ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਵਿਚ ਸਰਬੱਤ ਖਾਲਸਾ ਵਲੋਂ ਲਾਹੇ ਜਥੇਦਾਰ ਸ਼ਾਮਿਲ ਨਹੀਂ ਹੋਏ

crowdਸ੍ਰੀ ਫ਼ਤਿਹਗੜ੍ਹ ਸਾਹਿਬ : ਸ੍ਰੀ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਸਮਾਗਮ ‘ਚ ਸਰਬੱਤ ਖਾਲਸਾ ਵਲੋਂ ਲਾਹੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਦੂਸਰੇ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੇ ਸ਼ਾਮਿਲ ਨਾ ਹੋਣ ਕਰਕੇ ਇਕ ਵਾਰ ਫ਼ਿਰ ਚਰਚਾ ਸ਼ੁਰੂ ਹੋ ਗਈ ਹੈ |

ਬੀਤੇ ਸਮੇਂ ‘ਚ ਵਾਪਰੀਆਂ ਘਟਨਾਵਾਂ ਉਪਰੰਤ ਲੰਬੇ ਵਕਫ਼ੇ ਬਾਅਦ ਕੁਝ ਸਮੇਂ ਤੋਂ ਬੇਸ਼ੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਮੇਤ ਦੂਸਰੇ ਸਿੰਘ ਸਾਹਿਬਾਨਾਂ ਨੇ ਘਰੋਂ ਬਾਹਰ ਨਿਕਲ ਦੇ ਧਾਰਮਿਕ ਸਮਾਗਮਾਂ ‘ਚ ਸ਼ਾਮਿਲ ਹੋਣਾ ਮੁੜ ਸ਼ੁਰੂ ਕਰ ਦਿੱਤਾ ਸੀ ਪਰ ਬੀਤੇ ਦਿਨੀਂ ਸ਼ੋ੍ਰਮਣੀ ਕਮੇਟੀ ਪ੍ਰਧਾਨ ਦਾ ਧਾਰਮਿਕ ਸਟੇਜ ‘ਤੇ ਵਿਰੋਧ ਹੋਣ ਉਪਰੰਤ ਪੈਦੇ ਹੋਏ ਤਾਜ਼ਾ ਹਾਲਾਤ ਦੇ ਮੱਦੇਨਜ਼ਰ ਸਿੰਘ ਸਾਹਿਬ ਵੱਲੋਂ ਫ਼ਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦੇ ਸਮਾਗਮ ‘ਚ ਸ਼ਿਰਕਤ ਨਾ ਕੀਤੀ |

ਹਰ ਵਰ੍ਹੇ ਜਿੱਥੇ ਇੱਥੇ ਹੋਣ ਵਾਲੇ ਸ਼ਹੀਦੀ ਜੋੜ ਮੇਲੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਪਹੁੰਚਦੇ ਰਹੇ ਹਨ ਤੇ ਉੱਥੇ ਇੱਥੋਂ ਕੌਮ ਦੇ ਨਾਂਅ ‘ਤੇ ਸੰਦੇਸ਼ ਵੀ ਜਾਰੀ ਕਰਦੇ ਰਹੇ ਹਨ ਪਰ ਇਸ ਵਾਰ ਉਨ੍ਹਾਂ ਦੀ ਗੈਰ-ਮੌਜੂਦਗੀ ਨੇ ਮੁੜ ਨਵੀਂ ਚਰਚਾ ਸ਼ੁਰੂ ਕਰ ਦਿੱਤੀ ਹੈ | ਭਰੋਸੇਯੋਗ ਸੂਤਰਾਂ ਅਨੁਸਾਰ ਸ਼ੋ੍ਰਮਣੀ ਕਮੇਟੀ ਤੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਸਿੰਘ ਸਾਹਿਬ ਨੂੰ ਇਸ ਸਮਾਗਮ ‘ਚ ਨਾ ਸੱਦੇ ਜਾਣ ਸਬੰਧੀ ਪਹਿਲਾਂ ਹੀ ਮਨ ਬਣਾ ਲਿਆ ਸੀ ਪਰ ਸਿੰਘ ਸਾਹਿਬ ਵੱਲੋਂ ਇਸ ਸਮਾਗਮ ‘ਚ ਸ਼ਾਮਿਲ ਹੋਣ ਲਈ ਦਿ੍ੜਤਾ ਵਿਖਾਈ ਜਾ ਰਹੀ ਸੀ |

ਇਸ ਸਬੰਧ ‘ਚ ਆਖਰੀ ਮੌਕੇ ‘ਤੇ ਇਹ ਫ਼ੈਸਲਾ ਹੋਇਆ ਕਿ ਸਿੰਘ ਸਾਹਿਬ ਇਸ ਸਮਾਗਮ ‘ਚ ਸ਼ਾਮਿਲ ਨਹੀਂ ਹੋਣਗੇ, ਜਿਸ ਕਰਕੇ ਉਨ੍ਹਾਂ ਨੇ ਇਨ੍ਹਾਂ ਸਮਾਗਮਾਂ ਤੋਂ ਦੂਰੀ ਬਣਾਈ ਰੱਖੀ | ਇੱਥੇ ਇਹ ਵੀ ਸੰਭਾਵਨਾ ਹੈ ਕਿ ਇਸ ਸ਼ਹੀਦੀ ਜੋੜ ਮੇਲੇ ਦੇ ਸਬੰਧ ‘ਚ ਭਲਕੇ ਸੋਮਵਾਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ‘ਚ ਵੀ ਸਿੰਘ ਸਾਹਿਬ ਸ਼ਾਮਿਲ ਨਹੀਂ ਹੋਣਗੇ |

468 ad

Submit a Comment

Your email address will not be published. Required fields are marked *