ਹਥਿਆਰ ਰੱਖਣ ਦੇ ਝੂਠੇ ਕੇਸ ਵਿੱਚ ਭਾਈ ਨਰਾਇਣ ਸਿੰਘ ਚੌੜਾ ਅਦਾਲਤ ਵੱਲੋਂ ਦੋਸ਼ੀ ਕਰਾਰ – 2 ਸਾਲ ਦੀ ਸਜ਼ਾ ਸੁਣਾਈ ਗਈ

Bhai narain Singh Chaura

ਚੰਡੀਗੜ੍ਹ- ਇੱਥੋਂ ਦੀਆਂ ਜ਼ਿਲ੍ਹਾ ਅਦਾਲਤਾਂ ‘ਚ ਅੱਜ ਅਹਿਮ ਸੁਣਵਾਈਆਂ ਦਾ ਦਿਨ ਰਿਹਾ ਹੈ। ਯੂ ਟੀ ਦੇ ਜੁਡੀਸ਼ਲ ਮਜਿਸਟ੍ਰੇਟ ਦਰਜਾ ਅੱਵਲ ਜਸਵਿੰਦਰ ਸਿੰਘ ਨੇ ਭਾਈ ਨਰਾਇਣ ਸਿੰਘ ਚੌੜਾ ਨੂੰ ਗ਼ੈਰ ਕਾਨੂੰਨੀ ਤੌਰ ‘ਤੇ ਹਥਿਆਰ ਰੱਖਣ ਦੇ ਦੋਸ਼ਾਂ ਹੇਠ ਦੋਸ਼ੀ ਕਰਾਰ ਦਿੱਤਾ ਹੈ ਅਤੇ 2 ਸਾਲ ਦੀ ਸਜ਼ਾ ਸੁਣਾਈ ਗਈ ਹੈ
ਚੰਡੀਗੜ੍ਹ ਪੁਲੀਸ ਨੇ ਕਥਿਤ ਤੌਰ ਤੇ ਅੱਠ ਫਰਵਰੀ 2004 ਨੂੰ ਭਾਈ ਚੌੜਾ ਦੀ ਨਿਸ਼ਾਨਦੇਹੀ ‘ਤੇ ਸੈਕਟਰ 51 ‘ਚੋਂ ਇੱਕ ਪਿਸਤੌਲ ਅਤੇ ਪੰਜ ਕਾਰਤੂਸ ਬਰਾਮਦ ਕੀਤੇ ਸਨ। ਉਹਨਾਂ ਖ਼ਿਲਾਫ਼ ਆਰਮਜ਼ ਐਕਟ ਦੀ ਧਾਰਾ 25,54 ਅਤੇ 50 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਵੇਲੇ ਭਾਈ ਚੌੜਾ ਮਾਡਲ ਜੇਲ੍ਹ ਬੁੜੈੇਲ ਨੂੰ ਉਡਾੳਣ ਦੇ ਕੇਸ ‘ਚ ਚੰਡੀਗੜ੍ਹ ਪੁਲੀਸ ਦੀ ਹਿਰਾਸਤ ‘ਚ ਸੀ। ਜੇਲ੍ਹ ਨੂੰ ਉਡਾਉਣ ਦੀ ਘਟਨਾ 21 ਅਤੇ 22 ਜਨਵਰੀ ਦੀ ਰਾਤ ਨੂੰ ਵਾਪਰੀ ਸੀ। ਇਸ ਵਾਰਦਾਤ ‘ਚ ਜੇਲ੍ਹ ‘ਚ ਬੇਅੰਤ ਕਤਲ ਕੇਸ ਦੇ ਬੰਦ ਨੌ ਮੁਲਜ਼ਮਾਂ ‘ਚੋਂ ਤਿੰਨ ਭਾਈ ਜਗਤਾਰ ਸਿੰਘ ਹਵਾਰਾ, ਭਾਈ ਪਰਮਜੀਤ ਸਿੰਘ ਭਿਉਰਾ,ਭਾਈ ਜਗਤਾਰ ਸਿੰਘ ਤਾਰਾ ਅਤੇ ਦੇਵੀ ਸਿੰਘ ਫਰਾਰ ਹੋਣ ‘ਚ ਸਫਲ ਹੋ ਗਏ ਸਨ
ਭਾਈ ਚੌੜਾ ਨੂੰ ਇਸ ਕੇਸ ‘ਚ ਅਕਤੂਬਰ 2011 ਨੂੰ ਜ਼ਮਾਨਤ ਮਿਲ ਗਈ ਸੀ ਪਰ ਉਹ ਹੋਰ ਕੇਸਾਂ ‘ਚ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ‘ਚ ਬੰਦ ਹਨ। ਅੱਜ ਕੇਸ ਦੀ ਸੁਣਵਾਈ ਲਈ ਉਹਨਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਇੱਥੇ ਲਿਆਂਦਾ ਗਿਆ ਸੀ ਅਤੇ ਉਸ ਨੂੰ ਭਲ੍ਹਕ ਤਕ ਇੱਥੇ ਹੀ ਰੱਖਿਆ ਜਾਵੇਗਾ। ਉਹਨਾਂ ਨੇ ਅੱਜ ਅਦਾਲਤ ‘ਚ ਪੇਸ਼ੀ ਭੁਗਤਣ ਵੇਲੇ ਪੱਤਰਕਾਰਾਂ ਨੂੰ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਵਿਰੋਧ ‘ਚ ਪਰਚੇ ਵੰਡੇ। ਉਹਨਾਂ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਹੀ ਸਿੱਖਾਂ ਨੂੰ ਸਿੱਖਾਂ ਦੇ ਖ਼ਿਲਾਫ਼ ਵਰਤਦੀ ਰਹੀ ਹੈ ਅਤੇ ਇਸ ਵਾਰ ਇਹ ਕੰਮ ਜਗਦੀਸ਼ ਸਿੰਘ ਝੀਂਡਾ ਨੂੰ ਦਿੱਤਾ ਗਿਆ ਹੈ। ਕਾਂਗਰਸ ਦੀ ਇਸ ਚਾਲ ਨੂੰ ਇਨੈਲੋ ਅਤੇ ਭਾਜਪਾ ਦੀ ਵੀ ਅੰਦਰੋਂ ਖਾਤੇ ਸਹਿਮਤੀ ਹੈ।

468 ad