ਮਾਮਲੇ ‘ਤੇ ਕੁਝ ਵੀ ਬੋਲਣ ਤੋਂ ਪਰਹੇਜ਼ ਕਰ ਰਹੀ ਹੈ। ਵੱਖਰੀ ਗੁਰਦੁਆਰਾ ਪ੍ਰਬੰਧ ਕਮੇਟੀ ਬਣਾਉਣ ਲਈ ਬਣਾਏ ਹਰਿਆਣਾ ਸਰਕਾਰ ਦੇ ਕਾਨੂੰਨ ਨੂੰ ਲੈ ਕੇ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਲੜਾਈ ਵਿੱਚ ਅਕਾਲੀ ਦਲ ਅਤੇ ਐਸ ਜੀ ਪੀ ਸੀ ਇਕੱਲੇ ਹੋ ਗਏ ਹਨ, ਭਾਜਪਾ ਦਾ ਉਨ੍ਹਾਂ ਦੇ ਨਾਲ ਨਹੀਂ। ਭਾਜਪਾ ਨੇ ਖੁਦ ਨੂੰ ਇਸ ਧਾਰਮਿਕ ਲੜਾਈ ਤੋਂ ਵੱਖ ਕਰ ਲਿਆ ਹੈ ਕਿਉਂਕਿ ਭਾਜਪਾ ਸ਼ਹਿਰੀ ਵੋਟ ਬੈਂਕ ਨੂੰ ਦੇਖ ਕੇ ਚੱਲ ਰਹੀ ਹੈ। ਭਾਜਪਾ ਦੀ ਮਜਬੂਰੀ ਹੈ ਕਿ ਉਹ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਖਿਲਾਫ ਨਹੀਂ ਜਾ ਸਕਦੀ, ਕਿਉਂਕਿ ਹਰਿਆਣਾ ਭਾਜਪਾ ਵੀ ਵੱਖਰੀ ਗੁਰਦੁਆਰਾ ਕਮੇਟੀ ਦਾ ਸਮਰਥਨ ਕਰ ਰਹੀ ਹੈ।

ਪੰਜਾਬ ਭਾਜਪਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਇਸ ਧਾਰਮਿਕ ਮਸਲੇ ‘ਤੇ ਕੁਝ ਵੀ ਟਿੱਪਣੀ ਕਰਨਾ ਨਹੀਂ ਚਾਹੁੁਣਗੇ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਪਾਰਟੀ ਧਾਰਮਿਕ ਝਗੜੇ ਵਿੱਚ ਪੈਂਦੀ ਹੈ ਤਾਂ ਸ਼ਹਿਰੀਆਂ ਵਿੱਚ ਇਸ ਦਾ ਸੰਦੇਸ਼ ਚੰਗਾ ਨਹੀਂ ਜਾਏਗਾ। ਭਾਜਪਾ ਨੇਤਾ ਪਹਿਲਾਂ ਵੀ ਇਸ ਮਾਮਲੇ ਦੇ ਭਖਣ ਤੋਂ ਖੁਸ਼ ਨਹੀਂ ਸਨ ਤੇ ਕੇਂਦਰੀ ਲੀਡਰਸਿ਼ਪ ਵੱਲੋਂ ਸ਼ਾਂਤਾ ਕੁਮਾਰ ਨੇ ਪੰਜਾਬ ਸਰਕਾਰ ਨੂੰ ਮੋਰਚਾ ਲਾਉਣ ਤੋਂ ਰੋਕਿਆ ਸੀ। ਹੁਣ ਵੀ ਹਰਿਆਣਾ ਦੇ ਅੰਦਰੂਨੀ ਮਾਮਲਿਆਂ ਵਿੱਚ ਹੋ ਰਹੀ ਦਖਲ ਅੰਦਾਜ਼ੀ ਤੋਂ ਭਾਜਪਾ ਆਗੂ ਖੁਸ਼ ਨਹੀਂ, ਕਿਉਂਕਿ ਕੁਝ ਮਹੀਨੇ ਬਾਅਦ ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਣੀਆਂ ਹਨ। ਇਸ ਮੁੱਦੇ ਨੂੰ ਲੈ ਕੇ ਹਰਿਆਣਾ ਵਿੱਚ ਭਾਜਪਾ ਦੇ ਅਕਸ ਨੂੰ ਵੀ ਢਾਹ ਲੱਗੇ ਰਹੀ ਹੈ, ਇਹੀ ਚਿੰਤਾ ਭਾਜਪਾ ਲੀਡਰਸਿ਼ਪ ਨੂੰ ਸਤਾ ਰਹੀ ਹੈ।

468 ad