ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲੇ ਦੇ ਜਨਮ ਦਿਹਾੜੇ ਤੇ ਫਤਹਿਗੜ ਸਾਹਿਬ ਜਰੂਰ ਹਾਜਿਰੀ ਭਰੀ ਜਾਏ: ਲਾਹੋਰਿਆ, ਰਤਨਦੀਪ, ਭਿਓਰਾ, ਸੁੱਖੀ, ਭੁਤਨਾ, ਮਿੰਟੂ ਅਤੇ ਤਾਰਾ


ਨਵੀਂ ਦਿੱਲੀ ੯ ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਵੀਹਵੀੰ ਸਦੀ ਦੇ ਮਹਾਨ ਸਿੱਖ ਸੂਰਬੀਰ ਯੋਧੇ ਜਰਨੈਲਾਂ ਦੇ ਜਰਨੈਲ ਦਮਦਮੀ ਟਕਸਾਲ ਦੇ ੧੪ ਵੇੰ ਮੁੱਖੀ ਬਾਬਾ-ਏ ਕੌਮ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾੰ ਵਾਲ਼ਿਆਂ ਦਾ ਜਨਮ ਦਿਹਾੜਾ ਭਾਵੇਂ ੨ ਜੂਨ ੧੯੪੭ ਦਾ ਹੈ ਪਰ ਇਹ ਵੀ ਸੱਚ ਹੈ ਇੱਕ ਉਹ ਵੀ ਸਮਾ ਆਇਆ ਸੀ ਜਦੋਂ ਸਮੇਂ ਦੀਆ ਜ਼ਾਲਮ ਸਰਕਾਰਾਂ ਵਲੋ ਮਹਾਂਪੁਰਖਾ ਦੇ ਨਾਮ ਤੇ ਕੋਈ ਵੀ ਸਮਾਗਮ ਕਰਨ ਉੱਤੇ ਵੀ ਪਾਬੰਦੀ ਲਾ ਦਿੱਤੀ ਜਾਂਦੀ ਸੀ ਅਤੇ ਸਾਡੇ ਆਪਣੇ ਵੀ ਉਸ ਸਮੇਂ ਸੰਤਾ ਦੀ ਕੁਰਬਾਨੀ ਅਤੇ ਲਾਸਾਨੀ ਸ਼ਹੀਦੀ ਨੂੰ ਮੰਨਣ ਲਈ ਤਿਆਰ ਨਹੀਂ ਹੁੰਦਾ ਉਸ ਸਮੇਂ ਸ਼੍ਰੌਮਣੀ ਅਕਾਲੀ ਦਲ (ਸ਼੍ਰੀ ਅੰਮ੍ਰਿਤਸਰ) ਦੇ ਪ੍ਰਧਾਨ ਸ ਸਿਮਰਨਜੀਤ ਸਿੰਘ ਮਾਨ ਨੇ ਫੈਸਲਾ ਕੀਤਾ ਕਿ ਉਸ ਮਹਾਂਪੁਰਸ਼ ਦੀ ਸਿੱਖ ਕੌਮ ਲਈ ਅਜ਼ਾਦੀ ਵਾਲੀ ਸੋਚ ਨੂੰ ਨਾਂ ਮਰਨ ਦਿੱਤਾ ਜਾਵੇ । ਸ਼੍ਰੌਮਣੀ ਅਕਾਲੀ ਦਲ (ਸ਼੍ਰੀ ਅੰਮ੍ਰਿਤਸਰ) ਵਲੋਂ ਕੌਮ ਨੂੰ ਹੁਲਾਰਾ ਦੇਦੇਆਂ ਹੋਇਆ ਬੀਤੇ ਕੂਝ ਵਰਿਆਂ ਤੋਂ ਸੰਤ ਜਰਨੈਲ਼ ਸਿੰਘ ਭਿੰਡਰਾਵਾਲੇਆਂ ਦਾ ਜਨਮ ਦਿਹਾੜਾ ਮਨਾਣਾ ਸ਼ੁਰੂ ਕੀਤਾ ਸੀ ਜੋ ਕਿ ਹੁਣ ਤਕ ਚਲਦਾ ਆ ਰਿਹਾ ਹੈ ।
