ਸੜ ਕੇ ਸੁਆਹ ਹੋਇਆ ਕੱਪੜਿਆਂ ਦਾ ਸ਼ੋਅ ਰੂਮ

14ਅੰਮ੍ਰਿਤਸਰ, 4 ਮਈ ( ਪੀਡੀ ਬੇਉਰੋ ) ਤਰਨ ਤਾਰਨ ਜ਼ਿਲ੍ਹੇ ਦੀ ਤਹਿਸੀਲ ਪੱਟੀ ਵਿੱਚ ਕੱਲ੍ਹ ਦੇਰ ਰਾਤ ਰੈਡੀਮੇਡ ਕੱਪੜਿਆਂ ਦੇ ਸ਼ੋਅ ਰੂਮ ਨੂੰ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ। ਭੀੜ-ਭਾੜ ਵਾਲਾ ਇਲਾਕਾ ਹੋਣ ਕਰਕੇ ਸ਼ੋਅ ਰੂਮ ਦੇ ਆਸ ਪਾਸ ਦੀਆਂ ਦੁਕਾਨਾਂ ਵੀ ਅੱਗ ਦੀ ਚਪੇਟ ਵਿੱਚ ਆਉਣ ਕਰਕੇ ਕਈ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅੱਗ ਦਾ ਕਾਰਨ ਸ਼ਾਟ ਸਰਕਿਟ ਦੱਸਿਆ ਜਾ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਦੇਰ ਰਾਤ ਅਚਾਨਕ ਕੱਪੜਿਆਂ ਦੇ ਸ਼ੋਅ ਰੂਮ ਨੂੰ ਅੱਗ ਲੱਗ ਗਈ। ਅੱਗ ਦੀ ਜਾਣਕਾਰੀ ਮਿਲਦਿਆਂ ਹੀ ਸ਼ੋਅ ਰੂਮ ਮਾਲਕ ਵੱਲੋਂ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਤਰਨ ਤਾਰਨ ਤੋਂ ਇਲਾਵਾ ਆਸ ਪਾਸ ਦੇ ਜ਼ਿਲ੍ਹਿਆਂ ਤੋਂ ਵੀ ਫ਼ਾਇਰ ਬ੍ਰਿਗੇਡ ਮੰਗਵਾਈਆਂ ਗਈਆਂ। ਕੁੱਲ 12 ਫ਼ਾਇਰ ਬ੍ਰਿਗੇਡ ਨੇ ਕਾਫੀ ਦੇਰ ਬਾਅਦ ਇਸ ਅੱਗ ‘ਤੇ ਕਾਬੂ ਪਾਇਆ।ਸ਼ੋਅ ਰੂਮ ਦੇ ਮਲਕ ਦਾ ਇਲਜ਼ਾਮ ਹੈ ਕਿ ਜੇਕਰ ਫ਼ਾਇਰ ਬ੍ਰਿਗੇਡ ਸਮੇਂ ਸਿਰ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੀ ਤਾਂ ਨੁਕਸਾਨ ਹੋਣੋਂ ਬਚਾਇਆ ਜਾ ਸਦਕਾ ਸੀ। ਉਧਰ, ਫ਼ਾਇਰ ਬ੍ਰਿਗੇਡ ਕਰਮਚਾਰੀਆਂ ਦਾ ਕਹਿਣਾ ਹੈ ਕਿ ਬਾਜ਼ਾਰ ਭੀੜਾ ਹੋਣ ਕਰਕੇ ਉਨ੍ਹਾਂ ਨੂੰ ਇਸ ਅੱਗ ‘ਤੇ ਕਾਬੂ ਪਾਉਣ ਵਿੱਚ ਕਾਫੀ ਮੁਸ਼ਕਲਾਂ ਪੇਸ਼ ਆਈਆਂ ਹਨ। ਦੁਕਾਨ ਮਲਕ ਮੁਤਾਬਕ ਉਸ ਦਾ ਨੁਕਸਾਨ ਕਰੋੜਾਂ ਵਿੱਚ ਹੋਇਆ ਹੈ। ਪ੍ਰਸ਼ਾਸਨ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

468 ad

Submit a Comment

Your email address will not be published. Required fields are marked *