ਸੱਤਾ ਵਿਚ ਆਏ ਤਾਂ ਬਿਜਲੀ ਬਿਲਾਂ ਤੋਂ ਐਚ ਐਸ ਟੀ ਚੁੱਕ ਦਿਆਂਗੇ- ਐਂਡਰਾ ਹੋਰਵੈਥ

ਥੰਡਰ ਬੇਅ, ਉਨਟਾਰੀਓ- ਚੋਣਾਂ ਦਾ ਦਿਨ ਅਤੇ ਵਾਅਦਿਆਂ ਦੀ ਭਰਮਾਰ ਹੁੰਦੀ ਹੀ ਹੈ। ਇਸ ਲੜੀ ਵਿਚ ਅੱਜ ਐਨ ਡੀ ਪੀ ਨੇ ਇਕ ਹੋਰ ਕਦਮ ਅੱਗੇ ਵਧਦਿਆਂ ਹੁਣ ਬਿਜਲੀ ਦੇ NDP Promiceਬਿਲਾਂ ਨੂੰ ਨਿਸ਼ਾਨਾ ਬਣਾਇਆ ਹੈ। ਐਨ ਡੀ ਪੀ ਲੀਡਰ ਐਂਡਰਾ ਹੋਰਵੈਥ ਨੇ ਅੱਜ ਐਲਾਨ ਕੀਤਾ ਕਿ ਜੇਕਰ ਉਹਨਾਂ ਦੀ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਉਹ ਬਿਜਲੀ ਦੇ ਬਿਲਾਂ ਤੋਂ ਪ੍ਰੇਸ਼ਾਨ ਲੋਕਾਂ ਨੂੰ ਭਾਰੀ ਰਾਹਤ ਦੇਣਗੇ। ਉਹਨਾਂ ਕਿਹਾ ਕਿ ਲਿਬਰਲ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਕਾਰਨ ਸੂਬੇ ਦੇ ਲੋਕੀ ਬਿਜਲੀ ਦੇ ਵਧਦੇ ਬਿਲਾਂ ਦਾ ਭਾਰ ਸਹਿਣ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ ਬਿਜਲੀ ਦੇ ਬਿਲਾਂ ਤੋਂ ਸੂਬਾ ਸਰਕਾਰ ਦਾ ਬਣਦਾ ਐਚ ਐਸ ਟੀ ਚੁੱਕ ਦੇਵੇਗੀ ਅਤੇ ਹਰੇਕ ਵਿਅਕਤੀ ਨੂੰ 120 ਡਾਲਰ ਦੇ ਕਰੀਬ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਇਹ ਨੀਤੀ 2016 ਵਿਚ ਲਾਗੂ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸੂਬੇ ਵਿਚ ਦੋ ਨਵੇਂ ਪਰਮਾਣੂ ਪਲਾਂਟ ਲਗਾਏ ਜਾਣਗੇ ਤਾਂ ਜੋ ਬਿਜਲੀ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾ ਸਕਣ।

468 ad