“ਹਜਰਤ ਬਾਬਾ ਗੁਰੂ ਨਾਨਕ ਸਾਹਿਬ” ਵਾਰੇ ਜਮਾਤ ਅਹਿਮਦੀਆ ਮੁਸਲਿਮ ਵਲੋਂ  ਸੈਮੀਨਾਰ

guru nanak seminar
ਕੈਲਗਰੀ( ਹਰਬੰਸ ਬੁੱਟਰ)ਬੀਤੇ ਦਿਨੀਂ ਨੌਰਥ ਈਸਟ ਕੈਲਗਰੀ ਵਿੱਚ ਸਥਿਤ ਬੈਤੁਨ-ਨੂਰ ਮਸਜਿਦ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਫਲਸਫੇ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। “ਹਜਰਤ ਬਾਬਾ ਗੁਰੂ ਨਾਨਕ ਸਾਹਿਬ” ਵਾਰੇ ਇਹ ਸੈਮੀਨਾਰ ਜਮਾਤ ਅਹਿਮਦੀਆ ਮੁਸਲਿਮ ਵਲੋਂ ਕਰਵਾਇਆ ਗਿਆ ਸੀ। ਗੁਰੂ ਰਵੀਦਾਸ ਦਰਬਾਰ ਗੁਰਦੁਆਰਾ ਕਮੇਟੀ, ਗੁਰਦੁਆਰਾ ਸਿੱਖ ਸੋਸਾਇਟੀ ਆਫ ਕੈਲਗਰੀ, ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਅਤੇ ਗੁਰਦੁਅਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਯੋਗ ਨਾਲ ਇਸ ਕਾਰਜ ਨੂੰ ਨੇਪਰੇ ਚਾੜ੍ਹਿਆ ਗਿਆ। ਲਗਪਗ 600 ਵਿਅਕਤੀਆਂ ਨੇ ਇਸ ਸੈਮੀਨਾਰ ਵਿੱਚ ਹਿੱਸਾ ਲਿਆ।
ਪਵਿੱਤਰ ਗ੍ਰੰਥ ਕੁਰਾਨ ਵਿੱਚੋਂ ਪਵਿੱਤਰ ਆਇਤਾਂ ਦੇ ਪਾਠ ਨਾਲ ਇਸ ਦੀ ਰਸਮੀ ਸ਼ੁਰੂਆਤ ਆਫਤਾਬ ਅਹਿਮਦ ਨੇ ਕੀਤੀ। ਇਸ ਦਾ ਅੰਗਰੇਜ਼ੀ ਤਰਜਮਾ ਸਾਜਿਦ ਚੌਧਰੀ ਨੇ ਕੀਤਾ। ਪ੍ਰੋ. ਮਨਿੰਦਰ ਸਿੰਘ ਨੇ ਸਾਹਿਬ ਗੁਰੂ ਨਾਨਕ ਜੀ ਦੇ ਜੀਵਨ ਫਲਸਫੇ ਉੱਤੇ ਪ੍ਰਕਾਸ਼ ਪਾਉਂਦਿਆਂ ਉਹਨਾਂ ਦੇ ਤਿੰਨ ਸੂਤਰੀ (ਕਿਰਤ ਕਰੋ-ਨਾਮ ਜਪੋ-ਵੰਡ ਛਕੋ) ਸਿੱਖਿਆ ਦੇ ਅਮਲ ਵਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਮੁਬਾਸ਼ਿਰ ਅਹਿਮਦ ਖਾਲਿਦ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਾਰੇ ਵਿੱਚ ਅਹਿਮਦੀਆ ਭਾਈਚਾਰੇ ਦੇ ਮੁਖੀ ਹਜਰਤ ਮਿਰਜ਼ਾ ਗ਼ੁਲਾਮ ਅਹਿਮਦ ਸਾਹਿਬ ਵਲੋਂ ਲਿਖੀ ਕਵਿਤਾ ਪੜ੍ਹ ਕੇ ਸੁਣਾਈ। ਇਸ ਦਾ ਅੰਗਰੇਜ਼ੀ ਤਰਜਮਾ ਨਜੀਬ ਅਹਿਮਦ ਮੁਬਾਸ਼ਿਰ ਨੇ ਕੀਤਾ।
