ਸੰਸਾਰ ਪ੍ਰਸਿੱਧ ਕਾਮਿਕ ਬੁੱਕ ਕਲਾਕਾਰ ਡਰਾਈਡਨ ਕੁੱਕ ਦਾ ਦਿਹਾਂਤ

11ਟੋਰਾਂਟੋ, 16 ਮਈ ( ਪੀ ਡੀ ਬੇਉਰੋ ) ਸੰਸਾਰ ਪ੍ਰਸਿੱਧ ਕਾਮਿਕ ਬੁੱਕ (ਹਾਸ ਰਸ ਭਰਪੂਰ ਕਿਤਾਬਾਂ) ਕਲਾਕਾਰ ਡਰਾਈਡਨ ਕੁੱਕ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮੌਤ ਬਾਰੇ ਪੁਸ਼ਟੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਕੀਤੀ ਹੈ। ਡਰਾਈਡਨ 53 ਸਾਲਾਂ ਦੇ ਸਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ। ਕੁੱਕ ਦਾ ਜਨਮ ਟੋਰਾਂਟੋ ‘ਚ ਹੋਇਆ ਸੀ ਅਤੇ ਪਿਛਲੇ ਕਾਫ਼ੀ ਸਾਲਾਂ ਤੋਂ ਉਹ ਨੋਵਾ ਸ਼ਕੋਸ਼ੀਆ ‘ਚ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ।
ਕੁੱਕ ਦਾ ਕਾਮਿਕ ਬੁੱਕਸ ਦੀ ਦੁਨੀਆ ‘ਚ ਸਫ਼ਰ ਕੋਈ ਅਸਾਨ ਨਹੀਂ ਸੀ। ਉਸ ਨੇ ਕਈ ਮੁਸ਼ਕਲਾਂ ਤੋਂ ਬਾਅਦ ਇਸ ਖੇਤਰ ‘ਚ ਆਪਣੀ ਵੱਖਰੀ ਪਛਾਣ ਬਣਾਈ ਸੀ। ਸਾਲ 1985 ‘ਚ ਕੁੱਕ ਨੇ ਆਪਣੀ ਪਹਿਲੀ ਕਾਮਿਕ ਬੁੱਕ ਪ੍ਰਕਾਸ਼ਿਤ ਕੀਤੀ ਪਰ ਆਰਥਿਕ ਤੰਗੀਆਂ ਨੇ ਉਸ ਨੂੰ ਕੈਨੇਡਾ ਦੇ ਕਈ ਰਸਾਲਿਆਂ ‘ਚ ਇੱਕ ਨਿਰਦੇਸ਼ਕ ਅਤੇ ਗ੍ਰਾਫਿਕ ਡਿਜ਼ਾਈਨਰ ਦੇ ਰੂਪ ‘ਚ ਕੰਮ ਕਰਨ ਲਈ ਮਜ਼ਬੂਰ ਕਰ ਦਿੱਤਾ। ਇਸ ਤੋਂ ਬਾਅਦ ਵੀ ਕੁੱਕ ਨੇ ਹਾਰ ਨਹੀਂ ਮੰਨੀ ਅਤੇ 90 ਦੇ ਦਹਾਕੇ ‘ਚ ਉਸ ਨੇ ਵਾਰਨਰ ਬ੍ਰਦਰਜ਼ ਨਾਲ ਕੰਮ ਕਰਨਾ ਸ਼ੁਰੂ ਕੀਤਾ। ਇੱਥੇ ਉਸ ਨੇ ਕਾਰਟੂਨਾਂ ਨਾਲ ਸੰਬੰਧਤ ਕਈ ਪ੍ਰੋਗਰਾਮਾਂ ਜਿਵੇਂ ਕਿ ‘ਬੈਟਮੈਨ : ਦ ਐਨੀਮੇਟਡ ਸੀਰੀਜ਼’, ‘ਸੁਪਰਮੈਨ : ਦ ਐਨੀਮੇਟਡ ਸੀਰੀਜ਼’ ਅਤੇ ‘ਮੈਨ ਇਨ ਬਲੈਕ : ਦ ਸੀਰੀਜ਼’ ‘ਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਸਾਲ 2000 ‘ਚ ਉਸ ਨੇ ਇੱਕ ਵਾਰ ਫਿਰ ਤੋਂ ਕਾਮਿਕ ਬੁੱਕਸ ਵੱਲ ਰੁਖ਼ ਕੀਤਾ ਅਤੇ ਡੀ. ਸੀ. ਕਾਮਿਸ ਲਈ ਉਸ ਨੇ ਕੰਮ ਕਰਨਾ ਸ਼ੁਰੂ ਕੀਤਾ। ਡੀ. ਸੀ. ਕਾਮਿਸ ‘ਚ ਪਾਏ ਆਪਣੇ ਵਿਲੱਖਣ ਯੋਗਦਾਨ ਕਾਰਨ ਉਹ ਦੋ ਵਾਰ ‘ਈਜ਼ਨਰ ਐਵਾਰਡ’ ਜਿੱਤ ਚੁੱਕੇ ਹਨ।

468 ad

Submit a Comment

Your email address will not be published. Required fields are marked *