ਸ੍ਰੀ ਗੁਰੂ ਰਵਿਦਾਸ ਸਭਾ ਬਰੈਂਮਪਟਨ ਵਲੋ ਡਾਕਟਰ ਸੁਖਦਿਓ ਥੋਰਟ ਦਾ ਸਨਮਾਨ

thorat-speech(ਹਰਮੇਸ਼ ਸਿੰਘ ਜੀਂਦੋਵਾਲ)   ਅੰਬੇਡਕਰ ਮਿਸ਼ਨ ਕੈਨੇਡਾ ਵਲੋ ਯੌਰਕ ਜੂਨੀਵਰਸਟੀ ਵਿੱਚ ਸਥਾਪਤ ਕੀਤੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਅਰਧ ਬੁੱਤ ਤੋਂ ਪਰਦਾ ਹਟਾਉਣ ਦੀ ਰਸਮ ਵਿੱਚ ਹਿੱਸਾ ਲੈਣ ਲਈ ਪਹੁੰਚੇ ਦਿੱਲੀ ਦੀ ਜਵਾਹਰ ਲਾਲ ਨਹਿਰੂ ਜੂਨੀਵਰਸਿਟੀ ਨਾਲ ਜੁੜੇ ਉਚਕੋਟੀ ਦੇ ਵਿਦਵਾਨ ਡਾ. ਸੁਖਦਿਓ ਥੋਰਟ ਨੂੰ ਸ੍ਰੀ ਗੁਰੂ ਰਵਿਦਾਸ ਸਭਾ ਬਰੈਂਮਪਟਨ ਦੇ ਮੈਂਬਰਾਂ ਵਲੋ 4 ਦਸੰਬਰ ਨੂੰ ਮਿਸੀਸਾਗਾ ਪੈਲੇਸ ਵਿੱਚ  ਸਮਾਗਮ ਦਾ ਪ੍ਰਬੰਧ ਕਰਕੇ ਸਨਮਾਨਤ ਕੀਤਾ ਗਿਆ। ਸਮਾਗਮ ਦੇ ਸ਼ੁਰੂ ਵਿੱਚ ਨਿਰਮਲ ਸਿੰਘ ਸੱਲਣ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਭ ਂਨੂੰ ਜੀ ਅਇਆਂ ਆਖਿਆ ਫਿਰ ਪਰੋਫੈਸਰ ਅਰੁਨ ਗੋਤਮ ਨੇ ਅੰਬੇਡਕਰ ਮਿਸ਼ਨ ਕੈਨੇਡਾ ਅਤੇ ਡਾਕਟਰ ਥੋਰਟ ਵਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ। ਅਖੀਰ ਵਿੱਚ ਡਾਕਟਰ ਥੋਰਟ ਨੇ ਅਪਣੇ ਵਿਦਵਤਾ ਭਰਪੂਰ ਭਾਸ਼ਣ ਵਿੱਚ ਇੰਡੀਆ ਦੀ ਵਰਤਮਾਨ ਸਥਿੱਤੀ ਤੇ ਆਪਣੇ ਦ੍ਰਿਸ਼ਟੀਕੋਣ ਤੋ ਚਾਨਣਾ ਪਾਇਆ ਅਤੇ ਕੈਨੇਡਾ ਵਸਦੇ ਪਰ ਦਿਲੋਂ ਅਪਣੀ ਜਨਮ ਭੂਮੀ ਨਾਲ ਜੁੜੇ ਹੋਏ ਲੋਕਾਂ ਨੂੰ ਕੁਝ ਸੁਝਾਅ ਵੀ ਦਿਤੇ। ਟਰੰਟੋ ਦੀ ਯੋਰਕ ਜੂਨੀਵਰਸਿਟੀ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਬੁੱਤ ਸਥਾਪਿਤ ਕਰਨ ਵਿੱਚ ਅੰਬੇਡਕਰ ਮਿਸ਼ਨ ਕੈਨੇਡਾ ਦੇ ਨਾਲ ਨਾਲ ਆਪਣੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ 2009 ਵਿੱਚ ਜਦੋਂ ਉਹ ਜੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਚੇਅਰਮੈਨ ਦੀ ਹੈਸੀਅਤ ਵਿੱਚ ਯੋਰਕ ਜੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੂੰ ਮਿਲੇ ਸਨ ਉਸ ਵੇਲੇ ਉਹਨਾਂ ਨੇ ਅਧਿਕਾਰੀਆਂ ਨੂੰ ਪਰੇਰ ਕੇ ਯੋਰਕ ਜੂਨੀਵਰਸਿਟੀ ਵਿੱਚ ਡਾਕਟਰ ਅੰਬੇਡਕਰ ਦਾ ਬੁੱਤ ਲਗਾਉਣ ਲਈ ਰਜ਼ਾਮੰਦ ਕੀਤਾ ਸੀ ਫਿਰ ਇੱਕ ਸਮੇ 2012 ਵਿੱਚ ਜਦ ਯੋਰਕ ਜੂਨੀਵਰਸਿਟੀ ਨੇ ਇਸ ਪ੍ਰੋਜੈਕਟ ਨੂੰ ਲਗਪਗ ਬੰਦ ਹੀ ਕਰ ਦਿੱਤਾ ਤਾਂ ਉਹਨਾਂਂ ਨੇ ਪਹੁੰਚ ਕਰਕੇ ਦਿੱਲੀ ਸਥਿੱਤ ਕੈਨੇਡਾ ਦੇ ਹਾਈਕਮਿਸ਼ਨ ਤੋ ਯੋਰਕ ਜੂਨੀਵਰਸਿਟੀ ਨੂੰ ਸਿਫਾਰਸ਼ੀ ਖਤ ਲਿਖਵਾਇਆ ਜੋ ਇਸ ਕਾਰਜ ਲਈ ਫੈਸਲਾਕੁੰਨ ਸਾਬਤ ਹੋਇਆ ਤੇ ਬੁੱਤ ਲਗਾਉਣ ਲਈ ਆਖਰੀ ਮਨਜੂਰੀ ਮਿਲ ਗਈ । ਆਪਣੇ ਭਾਸ਼ਣ ਦੇ ਅੰਤ ਵਿੱਚ ਡਾਕਟਰ ਥੋਰਟ ਨੇ ਹਾਜ਼ਰ ਮੈਂਬਰਾਂ ਨੂੰ ਹੋਰ ਲੋਕਾਂ ਤੱਕ ਇਸ ਬੁੱਤ ਵਾਰੇ ਜਾਣਕਾਰੀ ਪਹੁੰਚਾਣ ਦੀ ਅਪੀਲ ਕੀਤੀ ਅਤੇ ਸਵਾਲਾਂ ਦੇ ਜਵਾਬ ਵੀ ਦਿੱਤੇ । ਸਮਾਗਮ ਦੇ ਅਖੀਰ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਬਰੈਂਮਪਟਨ ਅਤੇ ਸਮਾਗਮ ਵਿੱਚ ਹਾਜ਼ਰ ਹੋਰ ਮੈਂਬਰਾਂਂ ਵਲੋ ਡਾਕਟਰ ਥੋਰਟ ਦਾ ਸਨਮਾਨ ਕੀਤਾ ਗਿਆ ਜਿਨਾ ਵਿੱਚ ਨਿਰਮਲ ਸਿੰਘ ਸੱਲਣ, ਜੀਵਨ ਸਿੰਘ, ਮੀਲਾ ਸਿੰਘ ਬਾਲੂ, ਜਸਵਿੰਦਰ ਸਿੰਘ,ਮਨਜੀਤ ਸਿੰਘ ਉਂਕਾਰ ਸਿੰਘ ਸੋਢੀ,ਬਲਜੀਤ ਭਟੋਏ,ਹਰਮੇਸ਼ ਸਿੰਘ, ਸਤਪਾਲ, ਕੁਲਵਿੰਦਰ ਨਿੱਘਾ, ਰਾਮਜੀਤ ਸਿੰਘ ਜੋਹਲ,ਦੇਸ਼ ਕੁਮਾਰ ਅਤੇ ਰਾਮ ਰਾਠ ਸ਼ਾਮਲ ਹੋਏ । ਕਾਹਲੀ ਵਿੱਚ ਪ੍ਰਬੰਧ ਕੀਤੇ ਇਸ ਸਮਾਗਮ ਵਿੱਚ ਬੁੱਧਿਸਟ ਸੋਸਾਇਟੀ ਤੋ ਅਨੰਦ ਬਾਲੀ ਤੇ ਹੋਰ ਮੈਂਬਰ ਅਤੇ ਡਾਕਟਰ ਅੰਬੇਡਕਰ ਮਿਸ਼ਨ ਕੈਨੇਡਾ ਵਲੋ ਪਰੋਫੈਸਰ ਅਰੁਣ ਗੋਤਮ ਅਤੇ ਬ੍ਰਹਮ ਦੱਤ ਸ਼ਾਮਲ ਹੋਏ।  ਸ਼ਮਿਦਰ ਪਾਲ ਸਿੰਘ ਨੇ ਸਾਉਂਡ ਸਿਸਟਮ ਦੀ ਸੇਵਾ ਨਿਭਾਈ। ਅਖੀਰ ਵਿੱਚ ਸ੍ਰੀ ਗੁਰੂ ਰਵਿਦਾਸ ਸਭਾ ਬਰੈਂਮਪਟਨ ਵਲੋ ਸਮਾਗਮ ਵਿੱਚ ਹਾਜ਼ਰ ਹੋਣ ਲਈ ਸਭ ਦਾ ਧੰਨਵਾਦ ਕੀਤਾ ਗਿਆ ।

468 ad

Submit a Comment

Your email address will not be published. Required fields are marked *