ਹਕੂਮਤ ਵੱਲੋਂ ਮੁਲਾਕਾਤ ਨਾ ਕਰਨ ਦੇਣ ਦੀ ਬਦੌਲਤ ਕਾਹਨਸਿੰਘਵਾਲਾ ਨੇ ਜੇਲ੍ਹ ਵਿਚ ਭੁੱਖ ਹੜਤਾਲ ਸੁਰੂ ਕੀਤੀ

IMG-20151211-WA0052

ਫ਼ਤਹਿਗੜ੍ਹ ਸਾਹਿਬ, 12 ਦਸੰਬਰ (ਪੀ ਡੀ ਬਿਊਰੋ) “ਸ਼ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜੋ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਰਨਲ ਸਕੱਤਰ ਹਨ ਅਤੇ ਜਿਨ੍ਹਾਂ ਦੀ ਮੁਲਾਕਾਤ ਕਰਨ ਲਈ ਬੀਤੇ ਕੱਲ੍ਹ ਪਾਰਟੀ ਦੇ ਸੀਨੀਅਰ ਮੈਂਬਰ ਮੇਰੇ ਸਮੇਤ ਰੋਪੜ੍ਹ ਜੇæਲ੍ਹ ਵਿਚ ਮੁਲਾਕਾਤ ਕਰਨ ਗਏ ਸਨ, ਸਾਨੂੰ ਉਹਨਾਂ ਨਾਲ ਮੁਲਾਕਾਤ ਨਾ ਕਰਨ ਦੇਣ ਦੀ ਖ਼ਬਰ ਸੁਣਕੇ ਸ਼ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਰੋਪੜ੍ਹ ਜੇæਲ੍ਹ ਵਿਚ ਬੀਤੇ ਕੱਲ੍ਹ ਤੋਂ ਭੁੱਖ ਹੜਤਾਲ ਸੁਰੂ ਕਰ ਦਿੱਤੀ ਹੈ । ਜਿਸ ਨਾਲ ਸਾਡੇ ਵਿਧਾਨਿਕ ਹੱਕਾਂ ਉਤੇ ਜ਼ਬਰੀ ਡਾਕਾ ਮਾਰਿਆ ਗਿਆ ਹੈ । ਇਹ ਅਮਲ ਸਿੱਖ ਕੌਮ ਲਈ ਅਸਹਿ ਵੀ ਹਨ ਅਤੇ ਸਾਡੇ ਜ਼ਜਬਾਤਾਂ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵੀ ਹਨ । ਕਿਉਂਕਿ ਇਕ ਤਾਂ ਬਾਦਲ-ਬੀਜੇਪੀ ਹਕੂਮਤ ਨੇ ਸਰਬੱਤ ਖ਼ਾਲਸਾ ਵੱਲੋਂ ਨਿਯੁਕਤ ਕੀਤੇ ਗਏ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਅਤੇ ਸਰਬੱਤ ਖ਼ਾਲਸਾ ਦੇ ਪ੍ਰਬੰਧਕ ਕਮੇਟੀ ਦੇ ਮੈਬਰਾਨ ਅਤੇ ਸਾਡੀ ਪਾਰਟੀ ਦੇ ਅਹੁਦੇਦਾਰਾਂ ਉਤੇ ਝੂਠੇ, ਬæਗਾਵਤ ਅਤੇ ਦੇਸ਼ਧ੍ਰੋਹੀ ਦੇ ਕੇਸ ਦਰਜ ਕਰਕੇ ਪਹਿਲੋ ਹੀ ਵੱਡੀ ਜਿਆਦਤੀ ਕੀਤੀ ਹੈ । ਹੁਣ ਜਥੇਦਾਰ ਸਾਹਿਬਾਨ ਅਤੇ ਹੋਰਨਾਂ ਨਾਲ ਸਾਨੂੰ ਮੁਲਾਕਾਤਾਂ ਕਰਨ ਤੋ ਰੋਕ ਕੇ ਬਲਦੀ ਉਤੇ ਤੇਲ ਪਾਉਣ ਦਾ ਹੁਕਮਰਾਨ ਅਮਲ ਕਰ ਰਹੇ ਹਨ । ਜਿਸ ਦੇ ਨਤੀਜੇ ਕਦੀ ਵੀ ਹੁਕਮਰਾਨਾਂ ਲਈ ਅਤੇ ਇਥੋ ਦੇ ਅਮਨ-ਚੈਨ ਤੇ ਕਾਨੂੰਨੀ ਵਿਵਸਥਾਂ ਨੂੰ ਸਹੀ ਰੱਖਣ ਲਈ ਠੀਕ ਨਹੀਂ ਹੋਣਗੇ । ਇਸ ਦੇ ਨਿਕਲਣ ਵਾਲੇ ਨਤੀਜਿਆ ਲਈ ਵੀ ਬਾਦਲ-ਬੀਜੇਪੀ ਦੀ ਪੰਜਾਬ ਹਕੂਮਤ ਅਤੇ ਸੈਟਰ ਦੀ ਮੋਦੀ ਹਕੂਮਤ ਜ਼ਿੰਮੇਵਾਰ ਹੋਵੇਗੀ ।”
