ਹਰਿਆਣਾ ‘ਚ ਗੁਰੂਘਰਾਂ ਦੀ ਹੋਈ ਬੇਅਦਬੀ- ਜੱਥੇਦਾਰ

ਅੰਮ੍ਰਿਤਸਰ- ਹਰਿਆਣਾ ਦੀ ਐਡਹੋਕ ਕਮੇਟੀ ਵਲੋਂ ਬੁੱਧਵਾਰ ਨੂੰ ਕੀਤੇ ਗਏ ਕਬਜ਼ੇ ਨੂੰ ਲੈ ਕੇ ਵੀਰਵਾਰ ਨੂੰ ਸ਼ੀ੍ਰ ਅਕਾਲ ਤਖਤ ਸਾਹਿਬ ਤੇ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ ਹੋਈ Jathedaarਜਿਸ ‘ਚ ਬੁੱਧਵਾਰ ਦੀ ਘਟਨਾ ਦੀ ਸਖਤ ਸ਼ਬਦਾਂ ਚ ਨਿੰਦਾ ਕੀਤੀ ਗਈ। ਇਸ ਮਾਮਲੇ ‘ਤੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਦੌਰਾਨ ਕੀਤੀ ਗਈ ਪੱਥਰਬਾਜ਼ੀ ਨਾਲ ਗੁਰੂਘਰਾਂ ਦੀ ਬੇਅਦਬੀ ਹੋਈ ਹੈ। ਜੱਥੇਦਾਰ ਹੋਰਾਂ ਨੇ ਦੱਸਿਆ ਕਿ ਦੋਹਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਛੇਤੀ ਹੀ ਇਕ ਤਾਲਮੇਲ ਕਮੇਟੀ ਬਣਾਈ ਜਾਵੇਗੀ। ਸਿੰਘ ਸਾਹਿਬਾਨਾਂ ਨੇ ਸਮੂਚੀ ਕੌਮ ਨੂੰ ਅਮਨ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

468 ad