ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੇ ਹੋਏ ਕਤਲਾਨਾਂ ਹਮਲੇ ਦੀ ਅਕਾਲੀ ਦਲ ਅੰਮ੍ਰਿਤਸਰ ਵਲੋ ਸਖ਼ਤ ਸ਼ਬਦਾਂ ਵਿੱਚ ਨਿਖੇਧੀ

1

– ਸ਼੍ਰ ਸਿਮਰਨਜੀਤ ਸਿੰਘ ਮਾਨ ਨੇ ਇਸ ਸਾਰੀ ਘਟਨਾ ਸਬੰਧੀ ਉਚ ਪੱਧਰੀ ਜਾਂਚ ਦੀ ਕੀਤੀ ਮੰਗ
ਫਰੀਦਕੋਟ , 18 ਮਈ (ਜਗਦੀਸ਼ ਕੁਮਾਰ ਬਾਂਬਾ ) ਬੀਤੇ ਕੱਲ ਲੁਧਿਆਣਾ ਨੇੜੇ ਉਘੇ ਸਿੱਖ ਪ੍ਰਚਾਰਕ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਉਪਰ ਹੋਏ ਕਤਲਾਨਾਂ ਹਮਲਾ ਹੋਇਆ,ਜਿਸ ਵਿਚ ਉਹਨਾਂ ਦੇ ਇੱਕ ਸਾਥੀ ਦੀ ਮੌਤ ਵੀ ਹੋ ਗਈ ਹੈ, ਇਹ ਬਹੁਤ ਹੀ ਕਾਈਰਾਨਾਂ ਅਤੇ ਅਤਿ ਨਿੰਦਣਯੋਗ ਘਟਨਾਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜੋਰਦਾਰ ਸ਼ਬਦਾਂ ਵਿੱਚ ਇਸ ਦੀ ਨਿਖੇਧੀ ਕਰਦਾ ਹੈ। ਇਸ ਸਬੰਧੀ ਪਹਿਰੇਦਾਰ ਨਾਲ ਗੱਲਬਾਤ ਕਰਦਿਆ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਜਰਨਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ , ਕਨੇਡਾ ਤੋ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਦੁਬਈ ਤੋ ਪ੍ਰਧਾਨ ਭਾਈ ਅਵਤਾਰ ਸਿੰਘ ਚੱਕ ਨੇ ਕਿਹਾ ਕੇ ਕੁੱਝ ਲੁਕਵੀਆਂ ਸ਼ਕਤੀਆਂ ਜਾਣਬੁੱਝ ਕੇ ਸਿੱਖ ਕੌਮ ਵਿਚ ਭਰਾ ਮਾਰੂ ਜੰਗ ਕਰਵਾਉਣਾ ਚਾਹੁੰਦੀ ਹੈ, ਜਿਸਦੇ ਤਹਿਤ ਇਹ ਹਮਲਾ ਕੀਤਾ ਜਾਪਦਾ ਹੈ। ਇਸ ਦੁੱਖ ਦੀ ਘੜੀ ਜਿਸ ਵਿਚ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਸਾਥੀ ਦੀ ਜਾਨ ਚਲੀ ਗਈ ਹੈ, ਸਮੁੱਚੀ ਸਿੱਖ ਕੌਮ ਇੱਕਮੁੱਠ ਹੋ ਕੇ ਭਾਈ ਰਣਜੀਤ ਸਿੰਘ ਨਾਲ ਖੜੀ ਹੈ ਅਤੇ ਉਹਨਾਂ ਕਿਹਾ ਕਿ ਦੇਸ਼ ਵਿਦੇਸ਼ ਵਿਚ ਵਸਦੇ ਸਿੱਖ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਸਿੱਖਾਂ ਨੂੰ ਪਾਟੋਧਾੜ ਕਰਕੇ ਪੰਜਾਬ ਦੀ ਅਮਨ ਸ਼ਾਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਸ਼ਕਤੀਆਂ ਕਦੇ ਵੀ ਕਾਮਯਾਬ ਨਹੀ ਹੋਣਗੀਆਂ ।