ਇਹ ਵਿਚਾਰ ਸ਼ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਪਾਰਟੀ ਦੇ ਮੁੱਖ ਦਫ਼ਤਰ ਤੋ ਮੀਡੀਏ ਤੇ ਅਖ਼ਬਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਅਤੇ ਹਿੰਦ ਹਕੂਮਤ ਤੇ ਪੰਜਾਬ ਹਕੂਮਤ ਵੱਲੋ ਕੀਤੇ ਜਾ ਰਹੇ ਗੈਰ-ਵਿਧਾਨਿਕ ਅਮਲਾਂ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਭਾਵੇ ਅਸੀਂ ਭੁੱਖ ਹੜਤਾਲ ਦੇ ਅਮਲ ਕਰਨ ਦੇ ਹੱਕ ਵਿਚ ਨਹੀਂ ਹਾਂ, ਪਰ ਜਦੋ ਹਕੂਮਤਾਂ, ਪੁਲਿਸ ਤੇ ਸਿਵਲ ਅਧਿਕਾਰੀ ਇਥੋ ਦੇ ਨਾਗਰਿਕਾਂ ਨਾਲ ਤੇ ਸਾਡੀ ਪਾਰਟੀ ਦੇ ਅਹੁਦੇਦਾਰਾਂ ਨਾਲ ਤਾਨਾਸ਼ਾਹੀ ਸੋਚ ਅਧੀਨ ਬੇਇਨਸਾਫ਼ੀਆਂ ਅਤੇ ਜ਼ਬਰ-ਜੁਲਮ ਕਰਦੇ ਹਨ ਅਤੇ ਜੇਲ੍ਹਾਂ ਵਿਚ ਬੰਦੀ ਅਹੁਦੇਦਾਰਾਂ ਅਤੇ ਮੈਬਰਾਂ ਨੂੰ ਉਹਨਾਂ ਦੇ ਸੰਬੰਧੀਆਂ ਅਤੇ ਪਾਰਟੀ ਅਹੁਦੇਦਾਰਾਂ ਨੂੰ ਮਿਲਣ ਉਤੇ ਪਾਬੰਦੀਆਂ ਲਗਾ ਦਿੰਦੇ ਹਨ, ਤਾਂ ਰੋਸ ਵੱਜੋ ਅਜਿਹਾ ਕਰਕੇ ਸਾਡੇ ਮੈਬਰ ਜਾਂ ਕੋਈ ਨਾਗਰਿਕ ਆਪਣੀ ਆਵਾਜ਼ ਨੂੰ ਦੁਨੀਆਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ । ਉਹਨਾਂ ਕਿਹਾ ਕਿ ਪਹਿਲੇ ਵੀ ਸ਼ ਸੂਰਤ ਸਿੰਘ ਖ਼ਾਲਸਾ ਵੱਲੋ ਜੇਲ੍ਹਾਂ ਵਿਚ ਸਜ਼ਾ ਪੂਰੀ ਕਰ ਚੁੱਕੇ ਬੰਦੀਆਂ ਦੀ ਰਿਹਾਈ ਲਈ ਨਿਰੰਤਰ ਲੰਮੇ ਸਮੇਂ ਤੋ ਭੁੱਖ ਹੜਤਾਲ ਜਾਰੀ ਹੈ । ਇਸ ਦੇ ਬਾਵਜੂਦ ਵੀ ਹਕੂਮਤਾਂ ਉਹਨਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਅਸਹਿ ਕਸਟ ਦੇ ਰਹੀਆਂ ਹਨ । ਅਜਿਹਾ ਕੁਝ ਉਚੇਚੇ ਤੌਰ ਤੇ ਸਿੱਖਾਂ ਨਾਲ ਹੀ ਬਾਦਲ-ਬੀਜੇਪੀ ਹਕੂਮਤ ਵੱਲੋਂ ਕੀਤਾ ਜਾ ਰਿਹਾ ਹੈ । ਜਿਸ ਨੂੰ ਬਿਲਕੁਲ ਵੀ ਸਹਿਣ ਨਹੀਂ ਕੀਤਾ ਜਾਵੇਗਾ । ਬਾਦਲ-ਬੀਜੇਪੀ ਹਕੂਮਤ ਦੀਆਂ ਇਹਨਾਂ ਗੈਰ-ਵਿਧਾਨਿਕ ਕਾਰਵਾਈਆਂ ਵਿਰੁੱਧ ਜੋ ਸਮੁੱਚੀ ਸਿੱਖ ਕੌਮ ਵੱਲੋ 15 ਦਸੰਬਰ ਨੂੰ ਬਰਗਾੜੀ ਵਿਖੇ ਸ਼ਹੀਦ ਸਿੰਘਾਂ ਅਤੇ ਗੁਰੂ ਸਾਹਿਬ ਜੀ ਦੇ ਹੋਏ ਅਪਮਾਨ ਨੂੰ ਮੁੱਖ ਰੱਖਕੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾ ਰਹੇ ਹਨ, ਉਸ ਭੋਗ ਸਮਾਗਮ ਸਮੇਂ ਸਿੱਖ ਕੌਮ ਵੱਲੋਂ ਸਮੁੱਚੀਆਂ ਜਥੇਬੰਦੀਆਂ ਦੇ ਸਹਿਯੋਗ ਨਾਲ ਅਗਲਾ ਐਕਸ਼ਨ ਪ੍ਰੋਗਰਾਮ ਸਰਕਾਰ ਵਿਰੁੱਧ ਐਲਾਨਿਆ ਜਾਵੇਗਾ । ਇਸ ਲਈ ਅਸੀਂ ਸਮੁੱਚੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ 15 ਦਸੰਬਰ ਨੂੰ ਬਰਗਾੜੀ ਵਿਖੇ ਵੱਡੀ ਗਿਣਤੀ ਵਿਚ ਸਮੂਲੀਅਤ ਕਰਨ ।

468 ad

Submit a Comment

Your email address will not be published. Required fields are marked *