ਹਜਾਰਾਂ ਸੇਜਲ ਅੱਖਾਂ ਨਾਲ ਸਵ: ਮਨਮੀਤ ਭੁੱਲਰ ਨੂੰ ਅੰਤਿਮ ਵਿਦਾਇਗੀ

Late Sh Manmeet Bhullar ;s old picture
ਕੈਲਗਰੀ(ਹਰਬੰਸ ਬੁੱਟਰ) ਬੀਤੇ ਦਿਨੀ ਸੜਕ ਹਾਦਸੇ ਦੌਰਾਨ ਮੌਤ ਦੀ ਬੁੱਕਲ ਵਿੱਚ ਜਾ ਬਿਰਾਜੇ ਅਲਬਰਟਾ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਸਰਕਾਰ ਵਿੱਚ ਐਮ ਐਲ ਏ ਸਵ: ਸ: ਮਨਮੀਤ ਸਿੰਘ ਭੁੱਲਰ ਦੀ ਮਿਰਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਕੈਲਗਰੀ ਵਿਖੇ ਸਰਕਾਰੀ ਸਨਮਾਨਾ ਨਾਲ ਕੀਤਾ ਗਿਆ। ਜੁਬਲੀ ਆਡੋਟੋਰੀਅਮ ਵਿਖੇ ਹਜਾਰਾਂ ਦੀ ਗਿਣਤੀ ਵਿੱਚ ਕੈਲਗਰੀ ਅਤੇ ਦੂਰ ਦੁਰਾਡੇ ਤੋਂ ਪੁੱਜੇ ਮਨਮੀਤ ਭੁੱਲਰ ਦੇ ਚਾਹੁੰਣ ਵਾਲਿਆਂ ਦੀਆਂ ਸਵੇਰ ਤੋਂ ਹੀ ਲੰਮੀਆਂ ਲਾਈਨਾਂ ਇਸ ਵੱਡ ਅਕਾਰੀ ਬਿਲਡਿੰਗ ਦੇ ਬਾਹਰ ਤੱਕ ਲੱਗੀਆਂ ਹੋਈਆਂ ਸਨ।  ਅਲਬਰਟਾ ਦੇ ਸਾਬਕਾ ਪ੍ਰੀਮੀਅਰ ਜਿੱਮ ਪ੍ਰੈਂਟਿਸ ਜੋ ਕਿ ਇਸ ਸੋਗਮਈ ਸਮਾਰੋਹ ਦੇ ਸੰਚਾਲਕ ਸਨ ,ਦੇ ਸਹਿਯੋਗ ਨਾਲ ਓ ਕਨੇਡਾ ਅਤੇ ਸਬਦ ਕੀਰਤਨ ਨਾਲ ਆਰੰਭਤਾ ਹੋਈ ।ਸਵ: ਮਨਮੀਤ ਭੁੱਲਰ ਦੀ ਵਿਧਵਾ ਪਤਨੀ ਨਮਰਿਤਾ ਕੌਰ ਰਤਨ, ਵੱਡੀ ਭੈਣ ਤਰਜਿੰਦਰ ਕੌਰ ਭੁੱਲਰ, ਅਤੇ ਛੋਟੇ ਵੀਰ ਐਪੀ ਸਿੰਘ ਭੁੱਲਰ ਦੇ ਦਿਲ ਨੂੰ ਧੁਹ ਪਾਉਣ ਵਾਲੇ ਬੋਲਾਂ ਨੇ ਹਾਜਰੀਨ ਦੇ ਹੰਝੂਆਂ ਦੇ ਦਰਿਆਵਾਂ ਦੀ ਠੱਲ ਨੂੰ ਤੋੜ ਦਿੱਤਾ।ਉਹਨਾਂ ਵੱਲੋਂ ਅਫਗਾਨ ਵਿੱਚ ਫਸੇ ਹੋਏ ਘੱਟ ਗਿਣਤੀ ਭਾਈਚਾਰੇ ਦੇ ਪਰਿਵਾਰਾਂ ਨੂੰ ਮੁਲਕ ਵਿੱਚੋਂ ਕੱਢਕੇ ਕਨੇਡਾ ਲੈ ਆਉਣ ਦੇ ਕੀਤੇ ਜਾ ਰਹੇ ਉਪਰਾਲੇ ਜਾ ਜ਼ਿਕਰ ਹੋਇਆ। ਸਾਬਕਾ ਫੈਡਰਲ ਮੰਤਰੀ ਟਿੰਮ ਉੱਪਲ,ਟੋਨੀ ਸਿੰਘ ਧਾਲੀਵਾਲ,ਅਮਰਦੀਪ ਸਿੰਘ ਲਹਿਲ , ਕੈਲਗਰੀ ਦੇ ਮੇਅਰ ਨਾਹੀਦ ਨੈਨਸੀ ਅਤੇ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੇ ਵੀਡੀਓ ਸੰਦੇਸ ਰਾਹੀਂ ਸਵ: ਮਨਮੀਤ ਭੁੱਲਰ ਦੇ ਮਨੁੱਖਤਾ ਦੇ ਸੱਚੇ ਮਿੱਤਰ, ਸੱਚੇ ਸੁੱਚੇ ਰਾਜਨੀਤਕ,ਲੋਕ ਸੇਵਕ,ਅਤੇ ਨੌਜਵਾਨਾ ਦੇ ਮਾਰਗ ਦਰਸਕ ਦੇ ਰੂਪ ਵਿੱਚ ਯਾਦਾਂ ਨੂੰ ਸਾਂਝਾ ਕੀਤਾ ਗਿਆ। ਮ੍ਰਿਤਕ ਦੇਹ ਦੇ ਅੰਤਿਮ ਸਸਕਾਰ ਉਪਰੰਤ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਕੈਲਗਰੀ ਸਾਹਿਬ ਸੀ੍ਰ ਗੁਰੂ ਗਰੰਥ ਸਾਹਿਬ ਜੀ ਭੋਗ ਪਾਏ ਗਏ ਅਤੇ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਜੋਦੜੀ ਕਰਦਿਆਂ ਅੰਤਿਮ ਅਰਦਾਸ ਹੋਈ । ਗੁਰੂਘਰ ਦੇ ਪ੍ਰਧਾਨ ਗੁਰਿੰਦਰ ਸਿੱਧੂ  ਅਤੇ ਸਵ: ਮਨਮੀਤ ਸਿੰਘ ਬੁੱਲਰ ਦੇ ਪਿਤਾ ਜੀ ਸ: ਬਰਜਿੰਦਰ ਸਿੰਘ ਭੁੱਲਰ ਨੇ ਸਭ ਸੰਗਤਾਂ ਦਾ ਇਸ ਦੁਖਦਾਈ ਘੜੀ ਮੌਕੇ ਉਹਨਾਂ ਦੇ ਪਰਿਵਾਰ ਦਾ ਸਾਥ ਦੇਣ ਧੰਨਵਾਦ ਕੀਤਾ। ਉਪਰੰਤ  ਹਾਕਸ ਫੀਲਡ ਦੇ ਹਾਕੀ ਦੇ ਖਿਡਾਰੀਆ ਵੱਲੋਂ ਸਵ: ਭੁੱਲਰ ਦੀ ਤਸਵੀਰ ਵਾਲੀਆਂ ਸਰਟਾਂ ਪਹਿਨ ਕੇ ਇੱਕ ਵੱਖਰੇ ਰੂਪ ਵਿੱਚ ਸਰਧਾਂਜਲੀ ਦਿੱਤੀ ਜਾ ਰਹੀ ਰਹੀ ਸੀ। ਐਂਤਵਾਰ ਦੀ ਰਾਤ ਸਿਟੀ ਆਫ ਕੈਲਗਰੀ ਦੇ ਮੇਅਰ ਨਾਹੀਦ ਨੈਨਸੀ ਨੇ ਮਨਮੀਤ ਭੁੱਲਰ ਨੂੰ ਸਰਧਾਂਜਲੀ ਵੱਜੋਂ ਡਾਉਨਟਾਊਨ ਦੇ ਇਲਾਕੇ ਵਿੱਚ ਨੀਲੀਆਂ ਲਾਈਟਾਂ ਵਿਸੇਸ ਤੌਰ ‘ਤੇ ਜਗਾਈਆਂ। ਅੱਜ ਦੇ ਇਸ ਸਰਧਾਂਜਲੀ ਸਮਾਰੋਹ ਵਿੱਚ  ਕੋਈ ਵੀ ਅਜਿਹੀ ਅੱਖ ਨਹੀਂ ਸੀ ਜੋ ਆਪਣੇ ਹੰਝੂਆਂ ਨੁੰ ਰੋਕ ਸਕੀ ਹੋਵੇ।ਹਰ ਕਿਸੇ ਦੇ ਚਿਹਰੇ ਉੱਪਰੋਂ ਇਹੀ ਦਿਖਾਈ ਦੇ ਰਿਹਾ ਸੀ ਕਿ ਉਹਨਾਂ ਦਾ “ਮੀਤਾ” ਵਿੱਛੜ ਗਿਆ ਹੈ।

jubbli-1 IMG_4987 jubbli-2

468 ad

Submit a Comment

Your email address will not be published. Required fields are marked *