ਸਭ ਨੂੰ ਪਤਾ ਹੀ ਹੈ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਉਨ੍ਹਾਂ ਦੇ ਸਾਥੀ ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ, ਜਰਨਲ ਸੁਬੇਗ ਸਿੱਘ ਅਤੇ ਹੋਰ ਸਾਥੀਆ ਸਮੇਤ, ਜਿਨ੍ਹਾਂ ਨੇ ਕਿਸੇ ਵੀ ਮਿਲਟਰੀ ਜਾਂ ਅਕੈਡਮੀ ਤੋਂ ਕੋਈ ਟਰੇਨਿੰਗ ਨਹੀਂ ਲਈ ਸੀ ਅਤੇ ਨਾ ਹੀ ਉਹਨਾਂ ਕੋਲ ਇਹਨਾਂ ਤਿੰਨ ਮੁਲਕਾਂ ਦੀਆਂ ਫੌਜਾਂ ਦੇ ਬਰਾਬਰ ਆਧੁਨਿਕ ਹਥਿਆਰ ਅਤੇ ਸਾਧਨ ਸਨ ਉਸਦੇ ਬਾਵਜੂਦ ਵੀ ੭੨ ਘੰਟੇ ਤੱਕ ਸਿੱਖ ਜਰਨੈਲਾਂ ਨੇ ਦਰਬਾਰ ਸਾਹਿਬ ਦੀ ਰਖਿਆ ਕਰਦਿਆ ਹੋਇਆ ਵਿੱਚ ਫੌਜ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ।
ਹਿੰਦੁਸਤਾਨ ਦੀ ਵੱਖ ਵੱਖ ਜੇਲ੍ਹਾਂ ਵਿਚ ਸਿੱਖ ਸਿਆਸੀ ਬੰਦੀ ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਦਿਆ ਸਿੰਘ ਲਾਹੋਰਿਆ, ਭਾਈ ਰਤਨਦੀਪ ਸਿੰਘ (ਬੀਟੀਕੇਐਫ), ਭਾਈ ਹਰਮਿੰਦਰ ਸਿੰਘ ਮਿੰਟੂ, ਭਾਈ ਬਲਵੀਰ ਸਿੰਘ ਭੂਤਨਾ, ਭਾਈ ਸੁੱਖਵਿੰਦਰ ਸਿੰਘ ਸੁੱਖੀ ਅਤੇ ਹੋਰ ਖਾੜਕੂ ਸਿੰਘਾਂ ਵਲੋਂ ਸ਼੍ਰੌਮਣੀ ਅਕਾਲੀ ਦਲ (ਸ਼੍ਰੀ ਅੰਮ੍ਰਿਤਸਰ) ਵਲੋਂ ਫਤਹਿਗੜ ਸਾਹਿਬ ਵਿਖੇ ਮਨਾਏ ਰਹੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਦੇ ਜਨਮ ਦਿਹਾੜੇ ਦੇ ਸੰਬੰਧ ਵਿਚ ਅਪੀਲ ਕਰਦਿਆਂ ਕਿਹਾ ਸਮੂਹ ਸਿੱਖ ਧਾਰਮਿਕ, ਰਾਜਸੀ, ਪੰਥਕ, ਫੈਡਰੇਸ਼ਨ, ਦਲ ਖਾਲਸਾ, ਨਿਹੰਗ ਜੱਥੇਬੰਦੀਆਂ ਅਤੇ ਟਕਸਾਲ ਨਾਲ ਜੁੜੇ ਸਮੂਹ ਧੜੇਆਂ ਨੂੰ ਆਪਸੀ ਮਿਲਵਰਤਨ ਕਰਦਿਆਂ ਹੋਇਆ ਇਸ ਸਮਾਗਮ ਵਿਚ ਅਪਣੇ ਲੀਡਰਾਂ ਅਤੇ ਵੱਧ ਤੋਂ ਵੱਧ ਵਰਕਰਾਂ ਨੂੰ ਨਾਲ ਲੈ ਕੇ ਹਾਜਿਰੀਆਂ ਭਰਨੀਆਂ ਚਾਹੀਦੀਆਂ ਹਨ ।

468 ad

Submit a Comment

Your email address will not be published. Required fields are marked *