ਇਸ ਤੋਂ ਬਾਦ ਰਿਟਾਇਰਡ ਕਰਨਲ ਰਤਨ ਸਿੰਘ ਪਰਮਾਰ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਉੱਤੇ ਵਿਸਥਾਰ ਸਹਿਤ ਪ੍ਰਕਾਸ਼ ਪਾਇਆ, ਉਹਨਾਂ ਦੀਆਂ ਉਦਾਸੀਆਂ ਦਾ ਕਾਰਨ, ਫਲਸਫਾ ਅਤੇ ਨਤੀਜਿਆਂ ਵਾਰੇ ਜਾਣਕਾਰੀ ਦਿੱਤੀ ਗਈ। ਮੌਲਾਨਾ ਮਈਅਦ ਤਹਾ ਅਹਿਮਦ ਨੇ ਬਹੁਤ ਹੀ ਵਿਦਵਤਾ ਭਰਪੂਰ ਭਾਸ਼ਣ ਪਵਿੱਤਰ ਕੁਰਾਨ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦਾ ਜ਼ਿਕਰ ਕੀਤਾ। ਡਾæ ਦਲਜੀਤ ਸਿੰਘ ਨੇ ਗੁਰੂ ਨਾਨਕ ਦੇਵ ਜੀ ਨੂੰ ਅਤੇ ਉਹਨਾਂ ਦੇ ਦੱਸੇ ਮਾਰਗ ਨੂੰ ਸਮਝਣ ਵਿੱਚ ਭਾਈ ਮਰਦਾਨੇ ਦੀ ਯੋਗਤਾ ਦੀ ਮਹਾਨਤਾ ਬਹੁਤ ਹੀ ਭਾਵਪੂਰਤ ਸ਼ਬਦਾਂ ਵਿੱਚ ਜਾਣਕਾਰੀ ਦਿੱਤੀ। ਗੁਰੂ ਨਾਨਕ ਦੇਵ ਜੀ ਦੇ ਉਸ ਫਲਸਫੇ ਦਾ ਜ਼ਿਕਰ ਕਰਦਿਆਂ ਡਾæ ਦਲਜੀਤ ਸਿੰਘ ਨੇ ਰਬਾਬ ਨੂੰ ਸਿਰਫ ਸੰਗੀਤਕ ਯੰਤਰ ਹੀ ਨਹੀਂ ਸਗੋਂ ਪਰਮਾਤਮਾ ਨਾਲ ਇਕ-ਮਿਕ ਹੋਣ ਵਿਚ ਸਹਾਇਕ ਭੂਮਿਕਾ ਦਾ ਵੀ ਖੁਲਾਸਾ ਕੀਤਾ।
ਅੰਤ ਵਿੱਚ ਮੌਲਾਨਾ ਨਾਸਿਰ ਮਹਿਮੂਦ ਬੱਟ ਨੇ ਪਵਿੱਤਰ ਕੁਰਾਨ ਵਿੱਚੋਂ ਅਤੇ ਅਹਿਮਦੀਆ ਭਾਈਚਾਰੇ ਦੇ ਬਾਨੀ ਵੱਲੋਂ ਲਿਖੀਆਂ ਪੁਸਤਕਾਂ ਦੇ ਹਵਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਜਾਣਕਾਰੀ ਦਿੱਤੀ।
ਰੇਡੀਓ ਰੈਡ ਐਫ਼ ਐਮ. ਦੇ ਹੋਸਟ ਅਤੇ ਨਿਊਜ਼ ਡਾਇਰੈਕਟਰ ਰਿਸ਼ੀ ਨਾਗਰ ਨੇ ਇਸ ਮੌਕੇ ਮੰਚ ਸੰਚਾਲਨ ਕੀਤਾ। ਸਾਬਕਾ ਮੰਤਰੀ ਮਨਮੀਤ ਸਿੰਘ ਭੁੱਲਰ ਦੇ ਪਿਤਾ ਬਲਜਿੰਦਰ ਸਿੰਘ ਭੁੱਲਰ, ਸਾਬਕਾ ਐਮæਐਲ਼ਏæ ਸ਼ਿਰਾਜ਼ ਸ਼ਰੀਫ, ਐਮæਪੀæ ਦਰਸ਼ਨ ਕੰਗ ਅਤੇ ਅਨੇਕ ਪਤਵੰਤੇ ਵੀ ਇਸ ਮੌਕੇ ਹਾਜ਼ਰ ਸਨ। ਬਾਦ ਵਿੱਚ ਚਾਰੇ ਬੁਲਾਰਿਆਂ ਅਤੇ ਹੋਸਟ ਰਿਸ਼ੀ ਨਾਗਰ ਨੂੰ ਕਿਤਾਬਾਂ ਦੇ ਸੈੱਟ ਭੇਂਟ ਕੀਤੇ ਗਏ। ਮਜੀਦ ਅਹਿਮਦ ਨੇ ਸਾਰਿਆਂ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਦੇ ਸਫਲ ਸੰਚਾਲਨ ਲਈ ਖਾਲਿਦ ਚੌਧਰੀ, ਨਈਮ ਬਸ਼ੀਰ ਚੌਧਰੀ ਦੇ ਨਾਲ ਨਾਲ ਵਲੰਟੀਅਰਾਂ ਦੇ ਅਣਥੱਕ ਸਹਿਯੋਗ ਲਈ ਵੀ ਉਹਨਾਂ ਦਾ ਸ਼ੁਕਰੀਆ ਕੀਤਾ ਗਿਆ।

468 ad

Submit a Comment

Your email address will not be published. Required fields are marked *