ਸੱਤਾ ਵਿਚ ਆਏ ਤਾਂ ਪਬਲਿਕ ਸੈਕਟਰ ਦੀਆਂ 1 ਲੱਖ ਨੌਕਰੀਆਂ ਘਟਾ ਦਿਆਂਗੇ- ਟਿਮ ਹੂਡਾਕ

ਬਾਰੇ, ਉਨਟਾਰੀਓ- ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਲੀਡਰ ਸ੍ਰੀ ਟਿਮ ਹੂਡਾਕ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਪਬਲਿਕ ਸੈਕਟਰ ਦੀਆਂ 1 ਲੱਖ ਨੌਕਰੀਆਂ ਘਟਾ ਦੇਣਗੇ ਅਤੇ ਪ੍ਰਾਈਵੇਟ ਸੈਕਟਰ ਵਿਚ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨਗੇ। ਉਹਨਾਂ ਕਿਹਾ ਕਿ ਪਬਲਿਕ ਸੈਕਟਰ ਦੀਆਂ ਨੌਕਰੀਆਂ ਨਾਲ Tim Hudakਸਰਕਾਰ ਉਤੇ ਵਿੱਤੀ ਦਬਾਅ ਘਟੇਗਾ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਦੀ ਸਰਕਾਰ 2016 ਵਿਚ ਬਜਟੀ ਘਾਟਾ ਖਤਮ ਕਰੇਗੀ, ਜਦਕਿ ਲਿਬਰਲ ਇਹ ਵਾਅਦਾ 2017 ਵਿਚ ਕਰ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਉਹ ਪ੍ਰੀਮੀਅਰ ਬਣੇ ਤਾਂ ਸੂਬੇ ਵਿਚ ਇਕ ਮਿਲੀਅਨ ਰੁਜ਼ਗਾਰ ਪੈਦਾ ਕਰਨ ਦੀ 8 ਸਾਲਾ ਯੋਜਨਾ ਲਾਗੂ ਕਰਨਗੇ। Aਹਨਾਂ ਕਿਹਾ ਕਿ ਇਹ ਕੋਈ ਸੌਖਾ ਕੰਮ ਨਹੀਂ ਅਤੇ ਨਾ ਹੀ ਮਜ਼ਾਕ ਹੈ, ਪਰ ਉਹ ਇਹ ਕਰਕੇ ਦਿਖਾਉਣਗੇ। ਉਹਨਾਂ ਕਿਹਾ ਕਿ ਜੇਕਰ ਤੁਸੀਂ 1 ਲੱਖ ਸਰਕਾਰੀ ਕਰਮਚਾਰੀ ਘਟਾਉਂਦੇ ਹੋ ਤਾਂ ਇਕ ਮਿਲੀਅਨ ਨਵੇਂ ਰੁਜ਼ਗਾਰ ਪ੍ਰਾਈਵੇਟ ਸੈਕਟਰ ਵਿਚ ਪੈਦਾ ਕਰ ਸਕਦੇ ਹੋ। ਉਹਨਾਂ ਕਿਹਾ ਕਿ ਉਹ ਪਬਲਿਕ ਸੈਕਟਰ ਵਿਚ 10 ਫੀਸਦੀ ਕਰਮਚਾਰੀਆਂ ਦੀ ਛਾਂਟੀ ਕਰਕੇ ਸਰਕਾਰ ਉਤੇ ਦਬਾਅ ਘਟਾਉਣਗੇ ਅਤੇ ਬਿਊਰੋਕ੍ਰੇਸੀ ਦਾ ਆਕਾਰ ਘਟਾਉਣਗੇ। ਉਹਨਾਂ ਕਿਹਾ ਕਿ ਕਟੌਤੀਆਂ ਦਾ ਅਸਰ ਨਰਸਾਂ, ਡਾਕਟਰਾਂ ਅਤੇ ਪੁਲਿਸ ਉਤੇ ਨਹੀਂ ਪਵੇਗਾ।

468 ad