ਹਰਸਿਮਰਤ ਦਾ ਇਤਿਹਾਸਕ ਜਿੱਤ ਦਾ ਬਿਆਨ ਹਾਸੋਹੀਣਾ : ਖਹਿਰਾ

ਹਰਸਿਮਰਤ ਦਾ ਇਤਿਹਾਸਕ ਜਿੱਤ ਦਾ ਬਿਆਨ ਹਾਸੋਹੀਣਾ : ਖਹਿਰਾ

ਆਪਣੀ ਮਾਮੂਲੀ ਜਿਹੀ ਫਰਕ ਵਾਲੀ ਜਿੱਤ ਨੂੰ ਇਤਿਹਾਸਕ ਫਤਵਾ ਕਰਾਰ ਦੇਣ ਵਾਲਾ ਹਰਸਿਮਰਤ ਕੌਰ ਬਾਦਲ ਦਾ ਬਿਆਨ ਨਾ ਸਿਰਫ ਹਾਸੋਹੀਣਾ ਅਤੇ ਬਿਨਾਂ ਸਿਆਸੀ ਕਦਰਾਂ ਕੀਮਤਾਂ ਦੇ ਸਗੋਂ ਨਾਲ ਹੀ ਅੰਕੜਿਆਂ ਅਤੇ ਨੰਬਰਾਂ ਦਾ ਹੇਰ ਫੇਰ ਕਰਕੇ ਗਿਰਾਵਟ ਵੱਲ ਜਾ ਰਹੇ ਆਪਣੇ ਸਿਆਸੀ ਗ੍ਰਾਫ ਨੂੰ ਲੁਕਾਉਣ ਦਾ ਯਤਨ ਹੈ। ਪੰਜਾਬ ਕਾਂਗਰਸ ਦੇ ਸੀਨੀਅਰ ਨੌਜਵਾਨ ਆਗੂ ਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੀ ਪ੍ਰਤੀਕਿਰਿਆ ‘ਚ ਕਿਹਾ ਕਿ ਮਾਮਲੇ ਦੀ ਅਸਲੀਅਤ ਤਾਂ ਇਹ ਹੈ ਕਿ ਮਨਪ੍ਰੀਤ ਬਾਦਲ ਨੇ ਇਕੱਲੇ ਹੀ ਬਹੁਤ ਦਲੇਰੀ ਅਤੇ ਨਿਡਰਤਾ ਨਾਲ ਹਰ ਤਰ੍ਹਾਂ ਦੇ ਵਿਰੋਧੀਆਂ ਅਤੇ ਮੁਸ਼ਕਲਾਂ ਦਾ ਸਾਹਮਣਾ ਕੀਤਾ। ਉਨ੍ਹਾਂ ਕਿਹਾ ਕਿ ਦੱਸਣ ਦੀ ਲੋੜ ਨਹੀਂ ਕਿ ਬਾਦਲ ਪਰਿਵਾਰ ਪੈਸੇ ਦੀ ਦੁਰਵਰਤੋਂ, ਬੇਹੱਦ ਨਸ਼ਿਆਂ ਅਤੇ ਤਾਕਤ ਦਾ ਜ਼ੋਰ ਇਸਤੇਮਾਲ ਕਰਕੇ ਚੋਣ ਪ੍ਰਣਾਲੀ ਨੂੰ ਦੂਸ਼ਿਤ ਕਰਨ ਦੇ ਬਾਨੀ, ਮੋਢੀ ਅਤੇ ਤਜਰਬੇਕਾਰ ਮਾਹਿਰ ਹੈ। 
ਪੁਖਤਾ ਰਿਪੋਰਟਾਂ ਅਨੁਸਾਰ ਬਾਦਲਾਂ ਨੇ ਪ੍ਰਤੀ ਵੋਟ 10000 ਰੁਪਏ ਦਾ ਭਾਅ ਫਿਕਸ ਕੀਤਾ ਸੀ ਅਤੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਬਠਿੰਡਾ ਦੀਆਂ 1 ਲੱਖ ਵੋਟਾਂ ਖਰੀਦਣ ਵਾਸਤੇ 100 ਕਰੋੜ ਰੁਪਏ ਖਰਚ ਕੀਤੇ ਗਏ ਪਰ ਸਾਰੇ ਹੀ ਹੇਰ ਫੇਰ ਅਤੇ ਸੌੜੇ ਮਾਪਦੰਡ ਅਪਣਾ ਕੇ ਵੀ ਹਰਸਿਮਰਤ ਕੌਰ ਬਾਦਲ 2009 ਦੀਆਂ ਲੋਕ ਸਭਾ ਚੋਣਾਂ ਵਿਚਲੇ ਆਪਣੇ ਜਿੱਤ ਅੰਤਰ 1.20 ਲੱਖ ਵੋਟਾਂ ਦੇ ਮੁਕਾਬਲੇ ਇਸ ਵਾਰ ਸਿਰਫ 19435 ਵੋਟਾਂ ਨਾਲ ਹੀ ਜਿੱਤ ਦਰਜ ਕਰ ਸਕੀ।

468 ad