ਹਰਕਤ ਖਿਲਾਫ ਦਹਿਸ਼ਤਗਰਦੀ ਦਾ ਫੈਸਲਾ ਬਰਕਰਾਰ

ਔਟਵਾ- ਦਹਿਸ਼ਤਗਰਦੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮੁਹੰਮਦ ਹਰਕਤ ਦੀ ਅਪੀਲ ਉਤੇ ਸੁਪਰੀਮ ਕੋਰਟ ਨੇ ਅੱਜ ਫੈਸਲਾ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ।ਇਸ ਨਾਲ Tim Hudak5ਹਰਕਤ ਨੂੰ ਡੀਪੋਰਟ ਕੀਤੇ ਜਾਣ ਦਾ ਰਾਹ ਪੱਧਰਾ ਹੋਗਿਆ ਹੈ। ਵਰਣਨਯੋਗ ਹੈ ਕਿ ਹਾਈ ਕੋਰਟ ਨੇ ਵੀ ਹਰਕਤ ਦੁਆਰਾ ਟ੍ਰਾਇਲ ਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੰਦੀ ਅਪੀਲ ਰੱਦ ਕਰ ਦਿੱਤੀ ਸੀ। 45 ਸਾਲਾ ਹਰਕਤ ਨੂੰ ਜੇਕਰ ਉਹ ਦੇ ਮੁਲਕ ਅਲਜੀਰੀਆ ਭੇਜਿਆ ਜਾਂਦਾ ਹੈ ਤਾਂ ਇਸ ਨਾਲ ਉਸ ਨੂੰ ਤੌਖਲਾ ਹੈ ਕਿ ਉਸ ਨੂੰ ਫਿਰ ਦੁਬਾਰ ਤਸੀਹਿਆਂ ਦਾ ਸ਼ਿਕਾਰ ਬਣਾਇਆ ਜਾਵੇਗਾ। ਹਰਕਤ ਜੋ ਕਿ ਕੈਨੇਡਾ ਵਿਚ ਪੀਜ਼ਾ ਡਿਲੀਵਰੀ ਦਾ ਕੰਮ ਕਰਦਾ ਰਿਹਾ ਹੈ, ਦਸੰਬਰ 2002 ਤੋਂ ਹਿਰਾਸਤ ਵਿਚ ਹੈ। ਉਸ ਤੇ ਦੋਸ਼ ਹੈ ਕਿ ਉਸ ਦੇ ਅਲ ਕਾਇਦਾ ਨਾਲ ਸਬੰਧ ਰਹੇ ਹਨ, ਜਦਕਿ ਹਰਕਤ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ।

468 ad