ਹਰਸਿਮਰਤ ਬਾਦਲ ਕੇਂਦਰ ‘ਚ ਨਹੀਂ ਬਣੇਗੀ ਮੰਤਰੀ!

ਜਲੰਧਰ-ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦਾ ਮੰਤਰੀ ਬਣਨਾ ਮੁਸ਼ਕਲ ਜਾਪ ਰਿਹਾ Badal1ਹੈ। ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਵੀ ਜਲੰਧਰ ‘ਚ ਸੋਮਵਾਰ ਨੂੰ ਇਸ ਗੱਲ ਦੇ ਸੰਕੇਤ ਦੇ ਦਿੱਤੇ। ਜਲੰਧਰ ਵਿਖੇ ਪੱਤਰਕਾਰਾਂ ਨੇ ਜਦੋਂ ਮੁੱਖ ਮੰਤਰੀ ਤੋਂ ਕੇਂਦਰੀ ਕੈਬਨਿਟ ‘ਚ ਹਿੱਸੇਦਾਰੀ ‘ਤੇ ਸਵਾਲ ਪੁੱਛਿਆ ਤਾਂ ਬਾਦਲ ਨੇ ਕਿਹਾ ਕਿ ਫਿਲਹਾਲ ਅਕਾਲੀ ਦਲ ਕੇਂਦਰ ਸਰਕਾਰ ‘ਚ ਹਿੱਸੇਦਾਰੀ ਨਹੀਂ ਮੰਗਣ ਜਾ ਰਿਹਾ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਗੱਲ ਦੇ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਹਰਸਿਮਰਤ ਕੌਰ ਬਾਦਲ ਦੇ ਚੋਣ ਜਿੱਤਣ ਦੀ ਹਾਲਤ ‘ਚ ਉਨ੍ਹਾਂ ਦਾ ਕੇਂਦਰ ‘ਚ ਮੰਤਰੀ ਬਣਨਾ ਤੈਅ ਹੈ ਪਰ ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੂੰ ਆਪਣੇ ਦਮ ‘ਤੇ ਹੀ ਬਹੁਮਤ ਹਾਸਲ ਹੋ ਗਿਆ ਹੈ। ਲਿਹਾਜਾ ਕੈਬਨਿਟ ਹੁਣ ਭਾਰਤੀ ਜਨਤਾ ਪਾਰਟੀ ਦੀ ਮਰਜੀ ਮੁਤਾਬਕ ਹੀ ਚੁਣੀ ਜਾਵੇਗੀ। 543 ਮੈਂਬਰਾਂ ਦੀ ਲੋਕ ਸਭਾ ‘ਚ ਅਕਾਲੀ ਦਲ ਕੋਲ ਸਿਰਫ ਚਾਰ ਮੈਂਬਰ ਹਨ ਅਤੇ ਉਹ ਅਜਿਹੀ ਹਾਲਤ ‘ਚ ਵੀ ਨਹੀਂ ਹੈ ਕਿ ਕੇਂਦਰ ‘ਤੇ ਕਿਸੇ ਤਰ੍ਹਾਂ ਦਾ ਦਬਾਅ ਪਾਇਆ ਜਾ ਸਕੇ।
1999 ‘ਚ ਕੇਂਦਰ ‘ਚ ਵਾਜਪਾਈ ਸਰਕਾਰ ਦੇ ਸਮੇਂ ਨਾ ਸਿਰਫ ਸੁਖਬੀਰ ਬਾਦਲ ਨੂੰ ਮੰਤਰੀ ਬਣਾਇਆ ਗਿਆ ਸੀ, ਸਗੋਂ ਸੁਖਦੇਵ ਸਿੰਘ ਢੀਂਡਸਾ ਵੀ ਅਕਾਲੀ ਦਲ ਦੇ ਕੋਟੇ ‘ਚੋਂ ਮੰਤਰੀ ਸਨ। ਇਸ ਵਾਰ ਅੰਮ੍ਰਿਤਸਰ ਤੋਂ ਚੋਣ ਹਾਰੇ ਅਰੁਣ ਜੇਤਲੀ ਦਾ ਕੈਬਨਿਟ ‘ਚ ਆਉਣਾ ਤੈਅ ਮੰਨਿਆ ਜਾ ਰਿਹਾ ਹੈ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਵਿਨੋਦ ਖੰਨਾ ਵੀ ਐੱਨ. ਡੀ. ਏ. ਸਰਕਾਰ ‘ਚ ਮੰਤਰੀ ਰਹੇ ਹਨ, ਲਿਹਾਜਾ ਉਨ੍ਹਾਂ ਨੂੰ ਵੀ ਮੰਤਰੀ ਦਾ ਅਹੁਦਾ ਮਿਲ ਸਕਦਾ ਹੈ। ਅਜਿਹੇ ‘ਚ 13 ਲੋਕ ਸਭਾ ਮੈਂਬਰਾਂ ਦੇ ਸੂਬੇ ‘ਚੋਂ 2 ਤੋਂ ਜ਼ਿਆਦਾ ਮੰਤਰੀ ਲੈਣਾ ਵੀ ਸਰਕਾਰ ਲਈ ਮੁਸ਼ਕਲ ਹੋ ਸਕਦਾ ਹੈ। ਇਸ ਲਈ ਹਰਸਿਮਰਤ ਕੌਰ ਬਾਦਲ ਦਾ ਇਸ ਵਾਰ ਮੰਤਰੀ ਬਣਨਾ ਲਗਭਗ ਨਾਮੁਮਕਿਨ ਹੀ ਜਾਪ ਰਿਹਾ ਹੈ।

468 ad