ਕਨੇਡਾ ਦੇ ਪ੍ਰਧਾਨ ਹੰਸਰਾ ਨੇ ਕਿਹਾ ਕਿ ਇਹ ਹਮਲਾ ਇਕ ਸੋਚੀ ਸਮਝੀ ਸਾਜਿਸ਼ ਨਾਲ ਕੀਤਾ ਗਿਆਂ ਹਮਲਾ ਹੈ,ਇਸ ਵਿੱਚ ਸਰਕਾਰ ਦੀ ਪੂਰੀ ਤਰਾਂ ਮਿਲੀ ਭੁਗਤ ਤੋ ਇੰਨਕਾਰ ਨਹੀ ਕੀਤਾਂ ਜਾ ਸਕਦਾ,ਇਸ ਹਮਲੇ ਵਿੱਚ ਅਗ਼ਰ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਕੁੱਝ ਹੋ ਜਾਂਦਾ ਫਿਰ ਪੰਜਾਬ ਦੇ ਹਾਲਤ ਪੂਰੀ ਤਰਾਂ ਵਿਗੜ ਸਕਦੇ ਸਨ, ਇਸ ਕਰਕੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਿਹਨਾਂ ਕੋਲ ਸੁਰੱਖਿਆਂ ਦਾ ਮਹਿਕਮਾ ਵੀ ਹੈ ਉਹਨਾਂ ਨੂੰ ਆਪਣੇ ਅੋਹੁਦੇ ਤੋ ਤਰੁੰਤ ਅਸਤੀਫ਼ਾਂ ਦੇ ਦੇਣਾ ਚਾਹੀਦਾ ਹੈ। ਭਾਈ ਚੱਕ ਦੁਬਈ ਦੇ ਪ੍ਰਧਾਨ ਨੇ ਕਿਹਾ ਕਿ ਇਹ ਹਮਲਾ ਇੱਕਲੇ ਸੰਤ ਢੱਡਰੀਆਂ ਵਾਲਿਆਂ ਤੇ ਨਹੀ ਹੈ ਬਲਕਿ ਇਹ ਹਮਲਾ ਹਰ ਉਸ ਸਿੱਖ ਤੇ ਹੈ ਜੋ ਸੱਚ ਤੇ ਪਹਿਰਾ ਦਿੰਦਾ ਹੋਇਆ ਬ੍ਰਾਹਮਣਵਾਦੀ ਤਾਕਤਾਂ ਅੱਗੇ ਝੁਕਣ ਦੀ ਬਜਾਇ ਹਿੱਕ ਤਾਣ ਕੇ ਖੜਦਾ ਹੈ। ਇਸ ਮੌਕੇ ਸ਼੍ਰ ਸਿਮਰਨਜੀਤ ਸਿੰਘ ਮਾਨ ਜੋ ਕਿ ਅੱਜਕੱਲ ਵਿਦੇਸ਼ ਦੌਰੇ ਤੇ ਹਨ ਉਹਨਾਂ ਪਹਿਰੇਦਾਰ ਨਾਲ ਵਿਸ਼ੇਸ਼ ਗੱਲ ਕਰਦਿਆਂ ਕਿਹਾ ਕਿ ਜੋ ਵੀ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਘਟਨਾਂ ਵਾਪਰੀ ਹੈ, ਉਸ ਦਾ ਉਹਨਾਂ ਨੂੰ ਇੰਗਲੈਂਡ ਬੈਠੇ ਵੀ ਬਹੁਤ ਦੁੱਖ ਲੱਗਾ ਹੈ, ਜਿਸ ਨੇ ਵੀ ਇਹ ਘਟਨਾ ਨੂੰ ਇੰਜਾਮ ਦਿੱਤਾ ਹੈ, ਉਸ ਦੀ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।

468 ad

Submit a Comment

Your email address will not be published. Required fields are marked *