ਹਨੀ ਸਿੰਘ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਭੇਜਿਆ ਸੰਦੇਸ਼!

ਜਲੰਧਰ— ਪੰਜਾਬੀ ਸੰਗੀਤ ਜਗਤ ਅਤੇ ਬਾਲੀਵੁੱਡ ਦੇ ਚਮਕਦੇ ਸਿਤਾਰੇ ਤੇ ਮਸ਼ਹੂਰ ਰੈਪਰ ਹਨੀ ਸਿੰਘ ਦਾ ਸਾਰੇ ਅੰਦਾਜ਼ ਹੀ ਵੱਖਰੇ ਅਤੇ ਨਿਰਾਲੇ ਹਨ ਅਤੇ ਕਈ ਮਹਾਨ Honey Singhਸ਼ਖਸੀਅਤਾਂ ਉਨ੍ਹਾਂ ਦੀਆਂ ਫੈਨਜ਼ ਹਨ। ਅਜਿਹੇ ਵਿਚ ਜੇਕਰ ਪ੍ਰਧਾਨ ਮੰਤਰੀ ਮੋਦੀ ਵੀ ਹਨੀ ਸਿੰਘ ਨੂੰ ਪਸੰਦ ਕਰਦੇ ਹੋਣ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਵੇਗੀ ਪਰ ਲੱਗਦਾ ਹੈ ਕਿ ਆਪਣੀ ਫੈਨ ਲਿਸਟ ਵਿਚ ਮੋਦੀ ਦਾ ਨਾਂ ਜੋੜਨ ਨੂੰ ਲੈ ਕੇ ਹਨੀ ਸਿੰਘ ਕਾਫੀ ਉਤਸੁਕ ਹਨ ਅਤੇ ਇਸੇ ਕਾਰਨ ਆਪਣੇ ਫੋਨ ‘ਤੇ ਮੋਦੀ ਵੱਲੋਂ ਭੇਜਿਆ ਸੰਦੇਸ਼ ਦੇਖ ਕੇ ਉਹ ਇੰਨੇਂ ਖੁਸ਼ ਹੋਏ ਕਿ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਵੀ ਇਹ ਗੱਲ ਆਪਣੇ ਫੈਨਜ਼ ਨਾਲ ਸਾਂਝੀ ਕੀਤੀ। ਹਨੀ ਸਿੰਘ ਨੇ ਲਿਖਿਆ, ”ਹੁਣੇ-ਹੁਣੇ ਮੇਰੇ ਫੋਨ ‘ਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਸੰਦੇਸ਼ ਆਇਆ, ਮੈਂ ਹੈਰਾਨ ਹਾਂ ਕਿ ਕਿਵੇਂ ਇਹ ਮਹਾਨ ਵਿਅਕਤੀ ਪੂਰੇ ਦੇਸ਼ ਦੀ ਸਾਂਭ-ਸੰਭਾਲ ਕਰਦਾ ਹੈ।” 
ਹਨੀ ਸਿੰਘ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਕਈ ਫੈਨ ਹੀ ਵਿਅੰਗ ਕਰਦੇ ਨਜ਼ਰ ਆਏ। ਅਸਲ ਵਿਚ ਇਹ ਇਕ ਜਨਤਕ ਸੰਦੇਸ਼ ਸੀ, ਜੋ ਆਜ਼ਾਦੀ ਦੀਆਂ ਵਧਾਈਆਂ ਦੇਣ ਲਈ ਸਾਰੇ ਦੇਸ਼ ਵਾਸੀਆਂ ਦੇ ਫੋਨਾਂ ‘ਤੇ ਆ ਰਿਹਾ ਸੀ ਪਰ ਹਨੀ ਸਿੰਘ ਨੇ ਜਿਸ ਤਰ੍ਹਾਂ ਇਸ ਸੰਦੇਸ਼ ਦਾ ਜ਼ਿਕਰ ਕੀਤਾ ਉਸ ਤੋਂ ਲੱਗ ਰਿਹਾ ਸੀ ਕਿ ਜਿਵੇਂ ਮੋਦੀ ਜੀ ਨੇ ਖਾਸ ਤੌਰ ‘ਤੇ ਉਨ੍ਹਾਂ ਨੂੰ ਹੀ ਇਹ ਸੰਦੇਸ਼ ਭੇਜਿਆ ਹੋਵੇ। 
ਲੋਕਾਂ ਨੇ ਇਸ ਪੋਸਟ ‘ਤੇ ਕੁਮੈਂਟ ਕਰਦੇ ਹੋਏ ਇਕ ਨੇ ਲਿਖਿਆ ‘ਸਾਨੂੰ ਵੀ ਇਹ ਹੀ ਸੰਦੇਸ਼ ਮਿਲਿਆ ਹੈ ਭਰਾ, ਇਸ ਦਾ ਮਤਲਬ ਪ੍ਰਧਾਨ ਮੰਤਰੀ ਸਾਡੇ ਵੀ ਫੈਨ ਹਨ।’ ਹਾਲਾਂਕਿ ਹਮੇਸ਼ਾ ਦੇ ਵਾਂਗ ਕਈ ਲੋਕਾਂ ਨੇ ਮੋਦੀ ਅਤੇ ਹਨੀ ਸਿੰਘ ਦਾ ਗੁਣਗਾਣ ਵੀ ਕੀਤਾ ਹੈ।

468 ad