ਸੰਤੋਖ ਨੇ ਜਲੰਧਰ ‘ਤੇ ਕਾਂਗਰਸ ਦੀ ਚੌਧਰ ਰੱਖੀ ਬਰਕਰਾਰ

**ਲੋਕ ਸਭਾ ਹਲਕੇ ‘ਚ 5435 ਵੋਟਰਾਂ ਨੇ ਕੀਤੀ ਨੋਟਾ ਦੀ ਵਰਤੋਂ**

ਲੋਕ ਸਭਾ ਹਲਕਾ ਜਲੰਧਰ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਡੀ. ਐੱਲ. ਆਰ. ਦਫ਼ਤਰ ਵਿਖੇ ਭਾਰੀ ਸੁਰੱਖਿਆ ਅਤੇ 3 ਆਬਜ਼ਰਵਰਾਂ ਦੀ ਦੇਖ-ਰੇਖ ਹੇਠ ਮੁਕੰਮਲ ਕੀਤਾ ਗਿਆ। ਗਿਣਤੀ ਉਪਰੰਤ ਕੁੱਲ ਪਈਆਂ 1040761 ਵੋਟਾਂ ਵਿਚੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ 380479, ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੁਖਵਿੰਦਰ ਸਿੰਘ ਕੋਟਲੀ ਨੂੰ 46914, ਪਵਨ ਕੁਮਾਰ ਟੀਨੂੰ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਨੂੰ 309498 ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਮਤੀ ਜੋਤੀ ਮਾਨ ਨੂੰ 254121 ਵੋਟਾਂ ਪ੍ਰਾਪਤ ਹੋਈਆਂ ਹਨ। ਵਰੁਣ ਰੂਜ਼ਮ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਜਲੰਧਰ ਵਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ ਅਕਾਲੀ-ਭਾਜਪਾ ਉਮੀਦਵਾਰ ਨਾਲੋਂ 70981 ਤੋਂ ਵੱਧ ਵੋਟਾਂ ਪ੍ਰਾਪਤ ਕਰਨ ‘ਤੇ ਜੇਤੂ ਉਮੀਦਵਾਰ ਐਲਾਨਿਆ ਗਿਆ ਅਤੇ ਚੋਣ ਕਮਿਸ਼ਨ ਵਲੋਂ ਉਨ੍ਹਾਂ ਨੂੰ ਜਿੱਤ ਸਬੰਧੀ ਸਰਟੀਫਿਕੇਟ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਸ਼ਿਵ ਸੈਨਾ ਦੇ ਸੁਭਾਸ਼ ਗੌਰੀਆਂ ਨੂੰ 3497, ਭਾਰਤੀ ਜਨ ਸੁਰੱਖਿਆ ਪਾਰਟੀ ਦੇ ਉਮੀਦਵਾਰ  ਜਰਨੈਲ ਸਿੰਘ ਨੂੰ 1178, ਤਾਰਾ ਸਿੰਘ ਗਿੱਲ ਬਹੁਜਨ ਸਮਾਜ ਪਾਰਟੀ ਅੰਬੇਦਕਰ ਨੂੰ 2268,  ਪਰਮਜੀਤ ਕੁਮਾਰ ਬਹੁਜਨ ਮੁਕਤੀ ਪਾਰਟੀ 717, ਵਿਜੈ ਹੰਸ ਡੈਮੋਕਰੈਟਿਕ ਭਾਰਤੀ ਸਮਾਜ ਪਾਰਟੀ 1192, ਆਜ਼ਾਦ ਉਮੀਦਵਾਰਾਂ ਵਿਚ ਅਜੈ ਕੁਮਾਰ ਭਗਤ 692, ਅਮਿਤ ਜੱਸੀ 779,  ਕਮਲ ਥਾਪਰ 933, ਕੁਲਦੀਪ ਕੁਮਾਰ 953, ਕੇ. ਕੇ. ਸੱਭਰਵਾਲ 1454, ਜਗਨ ਨਾਥ ਬਾਜਵਾ 1082,  ਤਰਸੇਮ ਪੀਟਰ 6249,  ਦਰਸ਼ਨ ਨਾਹਰ 10075, ਧਰਮਿੰਦਰ 2459, ਨਿਰਮਲ ਸਿੰਘ ਬੋਲੀਨਾ 2256, ਮਨਜੀਤ ਕੌਰ ਪਤਨੀ ਸੁਖਦੇਵ ਸਿੰਘ 1951, ਮਨਜੀਤ ਕੌਰ ਪਤਨੀ ਸੁਖਵਿੰਦਰ ਸਿੰਘ 1045,  ਲਵ ਕਿਸ਼ੋਰ 3265, ਵਿਜੈ ਕੁਮਾਰ 1528 ਤੇ ਉਮੀਦਵਾਰ ਵਿਵੇਕ ਨੂੰ 741 ਵੋਟਾਂ ਪ੍ਰਾਪਤ ਹੋਈਆਂ। ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਬਿਜਲੀ ਮਸ਼ੀਨਾਂ ਵਿਚ ਨੋਟਾ ਦੀ ਵਿਵਸਥਾ ਕੀਤੀ ਗਈ, ਜਿਸ ਅਧੀਨ 5435 ਵੋਟਰਾਂ ਨੇ ਨੋਟਾ ਦੇ ਬਟਨ ਦੀ ਵਰਤੋਂ ਕੀਤੀ। ਹਲਕਾ ਵਾਈਸ ਵੋਟਾਂ ਦੀ ਗਿਣਤੀ ਵਿਚ ਕਾਂਗਰਸ ਨੂੰ ਫਿਲੌਰ ਤੋਂ 49000, ਨਕੋਦਰ ਤੋਂ 32640, ਸ਼ਾਹਕੋਟ 29199, ਕਰਤਾਰਪੁਰ 48561, ਜਲੰਧਰ ਵੈਸਟ 48599, ਜਲੰਧਰ ਸੈਂਟਰਲ 40066, ਜਲੰਧਰ ਨਾਰਥ 53038, ਜਲੰਧਰ ਕੈਂਟ 44932, ਆਦਮਪੁਰ 34432 ਵੋਟਾਂ ਪ੍ਰਾਪਤ ਹੋਈਆਂ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ  ਪਵਨ ਕੁਮਾਰ ਟੀਨੂੰ ਨੂੰ ਫਿਲੌਰ ਤੋਂ 31413, ਨਕੋਦਰ 37497, ਸ਼ਾਹਕੋਟ 47862, ਕਰਤਾਰਪੁਰ 35962, ਜਲੰਧਰ ਵੈਸਟ 27118, ਜਲੰਧਰ ਸੈਂਟਰਲ 29816, ਜਲੰਧਰ ਨਾਰਥ 35505, ਜਲੰਧਰ ਕੈਂਟ 34339, ਆਦਮਪੁਰ ਤੋਂ 29966 ਵੋਟਾਂ ਪ੍ਰਾਪਤ ਹੋਈਆਂ। ਆਮ ਆਦਮੀ ਪਾਰਟੀ ਜਿਸ ਨੇ ਪੰਜਾਬ ਵਿਚ ਪਹਿਲੀ ਵਾਰ ਚੋਣਾਂ ਵਿਚ ਹਿੱਸਾ ਲਿਆ ਹੈ, ਦੀ ਉਮੀਦਵਾਰ ਮਤੀ ਜੋਤੀ ਮਾਨ ਨੂੰ ਫਿਲੌਰ ਤੋਂ 33213, ਨਕੋਦਰ ਤੋਂ 36700, ਸ਼ਾਹਕੋਟ 29896, ਕਰਤਾਰਪੁਰ 21664, ਜਲੰਧਰ ਵੈਸਟ 21616, ਜਲੰਧਰ ਸੈਂਟਰਲ 26317, ਜਲੰਧਰ ਨਾਰਥ 22166, ਜਲੰਧਰ ਕੈਂਟ 34368, ਆਦਮਪੁਰ ਤੋਂ 28164 ਵੋਟਾਂ ਪ੍ਰਾਪਤ ਹੋਈਆਂ ਹਨ। ਪੋਸਟਲ ਬੈਲਟ ਪੇਪਰਾਂ ਦੀ ਵਰਤੋਂ ਰਾਹੀਂ ਕੁੱਲ 69 ਵੋਟਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿਚੋਂ 52 ਵੋਟਾਂ ਯੋਗ ਪਾਈਆਂ ਗਈਆਂ ਅਤੇ 16 ਵੋਟਾਂ ਰੱਦ ਕੀਤੀਆਂ ਗਈਆਂ ਅਤੇ ਬੈਲਟ ਪੇਪਰ ਰਾਹੀਂ ਪਾਈ ਗਈ ਇਕ ਵੋਟ ਵਿਚ ਕਿਸੇ ਵੀ ਉਮੀਦਵਾਰ ਨੂੰ ਪਾਈ ਗਈ ਵੋਟ ਦਾ ਜ਼ਿਕਰ ਨਹੀਂ ਕੀਤਾ ਗਿਆ ਸੀ, ਨੋਟਾ ਦੀ ਵਰਤੋਂ ਕੀਤੀ ਗਈ ਸੀ।  ਪੋਸਟਲ ਬੈਲਟ ਪੇਪਰਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਚੌਧਰੀ ਸੰਤੋਖ ਸਿੰਘ ਨੂੰ 12,  ਪਵਨ ਕੁਮਾਰ ਟੀਨੂੰ ਉਮੀਦਵਾਰ ਸ੍ਰੋਮਣੀ ਅਕਾਲੀ ਦਲ ਨੂੰ 20, ਆਮ ਆਦਮੀ ਪਾਰਟੀ ਦੀ ਉਮੀਦਵਾਰ ਜੋਤੀ ਮਾਨ ਨੂੰ 17 ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ  ਸੁਖਵਿੰਦਰ ਸਿੰਘ ਕੋਟਲੀ ਨੂੰ 1, ਸ਼ਿਵ ਸੈਨਾ ਦੇ ਸੁਭਾਸ਼ ਗੌਰੀਆਂ ਨੂੰ 1 ਅਤੇ ਤਾਰਾ ਸਿੰਘ ਗਿੱਲ ਬਹੁਜਨ ਸਮਾਜ ਪਾਰਟੀ ਅੰਬੇਦਕਰ ਨੂੰ ਪੋਸਟਲ ਬੈਲਟ ਪੇਪਰ ਵਾਲੀ ਇਕ ਵੋਟ ਪ੍ਰਾਪਤ ਹੋਈ।

468 ad