ਸੰਤ ਢੱਡਰੀਆਂ ਵਾਲੇ ”ਤੇ ਹਮਲਾ ਬਾਦਲ ਸਰਕਾਰ ਦੀ ਅਗਨੀ ਪ੍ਰੀਖਿਆ !

19ਲੁਧਿਆਣਾ, 21 ਮਈ ( ਜਗਦੀਸ਼ ਬਾਮਬਾ ) ਬੀਤੇ ਦਿਨੀਂ ਲੁਧਿਆਣਾ ਦੀ ਸਾਊਥ ਸਿਟੀ ਨੇੜੇ ਉੱਘੇ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕਾਫਿਲੇ ‘ਤੇ ਹੋਏ ਕਾਤਲਾਨਾ ਹਮਲੇ ਤੇ ਇਸ ਹਮਲੇ ਵਿਚ ਸੰਤ ਬਾਬਾ ਭੁਪਿੰਦਰ ਸਿੰਘ ਦਾ ਕਤਲ ਹੋਣਾ ਤੇ 7 ਹੋਰਨਾਂ ਵੱਲੋਂ ਲੁਕ ਕੇ ਜਾਨ ਬਚਾਉਣ ਦੀ ਖ਼ਬਰ ਨਾਲ ਦੇਸ਼-ਵਿਦੇਸ਼ ਵਿਚ ਇਕ ਥਰੱਥਲੀ ਮਚੀ ਹੋਈ ਹੈ। ਹਰ ਰੋਜ਼ ਅਖ਼ਬਾਰਾਂ ‘ਚ ਇਸ ਕਾਤਲਾਨੇ ਹਮਲੇ ਦੀਆਂ ਜਿਉਂ-ਜਿਉਂ ਪਰਤਾਂ ਖੁੱਲ੍ਹਣੀਆਂ ਸ਼ੁਰੂ ਹੋਈਆਂ, ਉਨ੍ਹਾਂ ਨੂੰ ਲੈ ਕੇ ਜਿੰਨੇ ਮੂੰਹ ਓਨੀਆਂ ਗੱਲਾਂ ਜਨਮ ਲੈ ਰਹੀਆਂ ਹਨ। ਮੁੱਢਲੀ ਛਾਣਬੀਣ ‘ਚ ਜੋ ਮੀਡੀਆ ਵਿਚ ਇਕ ਟਕਸਾਲ ਦੇ ਮੁਖੀ ਦਾ ਨਾਂ ਬੋਲਣ ਲੱਗ ਪਿਆ ਹੈ, ਉਸਨੂੰ ਲੈ ਕੇ ਧਾਰਮਿਕ ਤੇ ਰਾਜਸੀ ਹਲਕਿਆਂ ‘ਚ ਇਕ ਨਵੀਂ ਚਰਚਾ ਛਿੜ ਚੁੱਕੀ ਹੈ। ਇਸ ਕਾਤਲਾਨਾ ਹਮਲੇ ਦਾ ਸੱਚ ਨੰਗਾ ਕਰਨ ਲਈ ਭਾਵੇਂ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੰਤ ਢੱਡਰੀਆਂ ਵਾਲਿਆਂ ਨਾਲ ਮੀਟਿੰਗ ਕਰਕੇ ਸੱਚ ਸਾਹਮਣੇ ਲਿਆਉਣ ਦੀ ਗੱਲ ਆਖੀ ਹੈ ਪਰ ਸੰਤਾਂ ਵੱਲੋਂ ਸਰਕਾਰ ਨੂੰ ਕੁਝ ਦਿਨਾਂ ਦਾ ਸਮਾਂ ਦੇ ਕੇ ਇਸ ਹਮਲੇ ਦੀ ਸਾਜ਼ਿਸ਼ ਰਚਣ ਵਾਲਿਆਂ ਦੇ ਚਿਹਰੇ ਨੰਗੇ ਕਰਨ ਦੀ ਗੱਲ ਆਖੀ ਹੈ। ਉਸਨੂੰ ਲੈ ਕੇ ਸਰਕਾਰ ਅਤੇ ਪੁਲਸ ਅੱਜ ਕੱਲ ਮੁਸਤੈਦੀ ਨਾਲ ਕਦਮ ਪੁੱਟ ਰਹੀ ਹੈ, ਇਸ ਹਮਲੇ ਪਿੱਛੇ ਜੋ ਨਾਂ ਸਾਹਮਣ ੇਆ ਰਹੇ ਹਨ, ਜੇਕਰ ਉਹ ਸੱਚਮੁਚ ਸੱਚ ਹੋਏ ਤਾਂ ਸਰਕਾਰ ਲਈ ਇਕ ਵੱਡੀ ਅਗਨੀ ਪ੍ਰੀਖਿਆ ਹੋਵੇਗੀ, ਕਿਉਂਕਿ ਦੋਵੇਂ ਧਿਰਾਂ ਦਾ ਸਿੱਖ ਸੰਗਤ ‘ਚ ਵੱਡਾ ਵੱਕਾਰ ਹੈ। ਭਾਵੇਂ ਧਾਰਮਿਕ ਹਲਕਿਆਂ ਤੇ ਸੰਤਾਂ ਦੇ ਪੈਰੋਕਾਰ ਸੰਤ ਢੱਡਰੀਆਂ ਦੇ ਅਗਲੇ ਹੁਕਮ ਦੀ ਉਡੀਕ ‘ਚ ਬੈਠੇ ਹਨ ਪਰ ਜਾਣਕਾਰਾਂ ਨੇ ਦੱਸਿਆ ਕਿ ਸੰਤ ਢੱਡਰੀਆਂ ਵਾਲੇ ਸਰਕਾਰ ਤੇ ਪੁਲਸ ਤੋਂ ਸੱਚਾਈ ਜਾਣਨ ਤੇ ਇਸ ਕਾਂਡ ਦੇ ਰਚਣਹਾਰੇ ਨੂੰ ਜਗ ਜ਼ਾਹਿਰ ਕੀਤੇ ਬਿਨਾਂ ਪਿੱਛੇ ਨਹੀਂ ਹਟਣਗੇ। ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਾਂ ਹੁਣ ਬੋਨਸ ਦੀ ਜ਼ਿੰਦਗੀ ਜੀਅ ਰਹੇ ਹਨ, ਜਦੋਂ ਕਿ ਉਨ੍ਹਾਂ ਦੀ ਮੌਤ ਨੂੰ ਉਨ੍ਹਾਂ ਦੇ ਸਾਥੀ ਸੰਤ ਭੁਪਿੰਦਰ ਸਿੰਘ ਨੇ ਆਪਣੀ ਸ਼ਹੀਦੀ ਦੇ ਕੇ ਉਨ੍ਹਾਂ ਨੂੰ ਬਚਾ ਲਿਆ ਹੈ। ਜਾਣਕਾਰਾਂ ਦਾ ਕਹਿਣਾ ਹੈ ਭਾਵੇਂ ਸਰਕਾਰ ਤੇ ਪੁਲਸ ਇਸ ਹਮਲੇ ਦੀ ਤਹਿ ਤਕ ਜਾਣ ਵਿਚ ਲੱਗੀ ਹੋਈ ਹੈ ਪਰ ਦੋ ਮਹੀਨੇ ਪਹਿਲਾਂ ਨਾਮਧਾਰੀ ਸੰਪਰਦਾਇ ਦੀ ਮਾਤਾ ਚੰਦ ਕੌਰ ਦਾ ਦਿਨ ਦਿਹਾੜੇ ਕੀਤਾ ਕਤਲ ਅਤੇ ਉਸ ‘ਤੇ ਹੁਣ ਤਕ ਪਿਆ ਪਰਦਾ ਸਰਕਾਰ ਤੇ ਪੁਲਸ ‘ਤੇ ਸਵਾਲ ਖੜ੍ਹੇ ਕਰਦਾ ਹੈ। ਹੁਣ ਸੰਤਾਂ ‘ਤੇ ਹੋਏ ਹਮਲੇ ਤੇ ਵਾਲ-ਵਾਲ ਬਚੇ ਸੰਤ ਉਸ ਕਾਂਢ ਨੂੰ ਨੰਗਾ ਕਰਨ ਲਈ ਹੇਠਲੇ ਪੱਧਰ ‘ਤੇ ਜੁਟੇ ਹੋਏ ਹਨ ਅਤੇ ਉਨ੍ਹਾਂ ਦੇ ਪੈਰੋਕਾਰ ਵੀ ਉਨ੍ਹਾਂ ਦਾ ਸਾਥ ਦੇ ਰਹੇ ਹਨ। ਬਾਕੀ ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਲਈ ਇਹ ਅਗਨੀ ਪ੍ਰੀਖਿਆ ਬਣੇ ਮਾਮਲੇ ਤੋਂ ਪੁਲਸ ਕਦੋਂ ਪਰਦਾ ਚੁੱਕਦੀ ਹੈ ਅਤੇ ਦੋਸ਼ੀਆਂ ਦੇ ਚਿਹਰੇ ਕਦੋਂ ਨੰਗੇ ਕਰਦੀ ਹੈ।

468 ad

Submit a Comment

Your email address will not be published. Required fields are marked *