ਹਰਕੀਰਤ ਬਾਦਲ ਨੂੰ ਵੋਟ ਪਾਉਂਦੇ ਵੇਖਣ ਦਾ ਮਾਮਲਾ

ਹਰਕੀਰਤ ਬਾਦਲ ਨੂੰ ਵੋਟ ਪਾਉਂਦੇ ਵੇਖਣ ਦਾ ਮਾਮਲਾ

** ਬਾਦਲ ਦੇ ਪੋਲਿੰਗ ਬੂਥ ਮਾਮਲੇ ਦੀ ਕਮਿਸ਼ਨ ਦੇ ਵਲੋਂ ਜਾਂਚ ਸ਼ੁਰੂ **

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੋਲਿੰਗ ਬੂਥ ਮਾਮਲੇ ਸੰਬੰਧੀ ਕਾਂਗਰਸ ਵਲੋਂ ਕੀਤੀ ਗਈ ਸ਼ਿਕਾਇਤ ਦੀ ਚੋਣ ਕਮਿਸ਼ਨ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸੰਬੰਧ ‘ਚ ਕਮਿਸ਼ਨ ਨੇ ਬੀਤੇ ਦਿਨ ਜ਼ਿਲੇ ਦੇ ਚੋਣ ਅਧਿਕਾਰੀ ਤੋਂ ਰਿਪੋਰਟ ਮੰਗੀ  ਹੈ। ਇਸ ਰਿਪੋਰਟ ਦੇ ਆਧਾਰ ‘ਤੇ ਕਮਿਸ਼ਨ ਅਗਲੀ ਕਾਰਵਾਈ ਕਰੇਗਾ। ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਪਿਛਲੇ ਦਿਨੀਂ ਮੁੱਖ ਮੰਤਰੀ ਦੇ ਪਿੰਡ ਬਾਦਲ ਦੇ ਪੋਲਿੰਗ ਬੂਥ ਦੀ ਵੋਟਾਂ ਸਮੇਂ ਦੀ ਤਸਵੀਰ ਚੋਣ ਕਮਿਸ਼ਨ ਨੂੰ ਭੇਜੀ ਸੀ। ਇਸ ਤਸਵੀਰ ‘ਚ ਆਪਣੇ ਪਿੰਡ ਦੇ ਬੂਥ ‘ਤੇ ਵੋਟ ਪਾਉਣ ਸਮੇਂ ਮੁੱਖ ਮੰਤਰੀ ਬਾਦਲ ਅਤੇ ਹਲਕੇ ਤੋਂ ਉਮੀਦਵਾਰ ਹਰਸਿਮਰਤ ਬਾਦਲ ਪਹਿਲੀ ਵਾਰ ਵੋਟ ਪਾਉਣ ਵਾਲੀ ਆਪਣੇ ਪਰਿਵਾਰ ਦੀ ਬੱਚੀ ਹਰਕੀਰਤ ਬਾਦਲ ਨੂੰ ਮਸ਼ੀਨ ‘ਤੇ ਵੋਟ ਪਾਉਣ ਸਮੇਂ ਕੋਲ ਖੜ੍ਹ ਕੇ ਵੇਖ ਰਹੇ ਸਨ। ਖਹਿਰਾ ਨੇ ਇਸਨੂੰ ਵੋਟਰ ਦੇ ਗੋਪਨੀਅਤਾ ਦੇ ਅਧਿਕਾਰ ਦਾ ਉਲੰਘਣ ਦੱਸਦਿਆਂ ਚੋਣ ਜ਼ਾਬਤੇ ਦੇ ਉਲਟ ਦੱਸਦਿਆਂ ਕਾਰਵਾਈ ਦੀ ਮੰਗ ਕੀਤੀ ਸੀ। ਖਹਿਰਾ ਨੇ ਇਸ ਮਾਮਲੇ ‘ਚ ਸੰਬੰਧਤ ਪੋਲਿੰਗ ਬੂਥ ‘ਤੇ ਡਿਊਟੀ ਦੇਣ ਵਾਲੇ ਅਧਿਕਾਰੀਆਂ ਦੀ ਭੂਮਿਕਾ ‘ਤੇ ਵੀ ਸੁਆਲ ਉਠਾਉਂਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਵੀ ਆਪਣੀ ਜ਼ਿੰਮੇਦਾਰੀ ਨਹੀਂ ਨਿਭਾਈ। ਚੋਣ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲੈਂਦਿਆਂ ਕਾਰਵਾਈ ਸ਼ੁਰੂ ਕੀਤੀ ਹੈ।

468 ad